Saturday, May 18, 2024

ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਪ੍ਰਭਜੋਤ ਕੌਰ,ਗੁਰਨੂਰ ਕੌਰ,ਜੇ ਵੀ ਰੁਪਿੰਦਰ, ਅਕਾਸ਼ਵੀਰ ਕੌਰ,ਬਿਪਨਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਨਵਨਦੀਪ ਸਿੰਘ,ਅਨਮੋਲਪ੍ਰੀਤ ਕੌਰ, ਸਾਹਿਲਪ੍ਰੀਤ ਸਿੰਘ,ਸ਼ੁਭਕਰਨ ਸਿੰਘ ਤੇ ਖੁਸ਼ਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ 'ਚੋਂ 100 ਫ਼ੀਸਦ ਅੰਕ ਪ੍ਰਾਪਤ ਕੀਤੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀ.ਬੀ.ਐਸ.ਈ. ਵੱਲੋਂ ਐਲਾਨਿਆ ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ।ਪ੍ਰਿੰਸੀਪਲ ਨੀਨਾ ਸ਼ਰਮਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਸ਼ਾਨਦਾਰ ਨਤੀਜੇ 'ਚੋਂ ਪ੍ਰਭਜੋਤ ਕੌਰ, ਗੁਰਸਿਮਰਨ ਕੌਰ ਨੇ 94 ਫ਼ੀਸਦ,ਗੁਰਨੂਰ ਕੌਰ,ਜੇ.ਵੀ. ਰੁਪਿੰਦਰ,ਅਕਾਸ਼ਵੀਰ ਕੌਰ ਨੇ 93 ਫ਼ੀਸਦ,ਏਕਮਜੋਤ ਕੌਰ,ਜਸ਼ਨਦੀਪ ਕੌਰ ਦਿਓਲ ਨੇ 91 ਫ਼ੀਸਦ,ਬਿਪਨਪ੍ਰੀਤ ਕੌਰ,ਹੁਸਨਪ੍ਰੀਤ ਕੌਰ ਨੇ 90 ਫ਼ੀਸਦ,ਪਾਰਸਦੀਪ ਸਿੰਘ,ਸੁਮਨਦੀਪ ਕੌਰ ਨੇ 89 ਫ਼ੀਸਦ, ਜਸ਼ਨਪ੍ਰੀਤ ਕੌਰ, ਖੁਸ਼ਮਨਪ੍ਰੀਤ ਕੌਰ,ਨਵਨਦੀਪ ਸਿੰਘ ਨੇ 87 ਫ਼ੀਸਦ,ਅਰਮਾਨ ਸਿੰਘ,ਮਨਪ੍ਰੀਤ ਕੌਰ ਨੇ 86 ਫ਼ੀਸਦ,ਮਨਵੀਰ ਸਿੰਘ,ਨਵਰਮਨਦੀਪ ਸਿੰਘ, ਮੰਨੀਰ ਕੌਰ, ਮਹਿਕਪ੍ਰੀਤ ਕੌਰ, ਸ਼ੁਭਪ੍ਰੀਤ ਕੌਰ ਨੇ 84 ਫ਼ੀਸਦ,ਹਰਸਿਮਰਪ੍ਰੀਤ ਕੌਰ ਨੇ 83 ਫ਼ੀਸਦ,ਅਨਮੋਲਪ੍ਰੀਤ ਕੌਰ, ਗੁਰਸ਼ਾਨ ਸਿੰਘ,ਹਰਸ਼ਪ੍ਰੀਤ ਸਿੰਘ ਨੇ 82 ਫ਼ੀਸਦ ਅਤੇ ਸੁਖਜਿੰਦਰ ਸਿੰਘ ਨੇ 81 ਫ਼ੀਸਦ ਅੰਕ ਹਾਸਿਲ ਕੀਤੇ।ਇਸ ਤੋਂ ਇਲਾਵਾ ਪ੍ਰਭਜੋਤ ਕੌਰ,ਗੁਰਨੂਰ ਕੌਰ,ਜੇ ਵੀ ਰੁਪਿੰਦਰ,ਅਕਾਸ਼ਵੀਰ ਕੌਰ,ਬਿਪਨਪ੍ਰੀਤ ਕੌਰ,ਹੁਸਨਪ੍ਰੀਤ ਕੌਰ,ਨਵਨਦੀਪ ਸਿੰਘ,ਅਨਮੋਲਪ੍ਰੀਤ ਕੌਰ,ਸਾਹਿਲਪ੍ਰੀਤ ਸਿੰਘ,ਸ਼ੁਭਕਰਨ ਸਿੰਘ ਤੇ ਖੁਸ਼ਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ 'ਚੋਂ 100 ਫ਼ੀਸਦ ਅੰਕ ਪ੍ਰਾਪਤ ਕੀਤੇ।ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਸਕੂਲ ਰੱਲੀ ਵਿਖੇ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਸਰਕਾਰੀ ਸਕੂਲ ਰੱਲੀ ਵਿਖੇ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪਦਮ ਸ੍ਰੀ ਸੁਰਜੀਤ ਪਾਤਰ ਜੋ ਸ਼ਰੀਰਕ ਤੌਰ ‘ਤੇ ਵਿਛੋੜਾ ਦੇ ਗਏ ਸਨ, ਦੀ ਯਾਦ ਨੂੰ ਸਮਰਪਿਤ ਸਕੂਲ ਵਿਖੇ ਸ਼ਰਧਾਂਜ਼ਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਨਾਵਲਕਾਰ ਪਰਗਟ ਸਿੰਘ ਸਤੌਜ,ਲੇਖਕ ਹਰਵਿੰਦਰ ਭਖੜਿਆਲ ਤੇ ਗਜ਼ਲਕਾਰ ਕੁਲਵਿੰਦਰ ਬੱਛੋਆਣਾ ਨੇ ਸ਼ਿਰਕਤ ਕੀਤੀ। ਮੰਚ ਸੰਚਾਲਕ ਸ਼ਾਇਰਾ ਦਵਿੰਦਰ ਕੌਰ ਨੇ ਸਕੂਲ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕੁਲਦੀਪ ਦਾਤੇਵਾਸ ਨੇ ਵਿਦਿਆਰਥੀਆਂ ਨਾਲ ਤਿੰਨੇ ਬੁਲਾਰਿਆਂ ਦੀ ਜਾਣ ਪਛਾਣ ਕਰਾਈ।ਨਾਵਲਕਾਰ ਪਰਗਟ ਸਤੌਜ ਜੀ ਨੇ ਸੁਰਜੀਤ ਪਾਤਰ ਨਾਲ ਬਿਤਾਏ ਸਾਹਿਤਕ ਸਫ਼ਰ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਪਾਤਰ ਜੀ ਦੀਆਂ ਲਿਖਤਾਂ ਬਾਰੇ ਵਿਸਥਾਰ ਵਿੱਤ ਦੱਸਿਆ।ਗਜ਼ਲਕਾਰ ਕੁਲਵਿੰਦਰ ਬੱਛੋਆਣਾ ਨੇ ਬੱਚਿਆਂ ਨੂੰ ਸਾਹਿਤ ਪੜ੍ਹਨ ਬਾਰੇ ਅਤੇ ਸੁਰਜੀਤ ਪਾਤਰ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ।ਲੇਖਕ ਹਰਵਿੰਦਰ ਭਖੜਿਆਲ ਨੇ ਸੁਰਜੀਤ ਪਾਤਰ ਦੇ ਰਚਨਾ ਸੰਸਾਰ ਬਾਰੇ ,ਉਹਨਾਂ ਦੁਆਰਾ ਪਾਏ ਸਾਹਿਤਕ ਯੋਗਦਾਨ ਬਾਰੇ ਵਿਦਿਆਰਥੀਆਂ ਨਾਲ ਬਹੁਤ ਸਾਰੀਆਂ ਗੱਲਾ ਸਾਂਝੀਆਂ ਕੀਤੀਆਂ ।ਮੰਚ ਤੋਂ ਪਰਮਜੀਤ ਸਿੰਘ ਸੈਣੀ ਨੇ ਦਵਿੰਦਰ ਕੌਰ ਡੀਵੀ ਤੇ ਕੁਲਦੀਪ ਦਾਤੇਵਾਸ ਨੇ ਪਾਤਰ ਜੀ ਦੀਆਂ ਰਚਨਾਵਾਂ ਪੇਸ਼ ਕੀਤੀਆਂ ।ਵਿਦਿਆਰਥਣ ਮਨਜਿੰਦਰ ਕੌਰ ਤੇ ਨਵਜੋਤ ਕੌਰ ਨੇ ਵੀ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ।ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਮੁਖੀ ਨਾਇਬ ਸਿੰਘ ਨੇ  ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਬਾਰੇ ਅਤੇ ਸੁਰਜੀਤ ਪਾਤਰ ਦੇ ਪੰਜਾਬੀ ਸਾਹਿਤ ਲਈ ਪਾਏ ਯੋਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਤਿੰਨੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।ਇਸ ਸ਼ਰਧਾਂਜਲੀ ਸਮਾਗਮ ਵਿੱਚ ਮੈਡਮ ਸਰੋਜ ਰਾਣੀ ,ਮੁਕੇਸ਼ ਕੁਮਾਰ ,ਸ਼ੁਸੀਲ ਕੁਮਾਰ ,ਪਰਮਜੀਤ ਸਿੰਘ ,ਹਰਜਿੰਦਰ ਸਿੰਘ ,ਮਹਿੰਦਰਪਾਲ ਸਿੰਗਲਾ ,ਜਰਨੈਲ ਸਿੰਘ ਚਰਨਪ੍ਰੀਤ ਕੌਰ ,ਜਗਵਿੰਦਰ ਕੌਰ ਪਰਮਿੰਦਰ ਕੌਰ,ਜਸਪ੍ਰੀਤ ਸਿੰਘ ,ਮਨਪ੍ਰੀਤ ਕੌਰ ,ਸੁਖਵੀਰ ਕੌਰ ,ਜਸਪ੍ਰੀਤ ਸਿੰਘ ,ਮਨਪ੍ਰੀਤ ਸਿੰਘ ,ਜਸਵੀਰ ਕੌਰ ਆਦਿ ਹਾਜ਼ਰ ਸਨ।


Friday, May 17, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹੀਰੋਂ ਖੁਰਦ ਧੀ ਅਨੂਰੀਤ ਨੇ ਸੰਗਰੂਰ ਜ਼ਿਲ੍ਹੇ 'ਚੋਂ ਕੀਤਾ ਪਹਿਲਾ ਸਥਾਨ ਪ੍ਰਾਪਤ

ਹੀਰੋਂ ਖੁਰਦ ਧੀ ਅਨੂਰੀਤ ਨੇ ਸੰਗਰੂਰ ਜ਼ਿਲ੍ਹੇ 'ਚੋਂ ਕੀਤਾ ਪਹਿਲਾ ਸਥਾਨ ਪ੍ਰਾਪਤ

ਪੇਂਡੂ ਖੇਤਰ ਦੀ ਵਿਦਿਆਰਥਣ ਨੇ ਬਿਨਾਂ ਕੋਚਿੰਗ ਤੋਂ ਗੱਡੇ ਝੰਡੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਦੀ ਹੱਦ 'ਤੇ ਪੈਂਦੀ ਇਸ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੀ ਹੋਣਹਾਰ ਵਿਦਿਆਰਥਣ ਅਨੂਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਹੀਰੋਂ ਖੁਰਦ ਨੇ ਸੀਬੀਐਸਈ ਦੀ 12ਵੀਂ ਜਮਾਤ ਦੀ ਕਾਮਰਸ ਸਟਰੀਮ ਦੇ ਵਿੱਚੋਂ 97.4 ਫ਼ੀਸਦ ਅੰਕ ਪ੍ਰਾਪਤ ਕਰਕੇ ਸੰਗਰੂਰ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮਾਪਿਆਂ,ਪਿੰਡ,ਅਕੈਡਮੀ ਅਤੇ ਸਟਾਫ ਦਾ ਨਾਂ ਰੌਸ਼ਨ ਕੀਤਾ ਹੈ।ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਉਕਤ ਵਿਦਿਆਰਥਣ ਨੇ ਅਕਾਊਂਟ ਵਿਸ਼ੇ ਵਿੱਚ 100 'ਚੋਂ 100 ਅੰਕ ਪ੍ਰਾਪਤ ਕੀਤੇ ਹਨ ਅਤੇ ਇਸ ਵਿਦਿਆਰਥਣ ਦੀ ਵਿਸ਼ੇਸ਼ ਗੱਲ ਇਹ ਹੈ ਕਿ ਉਸ ਨੇ ਕਦੇ ਵੀ ਬਾਹਰ ਤੋਂ ਕੋਈ ਕੋਚਿੰਗ ਬਗੈਰਾ ਵੀ ਨਹੀਂ ਲਈ। ਪ੍ਰਿੰਸੀਪਲ ਨਵੀ ਕਿਰਨ ਨੇ ਵਿਦਿਆਰਥਣ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਅਕੈਡਮੀ ਦੇ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ,ਰਾਜ ਕੁਮਾਰ ਵਸ਼ਿਸ਼ਟ, ਪ੍ਰਿੰਸੀਪਲ ਨਵੀ ਕਿਰਨ ,ਚੇਅਰਮੈਨ ਕੁਲਵਿੰਦਰ ਸਿੰਘ ਅਤੇ ਸਮੁੱਚੇ ਸਟਾਫ ਵੱਲੋਂ ਵਿਦਿਆਰਥਣ ਅਤੇ ਉਸ ਦੇ ਪਿਤਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ। ਜ਼ਿਕਰ ਯੋਗ ਹੈ ਕਿ ਇਸ ਅਕੈਡਮੀ ਦੇ ਸਾਰੀਆਂ ਹੀ ਬੋਰਡ ਕਲਾਸਾਂ ਦੇ ਰਿਜਲਟ ਬਹੁਤ ਵਧੀਆ ਆ ਰਹੇ ਹਨ ਅਤੇ ਸੈਂਕੜੇ ਬੱਚੇ ਇਥੋਂ ਵਿਦਿਆ ਪ੍ਰਾਪਤ ਕਰਕੇ ਵਿਦੇਸ਼ਾਂ ਵਿੱਚ ਵੀ ਪੜ੍ਹਾਈ ਕਰ ਰਹੇ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਕੂਲਾਂ ਦਾ ਸਮਾਂ ਘੱਟ ਕਰਨ ਦੀ ਮੰਗ

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਕੂਲਾਂ ਦਾ ਸਮਾਂ ਘੱਟ ਕਰਨ ਦੀ ਮੰਗ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਕੂਲਾਂ ਦਾ ਸਮਾਂ‌ ਸਵੇਰ 7.30 ਤੋਂ 12.30 ਵਜੇ ਤੱਕ ਕੀਤਾ ਜਾਵੇ।  ਮੁੱਖ ਅਧਿਆਪਕ ਦੇ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ 2 ਵਜੇ ਤਿੱਖੀ ਧੁੱਪ ਕਾਰਨ ਬੱਚਿਆਂ ਨੂੰ ਘਰਾਂ ਨੂੰ ਜਾਣਾ ਬਹੁਤਾ ਔਖਾ ਹੈ ।ਸਰਕਾਰੀ ਸਕੂਲਾਂ ਕੋਲ ਟ੍ਰਾਂਸਪੋਰਟ ਦਾ ਵੀ ਕੋਈ ਪ੍ਰਬੰਧ ਨਹੀਂ ਹੈ।ਜਥੇਬੰਦੀ ਦੇ ਦੇ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ, ਭਗਵੰਤ ਭਟੇਜਾ ਫਾਜਲਿਕਾ, ਗੁਰਮੇਲ ਸਿੰਘ ਬਰੇ ,ਜਸ਼ਨਦੀਪ ਸਿੰਘ ਕੁਲਾਣਾ, ਰਕੇਸ਼ ਕੁਮਾਰ ਬਰੇਟਾ ਸੁਖਵਿੰਦਰ ਸਿੰਗਲਾ ਬਰੇਟਾ, ਰਾਮਪਾਲ ਸਿੰਘ ਗੁੜੱਦੀ, ਸਤਿੰਦਰ ਸਿੰਘ ਦੁਆਬੀਆ ,ਲਵਨੀਸ਼ ਗੋਇਲ ਨਾਭਾ, ਕਮਲ ਗੋਇਲ ਸੁਨਾਮ, ਓਮ ਪ੍ਰਕਾਸ਼ ਸੁਨਾਮ, ਪਰਮਜੀਤ ਸਿੰਘ ਤਲਵੰਡੀ ਸਮੇਤ ਜਥੇਬੰਦੀ ਵੱਲੋਂ ਤੁਰੰਤ ਗਰਮੀ ਨੂੰ ਦੇਖਦਿਆਂ ਬੱਚਿਆਂ ਦਾ ਛੁੱਟੀਆਂ ਦਾ ਸਮਾਂ ਜਲਦੀ ਕਰਨ ਦੀ ਮੰਗ ਕੀਤੀ ਹੈ।

Thursday, May 16, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਵਿਖੇ ਬਾਬਾ ਇਕਬਾਲ ਸਿੰਘ ਜੀ ਦੇ ਦਿਹਾੜੇ ਸਬੰਧੀ ਸਮਾਗਮ ਕਰਵਾਇਆ

ਅਕਾਲ ਅਕੈਡਮੀ ਚੀਮਾ ਵਿਖੇ ਬਾਬਾ ਇਕਬਾਲ ਸਿੰਘ ਜੀ ਦੇ ਦਿਹਾੜੇ ਸਬੰਧੀ ਸਮਾਗਮ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਚੀਮਾਂ (ਪੰਜਾਬੀ ਮੀਡੀਅਮ) ਵਿੱਚ ਅਕਾਲ ਅਕੈਡਮੀਆਂ ਦੇ ਸੰਸਥਾਪਕ, ਪਦਮ ਸ੍ਰੀ,ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਚੌਪਈ ਸਾਹਿਬ ਦੇ ਪਾਠ ਕੀਤੇ ਗਏ। ਵਿਦਿਆਰਥੀਆਂ ਨੇ ਸ਼ਬਦ ਕੀਰਤਨ ਅਤੇ ਵਾਹਿਗੁਰੂ ਮੰਤਰ ਦਾ ਜਾਪ ਕੀਤਾ,ਸਮਾਪਤੀ ਤੇ ਦੇਗਾਂ ਵਰਤਾਈਆਂ ਗਈਆਂ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਬਾਬਾ ਇਕਬਾਲ ਸਿੰਘ ਜੀ ਦੇ ਜੀਵਨ ਅਤੇ ਉਨਾਂ ਦੀਆਂ  ਸੇਵਾਵਾਂ ਤੋਂ ਜਾਣੂ ਕਰਵਾਇਆ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉ ਦੀ ਸੰਸਥਾਪਕ ਅੰਜੂ ਸਿੰਗਲਾ ਦੀ ਬਰਸੀ ਮੌਕੇ ਲਗਾਏ ਰੁੱਖ

ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉ ਦੀ ਸੰਸਥਾਪਕ ਅੰਜੂ ਸਿੰਗਲਾ ਦੀ ਬਰਸੀ ਮੌਕੇ ਲਗਾਏ ਰੁੱਖ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜੂ ਸਿੰਗਲਾ ਨੂੰ ਉਨ੍ਹਾ ਦੇ ਤੀਜੀ ਬਰਸੀ 'ਤੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਾਵ-ਭਿੰਨੀ ਸ਼ਰਧਾਜ਼ਲੀ ਭੇਂਟ ਕੀਤੀ। ਉਨ੍ਹਾ ਦੀ ਯਾਦ ਨੂੰ ਸਮਰਪਿਤ ਸਕੂਲ ਕੰਪਲੈਕਸ ਵਿੱਚ ਪੌਦੇ ਵੀ ਲਗਾਏ ਗਏ। ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਕਿਹਾ ਕਿ ਮਾਤਾ ਅੰਜੂ ਸਿੰਗਲਾ ਨੇ ਆਪਣੇ ਅੰਤਿਮ ਦਮ ਤੱਕ ਸਿੱਖਿਆਂ ਦੇ ਪਸਾਰ ਅਤੇ ਪ੍ਰਸਾਰ ਲਈ ਨਿੱਘਰ ਉੱਦਮ ਕੀਤੇ, ਜਿਸ ਸਕਦਾ ਸੰਸਥਾ ਅੱਜ ਦਿਹਾਤੀ ਖੇਤਰ ਵਿੱਚ ਸਿੱਖਿਆਂ ਦੇ ਪਸਾਰ ਵਿੱਚ  ਸਲਾਘਾਯੋਗ ਕਾਰਜ਼ ਕਰ ਰਹੀ ਹੈ। ਸਿੱਖਿਆ ਖੇਤਰ ਦੀ ਪ੍ਰਸਿੱਧ ਸ਼ਖਸੀਅਤ ਭਗਵਾਨ ਦਾਸ ਪਟਿਆਲਾ ਨੇ ਕਿਹਾ ਕਿ ਬੱਚਿਆ ਨੂੰ ਮਿਆਰੀ ਤੇ ਕਿੱਤਾ-ਮੁੱਖੀ ਸਿੱਖਿਆ ਦੇਣ ਲਈ ਸੰਸਥਾ ਸਲਾਘਾਯੋਗ ਕੰਮ ਕਰ ਰਹੀ ਹੈ ਅਤੇ ਆਪਣੇ ਪੁਰਖਿਆਂ ਤੇ ਰਾਹ 'ਤੇ ਚੱਲਣ ਨਾਲ ਸੰਸਥਾ ਹੋਰ ਵੀ ਮਜ਼ਬੂਤ ਹੋਵੇਗੀ। ਇਸ ਮੌਕੇ ਨਮਨ ਸਿੰਗਲਾ, ਪ੍ਰਿੰਸੀਪਲ ਕਿਰਨ ਰਤਨ, ਮਦਨ ਲਾਲ ਗਰਗ ਮੋਹਾਲੀ, ਸੀਮਾ ਗਰਗ, ਅਲਕਾ ਰਾਣੀ, ਨੈਨਸੀ ਗਰਗ, ਕੁਲਸ਼ੇਰ ਸਿੰਘ ਰੂਬਲ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Wednesday, May 15, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮਐਲਜੀ ਚੀਮਾ ਦੇ ਵਿਦਿਆਰਥੀ ਜੀਵਨ ਸਿੰਘ ਨੇ 91.2 ਫ਼ੀਸਦ ਅੰਕਾਂ ਨਾਲ ਮਾਰੀ ਬਾਜ਼ੀ

ਐਮਐਲਜੀ ਚੀਮਾ ਦੇ ਵਿਦਿਆਰਥੀ ਜੀਵਨ ਸਿੰਘ ਨੇ 91.2 ਫ਼ੀਸਦ ਅੰਕਾਂ ਨਾਲ ਮਾਰੀ ਬਾਜ਼ੀ

ਪ੍ਰਿੰਸੀਪਲ, ਮੈਨੇਜਮੈਂਟ ਅਤੇ ਸਟਾਫ ਨੇ ਬੱਚਿਆਂ ਤੇ ਮਾਪਿਆਂ ਨੂੰ ਦਿੱਤੀ ਵਧਾਈ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀ.ਬੀ.ਐਸ.ਈ. ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਇਲਾਕੇ ਦੀ ਨਾਂਮਵਰ ਸੰਸਥਾ ਐਮ ਐਲ ਜੀ ਕਾਨਵੈਂਟ ਸਕੂਲ ਦਾ ਨਤੀਜਾ 100  ਫੀਸਦੀ ਰਿਹਾ। ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ 91.2 ਫ਼ੀਸਦ ਅੰਕ ਪ੍ਰਾਪਤ ਕੀਤੇ,ਗੋਪੇਸ਼ ਗਰਗ ਨੇ 89.8 ਫ਼ੀਸਦ ਅੰਕ ਲੈ ਕੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਨੇ 87.04 ਫ਼ੀਸਦ ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ ਸੈਸ਼ਨ 2023-24 ਦੀ ਸੀ.ਬੀ.ਐੱਸ.ਈ ਬੋਰਡ ਦੀ ਪ੍ਰੀਖਿਆ ਵਿਚ ਸਕੂਲ ਦੇ 32 ਵਿਦਿਆਰਥੀਆਂ ਵੱਲੋਂ ਇਮਤਿਹਾਨ ਦਿੱਤਾ ਗਿਆ ਸੀ। ਜਿਹਨਾਂ ਵਿਚੋਂ 5 ਵਿਦਿਆਰਥੀਆਂ ਵਲੋਂ 90 ਫ਼ੀਸਦ ਤੋਂ ਵੱਧ ਅੰਕ ਅਤੇ 15 ਵਿਦਿਆਰਥੀਆਂ ਵੱਲੋਂ 80 ਫ਼ੀਸਦ ਤੋਂ ਉੱਪਰ ਅੰਕ ਹਾਸਿਲ ਕੀਤੇ ਹਨ। ਉਹਨਾਂ ਦੱਸਿਆ ਕਿ ਪੰਜਾਬੀ ਵਿਸ਼ੇ ਵਿੱਚ ਜਸ਼ਨਪ੍ਰੀਤ ਕੌਰ ਨੇ 99 ਅੰਕ ਹਾਸਿਲ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਅੰਗਰੇਜੀ ਵਿੱਚੋਂ ਜੀਵਨ ਸਿੰਘ ਨੇ 92 ਅੰਕ ਹਾਸਲ ਕੀਤੇ ਜਦੋਂਕਿ ਗੋਪੇਸ਼ ਗਰਗ ਨੇ ਮੈਥ ਵਿੱਚ 97, ਸਾਇੰਸ ਵਿੱਚ 84 ਅੰਕ, ਸਮਾਜਿਕ ਸਿੱਖਿਆ ਵਿੱਚੋਂ 93 ਅੰਕ ਅਤੇ ਹਿੰਦੀ ਵਿੱਚੋਂ 91 ਅੰਕ ਹਾਸਲ ਕਰਦਿਆਂ ਮੋਹਰੀ ਸਥਾਨ ਹਾਸਲ ਕੀਤੇ। ਕੰਪਿਉਟਰ ਵਿਸ਼ੇ ਵਿੱਚ ਪ੍ਰਭਨੂਰ ਕੌਰ ਨੇ 87 ਅੰਕ ਹਾਸਿਲ ਕੀਤੇ।ਓਹਨਾ ਕਿਹਾ ਕਿ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਸਦਕਾ ਸਕੂਲ ਦੇ ਦੂਸਰੇ ਬੈਚ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਸਕੂਲ ਦੇ ਮੈਨੇਜਮੈਂਟ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ ਮੌਜੂਦ ਸਨ।