Friday, August 22, 2025

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਮਾਨਸਾ ਨੂੰ ਮਿਲਿਆ

ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਮਾਨਸਾ ਨੂੰ ਮਿਲਿਆ


ਹੈਡ ਟੀਚਰ ਦੀਆਂ ਖਾਲੀ ਅਸਾਮੀਆਂ ਦੀਆਂ ਤਰੱਕੀਆਂ ਦੀ ਕੀਤੀ ਮੰਗ-ਹਰਪਾਲ ਕੌਰ ਮਾਨਸਾ/ਅਮਨਦੀਪ ਸ਼ਰਮਾ

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਮੁੱਖ ਅਧਿਆਪਕ ਜਥੇਬੰਦੀ ਪੁਰਾਣੇ ਪੈਨਸ਼ਨ ਬਾਹਰਲੀ ਸੰਗਠਨ ਮਿਡ ਡੇ ਮਿਲ ਵਰਕਰ ਯੂਨੀਅਨ ਦਾ ਸਾਂਝਾ ਵਫਦ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮੰਜੂ ਬਾਲਾ ਮਾਨਸਾ ਨੂੰ ਮਿਲਿਆ। ਜਥੇਬੰਦੀ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਦੀ ਸੀਨੀਅਰਤਾਂ ਸੂਚੀ ਦੇ ਕੇਸਾਂ ਵਿੱਚ ਸਮਾਂ ਦੇਣ ਸਬੰਧੀ, ਈਟੀਟੀ ਤੋਂ ਹੈਡ ਟੀਚਰ ਦੀਆਂ ਤਰੱਕੀਆਂ ਕਰਨ ਸਬੰਧੀ, ਨਵਾਰਡ ਤਹਿਤ ਸਕੂਲ ਆਫ ਹੈਪੀਨੈਸ ਦੀ ਗਰਾਂਟ ਜਾਰੀ ਕਰਨ ਸਬੰਧੀ, ਸਕੂਲਾਂ ਵਿੱਚ ਰੱਖੇ ਨੀਹ ਪੱਥਰਾਂ ਦੀ ਗਰਾਂਟ ਜਾਰੀ ਕਰਨ ਸਬੰਧੀ, ਸਕੂਲਾਂ ਵਿੱਚ ਕੰਮ ਕਰਦੀਆਂ ਸਫਾਈ ਸੇਵਕਾਂ ਦੀ ਤਨਖਾਹ ਜਾਰੀ ਕਰਨ ਸਬੰਧੀ,ਪਿਛਲੇ ਦੋ ਮਹੀਨਿਆਂ ਤੋਂ ਪੈਂਡਿੰਗ ਪੇਮੈਂਟ ਮਿਡ-ਡੇ-ਮੀਲ ਦੀ ਰਾਸ਼ੀ ਜਾਰੀ ਕਰਨ ਸਬੰਧੀ ਗੱਲਬਾਤ ਰੱਖੀ ਗਈ। ਜਥੇਬੰਦੀ ਨੂੰ ਵਿਸ਼ਵਾਸ ਦਿਵਾਉਦਿਆ ਜਿਲਾ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਨਵਾਰਡ ਤਹਿਤ ਗਰਾਂਟਾਂ ਦੀ ਬਿਲ ਜ਼ਿਲਾ ਖਜਾਨਾ ਦਫਤਰ ਭੇਜੇ ਜਾ ਚੁੱਕੇ ਹਨ,ਮਿਡ-ਡੇ-ਮੀਲ ਦੀ ਗਰਾਂਟ ਜਾਰੀ ਕਰਨ ਸਬੰਧੀ ਸਟੇਟ ਨੂੰ ਲਿਖਿਆ ਜਾਵੇਗਾ। ਸਕੂਲਾਂ ਵਿੱਚ ਰੱਖੇ ਨੀਂਹ ਪੱਥਰਾਂ ਦੀ ਗਰਾਂਟ ਵੀ ਜਲਦੀ ਜਾਰੀ ਕੀਤੀ ਜਾਵੇਗੀ।ਈ ਟੀ ਟੀ ਤੋਂ ਹੈਡ ਟੀਚਰ ਦੀਆਂ ਤਰੱਕੀਆਂ ਕਰਨ ਸਬੰਧੀ ਉਹਨਾਂ ਕਿਹਾ ਕਿ ਭਲਾਈ ਵਿਭਾਗ ਰੋਸਟਰ ਪ੍ਰਵਾਨਗੀ ਲਈ ਭੇਜਿਆ ਗਿਆ ਜਿਸ ਦਾ ਰਿਮਾਇਡਰ ਵੀ ਪਾਇਆ ਹੈ। ਰੋਸਟਰ ਰਜਿਸਟਰ ਮਨਜੂਰ ਹੋਣ ਉਪਰੰਤ ਤਰੱਕੀਆਂ ਤੁਰੰਤ ਕੀਤੀਆ ਜਾਣਗੀਆ। ਇਸ ਮੌਕੇ ਭਾਰਤ ਭੂਸ਼ਨ ਮਾਨਸਾ, ਗੁਰਜੰਟ ਸਿੰਘ ਬੱਛੋਆਣਾ,ਜਸਵੀਰ ਕੌਰ ਬੁਢਲਾਡਾ, ਜਸਪ੍ਰੀਤ ਕੌਰ ਬੁਢਲਾਡਾ ਆਦਿ ਹਾਜ਼ਰ ਸਨ।