Friday, August 22, 2025
ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਮਾਨਸਾ ਨੂੰ ਮਿਲਿਆ
Wednesday, August 20, 2025
ਪੱਤਰ ਪ੍ਰੇਰਕ,ਮਾਨਸਾ : ਪੁਰਾਣੀ ਪੈਨਸ਼ਨ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ 22 ਨੂੰ : ਹਰਪਾਲ ਕੌਰ ਮਾਨਸਾ
ਪੁਰਾਣੀ ਪੈਨਸ਼ਨ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ 22 ਨੂੰ-ਹਰਪਾਲ ਕੌਰ ਮਾਨਸਾ
ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ :ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਕਵਿਤਾ ਮੁਕਾਬਲੇ
ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਕਵਿਤਾ ਮੁਕਾਬਲੇ
ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖ਼ੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਸਕੂਲ ਪੱਧਰ 'ਤੇ ਕਵਿਤਾ ਮੁਕਾਬਲੇ ਕਰਵਾਏ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਕਰਦਿਆਂ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਮੁਕਾਬਲਿਆਂ ਦਾ ਸਮਾਂ ਤਿੰਨ ਤੋਂ ਪੰਜ ਮਿੰਟ ਸੀ।ਉਹਨਾਂ ਕਿਹਾ ਕਿ ਕਵਿਤਾ ਮੁਕਾਬਲੇ ਵਾਤਾਵਰਨ ਨੂੰ ਸਮਰਪਿਤ ਹਨ ਬੱਚਿਆਂ ਦੀਆਂ ਕਵਿਤਾਵਾਂ ਵਾਤਾਵਰਨ ਬਚਾਉਣ ਸਬੰਧੀ ਹੋਣੀਆਂ ਚਾਹੀਦੀਆਂ ਹਨ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਅਧਿਆਪਿਕਾ ਟੇਨੂੰ ਬਾਲਾ ਨੇ ਕੀਤੀ।ਰਮਨਦੀਪ ਕੌਰ ਨੇ ਰੁੱਖਾਂ ਦੀ ਮਹੱਤਤਾ ਬਾਰੇ ਕਵਿਤਾ ਬੋਲ ਕੇ ਖੂਬ ਵਾਹ ਵਾਹ ਖੱਟੀ।ਇਹਨਾਂ ਮੁਕਾਬਲਿਆਂ 'ਚੋਂ ਰਮਨਦੀਪ ਕੌਰ ਨੇ ਪਹਿਲਾ,ਸ਼ਗਨਦੀਪ ਕੌਰ ਨੇ ਦੂਜਾ ਅਤੇ ਅਰਮਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਸਕੂਲ ਮੁਖੀ ਨੇ ਦੱਸਿਆ ਕਿ ਸਕੂਲ ਪੱਧਰੀ ਜੇਤੂ ਵਿਦਿਆਰਥੀ ਬਲਾਕ ਪੱਧਰ 'ਤੇ ਭਾਗ ਲੈਣਗੇ ਅਤੇ ਬਲਾਕ ਪੱਧਰੀ ਜੇਤੂ ਵਿਦਿਆਰਥੀ 28 ਅਗਸਤ ਨੂੰ ਜ਼ਿਲ੍ਹਾ ਪੱਧਰ 'ਤੇ ਭਾਗ ਲੈਣਗੇ। ਉਸ ਤੋਂ ਬਾਅਦ ਜ਼ਿਲ੍ਹਾ ਜੇਤੂ ਵਿਦਿਆਰਥੀ ਸਟੇਟ ਪੱਧਰੀ ਆਨਲਾਈਨ ਮੁਕਾਬਲਿਆਂ ਵਿੱਚ ਭਾਗ ਲੈਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
Thursday, August 14, 2025
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ :
ਏਡੀਸੀ ਮਿਸ ਗੁਰਲੀਨ ਕੌਰ ਆਈ.ਏ.ਐਸ. ਵੱਲੋਂ ਸਕੂਲਾਂ ਦਾ ਵਿਸ਼ੇਸ਼ ਦੌਰਾ
ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਸਮਾਓ ਵਿੱਚ ਏ.ਡੀ.ਸੀ. ਮਿਸ ਗੁਰਲੀਨ ਕੌਰ ਆਈ.ਏ.ਐਸ. ਵੱਲੋਂ ਵਿਸ਼ੇਸ਼ ਦੌਰਾ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਬੈਂਡ ਵਜਾ ਕੇ ਉਨਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਗੁਲਦਸਤਾ ਦੇ ਕੇ ਜੀ ਆਇਆਂ ਨੂੰ ਆਖਿਆ। ਇਸ ਵਿਸ਼ੇਸ਼ ਫੇਰੀ ਦੌਰਾਨ ਉਨਾਂ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਵੋਕੇਸ਼ਨਲ ਐਜੂਕੇਸ਼ਨ ਨੂੰ ਸਕੂਲਾਂ ਵਿੱਚ ਜਿਆਦਾ ਵਧੀਆ ਤਰੀਕੇ ਨਾਲ ਲਾਗੂ ਕਰਨ,ਪਾਣੀ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਵਿਦਿਆਰਥੀਆ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ।ਇਸ ਫੇਰੀ ਦੌਰਾਨ ਉਹਨਾਂ ਵੱਲੋਂ ਸਕੂਲ ਦੇ ਵੱਖ-ਵੱਖ ਕੰਪੋਨੈਂਟਸ ਨੂੰ ਦੇਖਿਆ ਗਿਆ ਅਤੇ ਵਿਦਿਆਰਥੀਆਂ ਨਾਲ ਵੱਖ-ਵੱਖ ਸੰਕਲਪਾਂ ਬਾਰੇ ਚਰਚਾ ਕੀਤੀਆਂ ਗਈ।ਵਿਦਿਆਰਥੀਆਂ ਨੂੰ ਪੜਾਏ ਜਾਂਦੇ ਵਿਸ਼ੇ, ਕਰਵਾਏ ਜਾਂਦੇ ਪ੍ਰੈਕਟੀਕਲ, ਖਿਡਾਈਆਂ ਜਾਂਦੀਆਂ ਖੇਡਾਂ ਅਤੇ ਪੀ.ਐਮ ਸ਼੍ਰੀ ਸਕੀਮ ਤਹਿਤ ਵੱਖ-ਵੱਖ ਤਰ੍ਹਾਂ ਦੇ ਕੰਪੋਨੈਂਟਸ ਬਾਰੇ ਉਹਨਾਂ ਵੱਲੋਂ ਸਕੂਲ ਪ੍ਰਬੰਧਕਾਂ ਨਾਲ ਚਰਚਾ ਕੀਤੀ। ਉਨਾਂ ਵੱਲੋਂ ਸਕੂਲ ਦੇ ਵੱਖ-ਵੱਖ ਕੰਪੋਨੈਂਟਸ ਨੂੰ ਦੇਖਿਆ ਗਿਆ ਅਤੇ ਇਸ ਦੌਰਾਨ ਵਿਦਿਆਰਥੀਆਂ ਦੀ ਪਾਖਾਨਿਆਂ, ਲੈਬਸ, ਕਲਾਸ ਰੂਮ, ਖੇਡ ਦੇ ਗਰਾਊਂਡ, ਮਿਡ ਡੇ ਮੀਲ ਆਦਿਕ ਨੂੰ ਦੇਖਿਆ ਗਿਆ। ਸਟਾਫ ਨਾਲ ਗੱਲਬਾਤ ਕੀਤੀ ਗਈ ਅਤੇ ਵਿਦਿਆਰਥੀਆਂ ਤੋਂ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਪੁੱਛਿਆ ਗਿਆ। ਪੀਐਮ ਸ਼੍ਰੀ ਸਕੀਮ ਤਹਿਤ ਸਕੂਲ ਨੂੰ ਆ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਬਾਰੇ ਉਹਨਾਂ ਦੁਆਰਾ ਬਾਰੀਕੀ ਨਾਲ ਜਾਣਕਾਰੀ ਹਾਸਿਲ ਕੀਤੀ ਗਈ। ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਉਨਾਂ ਨੂੰ ਵਿਸ਼ੇਸ਼ ਤੌਰ ਤੇ ਅੰਮ੍ਰਿਤਾ ਪ੍ਰੀਤਮ ਨਾਲ ਸਬੰਧਿਤ ਨਾਟਕ "ਪਿੰਜਰ" ਦਾ ਮੰਚਨ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਬਾਖੂਬੀ ਕੀਤਾ।ਸਕੂਲ ਮੁਖੀ ਹਰਜਿੰਦਰ ਸਿੰਘ ਵਿਰਦੀ ਦੁਆਰਾ ਉਨਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਇਨ ਬਿਨ ਲਾਗੂ ਕਰਨ ਦਾ ਪੂਰਨ ਭਰੋਸਾ ਦਿੱਤਾ। ਇਸ ਮੌਕੇ ਸਮੂਹ ਸਟਾਫ ਦੁਆਰਾ ਸਕੂਲ 'ਚ ਹੋਰ ਜਿਆਦਾ ਮਿਹਨਤ ਕਰਕੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਦਾ ਅਹਿਦ ਲਿਆ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ. ਪਰਮਜੀਤ ਸਿੰਘ ਭੋਗਲ,ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਮਦਨ ਲਾਲ ਕਟਾਰੀਆ,ਸਮਰੱਥ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ ਗਗਨਦੀਪ ਸ਼ਰਮਾ ਵਿਸ਼ੇਸ਼ ਤੌਰ 'ਤੇ ਸਕੂਲਾਂ ਵਿੱਚ ਪਹੁੰਚੇ ਅਤੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੂਲਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਦਿੱਤੀ।ਸਕੂਲ ਮੈਨੇਜਮੈਂਟ ਕਮੇਟੀ,ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਏਡੀਸੀ ਮੈਡਮ ਦਾ ਸਕੂਲ ਦਾ ਦੌਰਾ ਕਰਨ ਲਈ ਧੰਨਵਾਦ ਕੀਤਾ ਗਿਆ।
Wednesday, August 13, 2025
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਅਮਿੱਟ ਯਾਦਾਂ ਛੱਡ ਗਿਆ ਜਿਲ੍ਹਾ ਮਾਨਸਾ ਦਾ ਕਲਾ ਉਤਸਵ
ਅਮਿੱਟ ਯਾਦਾਂ ਛੱਡ ਗਿਆ ਜਿਲ੍ਹਾ ਮਾਨਸਾ ਦਾ ਕਲਾ ਉਤਸਵ
Monday, August 11, 2025
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਿੱਕ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਮਾਰੀ ਬਾਜੀ
ਕਿੱਕ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਮਾਰੀ ਬਾਜੀ
Sunday, August 3, 2025
ਪੱਤਰ ਪ੍ਰੇਰਕ,ਮਾਨਸਾ : ਪੁਰਾਣੀ ਪੈਨਸ਼ਨ ਬਹਾਲ ਕਰੋ ਮਾਨਸਾ ਕਨਵੈਂਨਸ਼ਨ ਤੋਂ ਕੀਤਾ ਪੰਜਾਬ ਪੱਧਰੀ ਸੰਘਰਸ਼ ਦਾ ਐਲਾਨ - ਅਮਨਦੀਪ ਸ਼ਰਮਾ, ਹਰਪਾਲ ਕੌਰ ਮਾਨਸਾ
ਪੁਰਾਣੀ ਪੈਨਸ਼ਨ ਬਹਾਲ ਕਰੋ ਮਾਨਸਾ ਕਨਵੈਂਨਸ਼ਨ ਤੋਂ ਕੀਤਾ ਪੰਜਾਬ ਪੱਧਰੀ ਸੰਘਰਸ਼ ਦਾ ਐਲਾਨ : ਅਮਨਦੀਪ ਸ਼ਰਮਾ, ਹਰਪਾਲ ਕੌਰ ਮਾਨਸਾ
13 ਫ਼ੀਸਦ ਮਹਿੰਗਾਈ ਭੱਤੇ ਦੀਆਂ ਕਿਸਤਾਂ ਤੁਰੰਤ ਹੁਣ ਜਾਰੀ- ਰਾਕੇਸ਼ ਗੋਇਲ ਬਰੇਟਾ
ਪੱਤਰ ਪ੍ਰੇਰਕ,ਮਾਨਸਾ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਅਤੇ ਪੁਰਾਣੀ ਪੈਨਸ਼ਨ ਸੰਗਠਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਪੰਜਾਬ ਭਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਨਵੈਂਸ਼ਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਹਰਪਾਲ ਕੌਰ ਮਾਨਸਾ ਨੇ ਦੱਸਿਆ ਕਿ ਅੱਜ ਮਾਨਸਾ ਕਨਵੈਂਸ਼ਨ ਕਰਨ ਉਪਰੰਤ ਪੰਜਾਬ ਭਰ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਸੰਘਰਸ਼ ਹੋਰ ਤੇਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਨਵੈਨਸ਼ਨਾ ਰਾਹੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਦੀ ਯਤਨ ਕੀਤੇ ਜਾਣਗੇ। ਇਸ ਮੌਕੇ ਬੋਲਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਆਮਨਦੀਪ ਸ਼ਰਮਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਡੀ ਏ ਦੀਆਂ ਕਿਸਤਾਂ ਜਾਰੀ ਕਰਨਾ, ਪੇਂਡੂ ਭੱਤਾ ਬਹਾਲ ਕਰਨਾ, ਏ ਸੀ ਪੀ ਸਕੀਮ ਨੂੰ ਮੁੜ ਤੋਂ ਲਾਗੂ ਕਰਨਾ, ਆਦਿ ਅਹਿਮ ਮਸਲਿਆਂ ਦੀ ਗੱਲਬਾਤ ਵਿਸਥਾਰ ਪੂਰਵ ਗੱਲਬਾਤ ਹੋਈ। ਪੁਰਾਣੀ ਪੈਨਸ਼ਨ ਸੰਗਠਨ ਪੰਜਾਬ ਦੇ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਂਦਿਆ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਉਸ ਨੂੰ ਇਹ ਵਾਅਦਾ ਤੁਰੰਤ ਪੂਰਾ ਕਰਨਾ ਬਣਦਾ ਹੈ। ਉਹਨਾਂ ਕਿਹਾ ਕਿ ਅੱਜ ਮਾਨਸਾ ਕਨਵੈਂਸ਼ਨ ਤੋਂ ਬਾਅਦ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਉਨਾਂ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਸਾਰੇ ਮੁਲਾਜ਼ਮਾਂ ਨੂੰ ਸਾਡੀਆਂ ਕਨਵੈਨਸ਼ਨਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਵਾਈ ਜਾ ਸਕੇ।ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਤੁਰੰਤ 13% ਡੀਏ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ ਰੱਖੀ।ਮਿਡ -ਡੇ -ਮੀਲ ਵਰਕਰ ਯੂਨੀਅਨ ਜਿਲਾ ਮਾਨਸਾ ਦੀ ਪ੍ਰਧਾਨ ਜਸਵੀਰ ਕੌਰ ਮਾਨਸਾ ਨੇ ਵੀ ਐਲਾਨ ਕੀਤਾ ਹੈ ਕਿ ਉਹ ਇਨਾ ਕਨਵੈਨਸਨਾਂ ਦਾ ਹਿੱਸਾ ਬਣਨਗੇ ਅਤੇ ਆਪਣੀ ਤਨਖਾਹ ਦੀ ਮੰਗ ਨੂੰ ਵੱਡੇ ਪੱਧਰ ਤੇ ਉਭਾਰਨਗੇ। ਉਹਨਾਂ ਕਿਹਾ ਕਿ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਵੀ ਰਿਟਾਇਰਮੈਂਟ ਦੀ ਉਮਰ ਅਤੇ ਪੈਨਸ਼ਨ ਦੀ ਕੋਈ ਨੀਤੀ ਬਣਾਈ ਜਾਵੇ।ਇਸ ਮੌਕੇ , ਲਛਮਣ ਸਿੰਘ ਸਹੋਤਾ, ਭਾਰਤ ਭੂਸ਼ਨ ਮਾਨਸਾ, ਗੁਰਜੰਟ ਸਿੰਘ ਬਛੋਆਣਾ, ਜਸ਼ਨਦੀਪ ਸਿੰਘ ਕੁਲਾਣਾ, ਸਤਿੰਦਰ ਸਿੰਘ ਦੁਆਬੀਆ, ਪਰਮਜੀਤ ਸਿੰਘ ਤੂਰ, ਵਿਦਿਆ ਸਾਗਰ ਮਾਨਸਾ, ਹਰਭਜਨ ਸਿੰਘ , ਜਗਤਾਰ ਔਲਖ, ਜਗਮੋਹਨ ਸਿੰਘ ਧਾਲੀਵਾਲ, ਜਸਵੀਰ ਸਿੰਘ, ਗੁਰਚਰਨ ਸਿੰਘ ਫੱਤਾ ਮਾਲੋਕਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਅਕਬਰ ਬੱਪੀਆਣਾ, ਆਤਮਾ ਸਿੰਘ ਪੁਮਾਰ, ਮਹਿੰਦਰ ਪਾਲ ਬਰੇਟਾ, ਸੁਖਵਿੰਦਰ ਸਿੰਗਲਾ, ਦਰਸ਼ਨ ਕਲੀਪੁਰ, ਅਸ਼ੋਕ ਕੁਮਾਰ, ਅਜੈ ਮਾਨਸਾ, ਵਿੱਦਿਆਸਾਗਰ ਮਾਨਸਾ, ਇੰਦਰਜੀਤ ਮਾਨਸਾ, ਜਗਜੀਵਨ ਆਲੀਕੇ, ਬਲਜਿੰਦਰ ਸਿੰਘ ਕਣਕਵਾਲ ਚਹਿਲਾਂ, ਰੰਗੀਰਾਮ ਕੋਟਲੀ, ਖੁਸ਼ਵਿੰਦਰ ਬਰਾੜ, ਦਲਜੀਤ ਮਾਨਸਾ, ਸੁਖਦੀਪ ਚੋਟੀਆਂ, ਨੀਰਜ ਬਰੇਟਾ, ਡਾ. ਹਰਬੰਸ ਸਿੰਘ ਬਰੇਟਾ, ਰਾਮਜਸ ਬਹਾਦਰਪੁਰ, ਬਿਰਛਭਾਨ ਬਰੇਟਾ, ਬੂਟਾ ਦਾਤੇਵਾਸ ਅਤੇ ਹੋਰ ਸਾਥੀ ਹਾਜ਼ਰ ਸਨ।ਆਖੀਰ ਤੇ ਬੋਲਦਿਆਂ ਪੁਰਾਣੀ ਪੈਨਸ਼ਨ ਸੰਗਠਨ ਪੰਜਾਬ ਦੇ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਕਿਹਾ ਕਿ ਸਤੰਬਰ ਮਹੀਨੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਜਥੇਬੰਦੀ ਪੰਜਾਬ ਵੱਲੋਂ 13 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ।
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...






