Tuesday, October 14, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ ਬਠਿੰਡਾ ਵਿਖੇ ਪਾਈ ਫੇਰੀ

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ ਬਠਿੰਡਾ ਵਿਖੇ ਪਾਈ ਫੇਰੀ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਨਾਲ ਜਾਣੂ ਕਰਵਾਉਣ ਲਈ ਵੇਰਕਾ ਮਿਲਕ ਪਲਾਂਟ ਬਠਿੰਡਾ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਵਿੱਚ ਵਿਭਾਗ ਦੇ ਅਧਿਆਪਕਾਂ ਅਤੇ ਮੁਖੀ ਡਾ. ਸੰਗੀਤਾ ਦੀ ਅਗਵਾਈ ਹੇਠ 55 ਵਿਦਿਆਰਥੀ ਸ਼ਾਮਿਲ ਹੋਏ।ਵਿਭਾਗ ਦੇ ਮੁਖੀ ਡਾ. ਸੰਗੀਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਦੁੱਧ ਪ੍ਰੋਸੈਸਿੰਗ, ਪਾਸਚਰਾਈਜ਼ੇਸ਼ਨ, ਪੈਕਿੰਗ, ਸਟੋਰੇਜ, ਕੁਆਲਟੀ ਕੰਟਰੋਲ ਅਤੇ ਆਟੋਮੈਟਿਕ ਮਸ਼ੀਨਰੀ ਦੇ ਕੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਵਿੱਚ ਉੱਚ-ਸਤ੍ਹਾ ਦੀਆਂ ਆਧੁਨਿਕ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਤੋਂ ਇਲਾਵਾ ਪ੍ਰੈਕਟੀਕਲ ਤਜਰਬਾ ਪ੍ਰਾਪਤ ਹੋਇਆ। ਉਹਨਾਂ ਨੇ ਜਾਣਿਆ ਕਿ ਕਿਵੇਂ ਖੇਤਾਂ ਤੋਂ ਆਉਣ ਵਾਲੇ ਦੁੱਧ ਨੂੰ ਵਿਗਿਆਨਕ ਢੰਗ ਨਾਲ ਪ੍ਰੋਸੈਸ ਕਰਕੇ ਸਿਹਤਮੰਦ ਉਤਪਾਦ ਬਣਾਏ ਜਾਂਦੇ ਹਨ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਭਾਗ ਦੇ ਅਧਿਆਪਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਂਦੇ ਹਨ, ਉਨ੍ਹਾਂ ਦਾ ਆਤਮ-ਵਿਸ਼ਵਾਸ ਮਜ਼ਬੂਤ ਕਰਦੇ ਹਨ ਅਤੇ ਭਵਿੱਖ ਵਿੱਚ ਰੋਜ਼ਗਾਰ ਤੇ ਖੋਜ ਦੇ ਨਵੇਂ ਦਰਵਾਜ਼ੇ ਖੋਲ੍ਹਦੇ ਹਨ।ਇਸ ਮੌਕੇ ਪ੍ਰੋਫੈਸਰ ਰਮਨਦੀਪ ਕੌਰ, ਪ੍ਰੋਫੈਸਰ ਰਵਿੰਦਰਜੀਤ ਕੌਰ ਅਤੇ ਪ੍ਰੋਫੈਸਰ ਰਮਨਦੀਪ ਸੰਧੂ ਵੀ ਮੌਜੂਦ ਸਨ।

Wednesday, October 8, 2025

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਮੁੱਖ ਅਧਿਆਪਕ ਜਥੇਬੰਦੀ ਦੀ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ 9 ਅਕਤੂਬਰ ਨੂੰ : ਅਮਨਦੀਪ ਸ਼ਰਮਾ

ਮੁੱਖ ਅਧਿਆਪਕ ਜਥੇਬੰਦੀ ਦੀ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ 9 ਅਕਤੂਬਰ ਨੂੰ : ਅਮਨਦੀਪ ਸ਼ਰਮਾ

ਅਧਿਆਪਕ ਮਸਲਿਆਂ ਤੇ ਕਰਾਂਗੇ ਖੁੱਲ ਕੇ ਗੱਲਬਾਤ -ਸਤਿੰਦਰ ਸਿੰਘ ਦੁਆਬੀਆ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ 9 ਅਕਤੂਬਰ ਨੂੰ ਹੋਣ ਜਾ ਰਹੀ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ ਲੈ ਕੇ ਅਧਿਆਪਕਾਂ ਵਿੱਚ ਵੱਡੇ ਪੱਧਰ ਤੇ ਲੰਮੇ ਸਮੇਂ ਤੋਂ ਬੇਚੈਨੀ ਪਾਈ ਜਾ ਰਹੀ। ਉਹਨਾਂ ਕਿਹਾ ਕਿ ਇਹਨਾਂ ਤਰੱਕੀਆਂ ਨੂੰ ਸਮਾਂ ਵੱਧ ਕਰਨ ਲਈ ਕੱਲ ਡੀ ਪੀ ਈ ਪ੍ਰਾਇਮਰੀ ਨਾਲ ਅਹਿਮ ਗੱਲਬਾਤ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਕਰਨਾ, ਬੇਲੋੜੀਆਂ ਡਾਕਾ ਬੰਦ ਕਰਨਾ, ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਕਰਨਾ, ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਪੋਸਟ ਦੇਣਾ, ਮਿਡ-ਡੇ -ਮੀਲ ਸਕੀਮ ਤਹਿਤ ਸਕੂਲਾਂ ਲਈ ਢੋਲ ਅਤੇ ਫਰੂਟ ਦੀ ਰਾਸ਼ੀ ਵਿੱਚ ਵਾਧਾ ਕਰਨਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਜਿਸ ਵਿੱਚ ਜ਼ਿਲਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਦਾ ਮਸਲਾ, ਸਿੱਧੀ ਭਰਤੀ ਰਾਹੀਂ ਹੈਡ ਟੀਚਰ ਬਣੇ ਅਧਿਆਪਕਾਂ ਦਾ ਮਸਲਾ, ਸੀਨੀਅਰਤਾ ਸੂਚੀਆਂ ਦੇ ਮਸਲਿਆਂ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਸਾਥੀ ਸ਼ਾਮਿਲ ਹੋਣਗੇ।

Sunday, October 5, 2025

ਪੱਤਰ ਪ੍ਰੇਰਕ,ਮਾਨਸਾ : ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰੇ ਪੰਜਾਬ ਸਰਕਾਰ-ਮੁੱਖ ਅਧਿਆਪਕ ਜਥੇਬੰਦੀ ਪੰਜਾਬ

ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰੇ ਪੰਜਾਬ ਸਰਕਾਰ-ਮੁੱਖ ਅਧਿਆਪਕ ਜਥੇਬੰਦੀ ਪੰਜਾਬ

ਕੇਂਦਰ ਸਰਕਾਰ ਦਾ ਡੀ ਏ ਹੋਇਆ 58 ਫ਼ੀਸਦੀ  : ਅਮਨਦੀਪ ਸ਼ਰਮਾ

ਪੱਤਰ ਪ੍ਰੇਰਕ,ਮਾਨਸਾ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਪੈਡਿੰਗ ਕਿਸਤਾ ਤੁਰੰਤ ਜਾਰੀ ਕੀਤੀਆ ਜਾਣ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸਿਰਫ 42 ਫ਼ੀਸਦੀ ਹੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਕੇਂਦਰ ਗੋਰਮਿੰਟ ਵੱਲੋਂ ਇਹ ਭੱਤਾ 58 ਫ਼ੀਸਦੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੀਵਾਲੀ ਵਰਗੇ ਤਿਉਹਾਰ ਤੇ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀਆਂ ਕਿਸਤਾ ਜਾਰੀ ਕਰੇ।ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਮੰਗ ਕੀਤੀ ਕਿ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕਰ ਦਿੱਤੀ ਜਾਂਦੀ ਸੀ। ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ, ਰਗਵਿੰਦਰ ਸਿੰਘ ਧੂਲਕਾ, ਰਕੇਸ਼ ਗੋਇਲ ਬਰੇਟਾ,ਭਗਵੰਤ ਭਟੇਜਾ ਅਬੋਹਰ, ਗੁਰਜੰਟ ਸਿੰਘ ਬੱਛੋਆਣਾ,ਜਸਨਦੀਪ ਕੁਲਾਣਾ, ਪਰਮਜੀਤ ਸਿੰਘ ਤੂਰ, ਲਵਨੀਸ਼ ਗੋਇਲ ਨਾਭਾ,ਸੁਖਬੀਰ ਸੰਗਰੂਰ,ਕਮਲ ਸੁਨਾਮ,ਦੀਪਕ ਮੁਹਾਲੀ,ਸੁਖਵਿੰਦਰ ਸਿੰਗਲਾ ਬਰੇਟਾ ਆਦਿ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ ਕੀਤੀ।


Thursday, October 2, 2025

ਮਾਨਸਾ, ਪੱਤਰ ਪ੍ਰੇਰਕ : ਸਿੱਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਹੀ ਹੁੰਦਾ ਤਾਂ ਕਰਾਗੇ ਸੰਘਰਸ਼- ਵਿਕਾਸ ਸਾਹਨੀ

ਸਿੱਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਹੀ ਹੁੰਦਾ ਤਾਂ ਕਰਾਗੇ ਸੰਘਰਸ਼- ਵਿਕਾਸ ਸਾਹਨੀ

6 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇ ਪੱਕਾ ਹੱਲ

ਮਾਨਸਾ (ਪੱਤਰ ਪ੍ਰੇਰਕ) : ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਆਪਣੀਆ ਸੇਵਾਵਾਂ ਨਿਭਾ ਚੁੱਕੇ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਅਤੇ ਸਿੱਖਿਆ ਪ੍ਰੌਵਾਇਡਰ ਆਪਣੀ ਬਹਾਲੀ ਨੂੰ ਲੈਕੇ ਕਾਫੀ ਲੰਬੇ ਸਮੇ ਤੋ ਸੰਘਰਸ਼ ਕਰ ਰਹੇ ਹਨ।ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਵਾਲੇ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋ ਸੱਤਾ ਵਿੱਚ ਆਉਣ ਤੋ ਪਹਿਲਾ ਕੀਤੇ ਵਾਅਦੇ ਮੁਤਾਬਿਕ ਸਾਨੂੰ ਬਿਨਾ ਕਿਸੇ ਸ਼ਰਤ ਬਹਾਲ ਕੀਤਾ ਜਾਵੇ ਮੁੱਖ ਮੰਤਰੀ ਪੰਜਾਬ ਵੱਲੋ ਲੁਧਿਆਣਾ ਜ਼ਿਮਨੀ ਚੋਣਾਂ ਦੌਰਾਨ 15 ਜੂਨ ਨੂੰ ਫਿਲੌਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਵੀ ਉਹਨਾਂ ਦੀ ਜਥੇਵੰਦੀ ਦੇ ਸਮੂਹ ਵਲੰਟੀਅਰ ਨੂੰ ਜਲਦ ਹੀ ਬਿਨਾ ਕਿਸੇ ਦੇਰੀ ਤੋ ਵਿਭਾਗਾ ਨੂੰ ਕਮੇਟੀ ਦਾ ਗਠਨ ਕਰਕੇ ਬਹਾਲ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਬਹਾਲੀ ਪਰੋਸੈੱਸ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ ਪਰ ਪੂਰੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋ ਸਾਡੀ ਬਹਾਲੀ ਸੰਬੰਧੀ ਕੋਈ ਪ੍ਰਤੀਕਿਿਰਆ ਨਹੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋ ਪੁਲਿਸ ਅਕੈਡਮੀ ਫਿਲੌਰ ਵਿਖ਼ੇ ਕੀਤੇ ਵਾਅਦੇ ਅਨੁਸਾਰ ਸਾਨੂੰ ਬਹਾਲ ਕਰਨ ਸਬੰਧੀ 6 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਯੂਨੀਅਨ ਨਾਲ ਹੋਣ ਵਾਲੀ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਾ ਕੀਤਾ ਤਾਂ ਯੂਨੀਅਨ ਵੱਲੋਂ ਉਸੇ ਦਿਨ ਹੀ ਸੂਬਾ ਪੱਧਰੀ ਇਕੱਠ ਕਰਕੇ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ।ਇਸ ਮੌਕੇ ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ,ਵਰੁਣ ਖੇੜਾ,ਜਸਵਿੰਦਰ ਕੌਰ, ਰੁਪਿੰਦਰ ਕੌਰ,ਗੁਰਪ੍ਰੀਤ ਸਿੰਘ,ਜਸਵਿੰਦਰ ਕੌਰ,ਜਰਨੈਲ ਸਿੰਘ ਕਾਹਨਗੜ੍ਹ,ਦਰਸ਼ਨ ਸਿੰਘ ਕੁਲਰੀਆ,ਮਨਿੰਦਰ ਮਾਨਸਾ,ਗੁਰਸੇਵਕ ਸਿੰਘ,ਕਰਮਜੀਤ ਕੌਰ,ਮੋਹਨਜੀਤ ਕੌਰ, ਹਰਮਨਜੀਤ ਕੌਰ,ਬਲਵਿੰਦਰ ਕੌਰ,ਵਜ਼ੀਰ ਸਿੰਘ,ਵੀਰਪਾਲ ਕੌਰ ਅਤੇ ਸਮੂਹ ਸਾਥੀ ਹਾਜਰ ਸਨ।

Thursday, September 25, 2025

ਪੱਤਰ ਪ੍ਰੇਰਕ, ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਤੋਂ ਸਤਾਏ ਈਟੀਟੀ 2364 ਬੇਰੁਜ਼ਗਾਰਾਂ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਤੋਂ ਸਤਾਏ ਈਟੀਟੀ 2364 ਬੇਰੁਜ਼ਗਾਰਾਂ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਰੋਸ ਪ੍ਰਦਰਸ਼ਨ

ਪੱਤਰ ਪ੍ਰੇਰਕ,ਅਨੰਦਪੁਰ ਸਾਹਿਬ : ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਤੇ ਵਰਿੰਦਰ ਸਰਹਿੰਦ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਸਰਕਾਰ ਦੇ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਸੂਬਾ ਯੂਨੀਅਨ ਆਗੂਆ ਨੇ ਦਸਿਆ ਕਿ 2364 ਭਰਤੀ ਦੀ ਪਹਿਲੀ ਲਿਸਟ ਜੁਆਇੰਨ ਕਰੇ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਇਸ ਭਰਤੀ ਵਿੱਚ ਨਾਟ ਜੋਇਨਿੰਗ ਰਹੇ ਉਮੀਦਵਾਰਾਂ ਦੀ ਥਾਂ ਤੇ ਅਗਲੀ ਸੈਕਿੰਡ ਲਿਸਟ ਦੇਣ ਵਿੱਚ ਆਨਾਕਾਨੀ ਕਰ ਰਹੀ ਹੈ।ਪੰਜਾਬ ਵਿੱਚ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਕੇ ਕਿ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਤੇ ਅੱਜ ਵੀ ਵੱਡੇ ਵੱਡੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਤੇ ਜਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਪਰ ਇਸ ਦੀ ਗਰਾਊਂਡ ਦੇ ਉੱਤੇ ਸਥਿਤੀ ਕੁਝ ਹੋ ਰਹੀ ਹੈ। ਮਿਤੀ 28 ਸਤੰਬਰ 2025 ਨੂੰ ਜਥੇਬੰਦੀ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਹੋਣੀ ਹੈ । ਅਗਰ ਇਸ ਮੀਟਿੰਗ ਦੇ ਵਿੱਚ ਈਟੀਟੀ ਬੇਰੁਜਗਾਰਾਂ ਦਾ ਪੁੱਖਤਾ ਹੱਲ ਨਹੀਂ ਕੀਤਾ ਗਿਆ ਤਾਂ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜੋ ਕਿ ਗੁਪਤ ਐਕਸ਼ਨਾਂ ਦੇ ਰੂਪ ਵਿੱਚ ਹੋਵੇਗਾ।ਇਸ ਮੌਕੇ ਗੁਰਸੰਗਤ ਬੁਢਲਾਡਾ,ਅੰਮ੍ਰਿਤਪਾਲ ਧੂਰੀ,ਗਗਨ ਖੰਨਾ,ਗਗਨ ਧੂਰੀ,ਰਮਨ ਧੂਰੀ, ਗਗਨ ਧੂਰੀ,ਹਰਮਨ ਲੁਧਿਆਣਾ,ਸੁਖਦੇਵ ਜਲਾਲਾਬਾਦ, ਹਰਸੇਵਕ ਮਾਲੇਰਕੋਟਲਾ,ਪਰਮ ਜਲਾਲਾਬਾਦ,ਨਵਦੀਪ ਫ਼ਤਹਿਗੜ੍ਹ ਸਾਹਿਬ, ਬਲਜੀਤ ਬੱਲੀ ਆਦਿ ਅਧਿਆਪਕਾਂ ਤੋਂ ਬਿਨਾਂ ਸਰਬਜੋਤ ਹੁਸ਼ਿਆਰਪੁਰ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।


ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਐਚਟੀ ਤੇ ਸੀਐਚਟੀ ਜਥੇਬੰਦੀ ਦਾ ਵਫ਼ਦ ਡੀਈਓ (ਪ੍ਰਾਇਮਰੀ) ਸੰਗਰੂਰ ਨੂੰ ਮਿਲਿਆ : ਅਮਨਦੀਪ ਸ਼ਰਮਾ

ਐਚਟੀ ਤੇ ਸੀਐਚਟੀ ਜਥੇਬੰਦੀ ਦਾ ਵਫ਼ਦ ਡੀਈਓ (ਪ੍ਰਾਇਮਰੀ) ਸੰਗਰੂਰ ਨੂੰ ਮਿਲਿਆ : ਅਮਨਦੀਪ ਸ਼ਰਮਾ

ਸੈਂਟਰ ਹੈਡ ਟੀਚਰ ਦੀਆਂ ਸੀਨੀਅਰਤਾ ਸੂਚੀਆਂ ਜਲਦੀ ਹੋਣਗੀਆਂ ਜਾਰੀ-ਬੱਛੋਆਣਾ

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ (ਪ੍ਰਾਇਮਰੀ ਸਿੱਖਿਆ) ਬਲਜਿੰਦਰ ਕੌਰ ਨੂੰ ਮਿਲਿਆ।ਜਥੇਬੰਦੀ ਵੱਲੋਂ ਮਿਡ-ਡੇ-ਮੀਲ ਸਕੀਮ ਦੀ ਗਰਾਂਟ ਜਾਰੀ ਕਰਨ ਦੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਅਡਵਾਂਸ ਗਰਾਂਟ ਜਾਰੀ ਕੀਤੀ ਜਾਵੇ। ਜਥੇਬੰਦੀ ਵੱਲੋਂ ਸਕੂਲਾਂ ਲਈ ਢੋਲਾਂ ਦੀ ਗਰਾਂਟ ਜਾਰੀ ਕਰਨ ਦੀ ਮੰਗ ਵੀ ਰੱਖੀ। ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਜਿਸ ਕਿਸੇ ਸਕੂਲ ਨੂੰ ਕਣਕ ਅਤੇ ਚਾਵਲ ਲਈ ਢੋਲ ਦੀ ਜ਼ਰੂਰਤ ਹੈ ਉਹ ਆਪਣੀ ਡਿਮਾਂਡ ਭੇਜਣ, ਉਨਾਂ ਸਤੰਬਰ ਮਹੀਨੇ ਦੀ ਗਰਾਂਟ ਜਾਰੀ ਕਰਨ ਸਬੰਧੀ ਵੀ ਸਟੇਟ ਨੂੰ ਲਿਖਣ ਬਾਰੇ ਕਿਹਾ। ਜਥੇਬੰਦੀ ਵੱਲੋਂ ਹੈਡ ਟੀਚਰ, ਸੈਂਟਰ ਹੈਡ ਟੀਚਰ ਦੀਆਂ ਸੀਨੀਅਰਤਾਂ ਸੂਚੀਆਂ ਤਿਆਰ ਕਰਨ ਨੂੰ ਸਬੰਧੀ ਵੀ ਗੱਲਬਾਤ ਕੀਤੀ ਗਈ ਜਿਸ ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜਲਦੀ ਹੀ ਸੀਨੀਅਰ ਤਾਂ ਸੂਚੀਆਂ ਤਿਆਰ ਕਰਕੇ ਬਲਾਕਾਂ ਨੂੰ ਭੇਜ ਦਿੱਤੀਆਂ ਜਾਣਗੀਆਂ।ਜਥੇਬੰਦੀ ਵੱਲੋਂ ਸਫਾਈ ਸੇਵਕਾਂ ਦੀ ਤਨਖਾਹ ਜਾਰੀ ਕਰਨ, ਸਕੂਲ ਆਫ ਹੈਪੀਨੈਸ ਅਤੇ ਨਬਾਰਡ 29,30 ਦੀਆਂ ਗਰਾਂਟਾਂ ਜਾਰੀ ਕਰਨ, ਜੂਨ 2020 ਵਿੱਚ ਲੱਗੀਆਂ ਕੋਵਿਡ ਡਿਊਟੀਆਂ ਦੀ ਕਮਾਈ ਛੁੱਟੀ ਦੇਣ, ਸਿੱਖਿਆ ਕ੍ਰਾਂਤੀ ਤਹਿਤ ਨੀਹ ਪੱਥਰਾਂ ਆਦਿ ਦੀਆਂ ਗ੍ਰਾਂਟਾਂ ਜਾਰੀ ਕਰਨ ਦੀ ਗੱਲਬਾਤ ਕੀਤੀ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕਿਹਾ ਗਿਆ ਕਿ ਇਹਨਾਂ ਗਰਾਂਟਾਂ ਦੇ ਬਿੱਲ ਖਜ਼ਾਨਾ ਦਫਤਰ ਭੇਜੇ ਜਾ ਚੁੱਕੇ ਹਨ। ਜਥੇਬੰਦੀ ਵੱਲੋਂ ਸਕੂਲਾਂ ਵਿੱਚ ਆ ਰਹੀਆਂ ਵੱਖਵੱਖ ਸਮੱਸਿਆਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।ਇਸ ਸਮੇਂ ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸੰਗਰੂਰ,ਓਮ ਪ੍ਰਕਾਸ਼ ਗੋਇਲ ਸੁਨਾਮ, ਸੁਖਬੀਰ ਸੰਗਰੂਰ, ਕਮਲ ਗੋਇਲ ਸਨਾਮ, ਰਾਮ ਔਲਖ ਦਿੜਬਾ, ਗੁਰਜੰਟ ਸਿੰਘ ਬੱਛੂਆਣਾ, ਜਗਦੀਪ ਸਿੰਘ ਬੁਢਲਾਡਾ, ਪ੍ਰਦੀਪ ਬੁਢਲਾਡਾ ਲਵਲੀਸ਼ ਗੋਇਲ ਨਾਭਾ ਆਦਿ ਹਾਜ਼ਰ ਸਨ।

Saturday, September 20, 2025

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਸੈਲਫ ਹੈਲਪ ਗਰੁੱਪ ਬਣਾ ਕੇ ਇਸਤਰੀਆਂ ਆਪਣੀ ਆਮਦਨ ਵਧਾ ਸਕਦੀਆਂ ਹਨ : ਪ੍ਰਿੰਸੀਪਲ ਬੁੱਧ ਰਾਮ ਵਿਧਾਇਕ

ਸੈਲਫ ਹੈਲਪ ਗਰੁੱਪ ਬਣਾ ਕੇ ਇਸਤਰੀਆਂ ਆਪਣੀ ਆਮਦਨ ਵਧਾ ਸਕਦੀਆਂ ਹਨ : ਪ੍ਰਿੰਸੀਪਲ ਬੁੱਧ ਰਾਮ ਵਿਧਾਇਕ

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪਿੰਡ ਫੁੱੱਲੂਵਾਲਾ ਡੋਗਰਾ ਵਿਖੇ ਸੈਲਫ ਹੈਲਫ ਗਰੁਪਾਂ ਵਲੋਂ ਚਲਾਈਆਂ ਤਿੰਨ ਦੁਕਾਨਾਂ 2 ਪ੍ਰਚੂਨ ਦੀਆਂ ਅਤੇ ਇੱਕ ਚੱਪਲਾਂ ਬਣਾਉਣ ਦੀ ਦੁਕਾਨ ਦਾ ਉਦਘਾਟਨ ਕੀਤਾ ਜਿਸ ਵਿੱਚ ਕਿ ਉਹਨਾਂ ਵੱਲੋਂ ਸੈਲਫ ਹੈਲਪ ਗਰੁੱਪਾਂ ਦੀ ਬਹੁਤ ਪ੍ਰਸੰਸਾ ਕੀਤੀ ਗਈ ਤੇ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਵਿਸ਼ਵਾਸ ਦਿਵਾਇਆ। ਬੀਡੀਪੀਓ ਦਫਤਰ ਦੀ ਸੈਲਫ ਹੈਲਫ ਗਰੁੱਪ ਦੀ ਇੰਚਾਰਜ ਜਸਵੀਰ ਕੌਰ ਨੇ ਵਿਸ਼ਵਾਸ ਵੀ ਦਵਾਇਆ ਗਿਆ ਕਿ ਜੋ ਵੀ ਸੈਲਫ ਗਰੁੱਪ ਦੇ ਅਧੀਨ ਜੋ ਵੀ ਕੰਮ ਕਾਰ ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਦੀ ਲੋੜ ਹੈ ਤਾਂ ਅਸੀ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਹਾਂ । ਹਲਕਾ ਬਢਲਾਡੇ ਦੇ ਅਧੀਨ ਜੋ ਪਿੰਡ ਆਉਂਦੇ ਹਨ ਕੋਈ ਵੀ ਔਰਤਾਂ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੀ ਹੈ ਉਹ ਬੀਡੀਪੀਓ ਦਫ਼ਤਰ ਨਾਲ਼ ਸੰਪਰਕ ਕਰ ਸਕਦੀ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਪਿੰਡ ਦੀਆਂ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਲੋੜ ਅਨੁਸਾਰ ਕਰਜਾ ਲੈ ਕੇ ਆਪਣਾ ਕੋਈ ਵੀ ਰੁਜ਼ਗਾਰ ਸ਼ੁਰੂ ਕਰ ਸਕਦੀਆਂ ਹਨ ,ਜਿਸ ਨਾਲ ਕਿ ਘਰ ਵਿੱਚ ਗਰੀਬੀ ਵੀ ਦੂਰ ਕੀਤੀ ਜਾ ਸਕਦੀ ਹੈ। ਜਸਵੀਰ ਕੌਰ ਨੇ ਐਮਐਲਏ ਬੁੱਧ ਰਾਮ ਦਾ ਧੰਨਵਾਦ ਕੀਤਾ, ਜਿਹਨਾਂ ਨੇ ਕਿ ਇੱਕ ਸੁਨੇਹੇ 'ਤੇ ਹੀ ਉਹਨਾਂ ਦੇ ਪਿੰਡ ਫੂਲਵਾਲਾ ਡੋਗਰਾ ਦੇ ਵਿੱਚ ਆ ਕੇ ਹੌਂਸਲਾ ਵਧਾਇਆ । ਤਿੰਨ ਦੁਕਾਨਾਂ ,ਦੋ ਦੁਕਾਨਾਂ ਪ੍ਰਚੂਨ ਦੀਆਂ ਇੱਕ ਦੁਕਾਨ ਚੱਪਲ ਦਾ ਪ੍ਰੋਜੈਕਟ ਲਗਾਇਆ ਗਿਆ ਜੋ ਕਿ ਸੈਲਫ ਹੈਲਪ ਗਰੁੱਪ ਦੀ ਮੈਂਬਰ ਗੁਰਮੀਤ ਕੌਰ ਪਤਨੀ ਧਰਮਪਾਲ ਸਿੰਘ ਤੇ ਸਰਬਜੀਤ ਕੌਰ ਉਹਨਾਂ ਵੱਲੋਂ ਇੱਕ ਰੁਜ਼ਗਾਰ ਸ਼ੁਰੂ ਕੀਤਾ।