Thursday, October 30, 2025

ਪੱਤਰ ਪ੍ਰੇਰਕ, ਤਰਨ ਤਾਰਨ ਸਾਹਿਬ : ਪੁਰਾਣੀ ਪੈਨਸ਼ਨ ਬਹਾਲੀ ਨੋਟੀਫੀਕੇਸ਼ਨ ਲਈ 2 ਨਵੰਬਰ ਨੂੰ ਜ਼ਿਮਨੀ ਚੋਣ ਤਰਨ ਤਾਰਨ ਹਲਕੇ 'ਚ ਹੋਣਗੇ ਝੰਡਾ ਮਾਰਚ

ਪੁਰਾਣੀ ਪੈਨਸ਼ਨ ਬਹਾਲੀ ਨੋਟੀਫੀਕੇਸ਼ਨ ਲਈ 2 ਨਵੰਬਰ ਨੂੰ ਜ਼ਿਮਨੀ ਚੋਣ ਤਰਨ ਤਾਰਨ ਹਲਕੇ 'ਚ ਹੋਣਗੇ ਝੰਡਾ ਮਾਰਚ

ਝੰਡਾ ਮਾਰਚ 'ਚ ਈਟੀਯੂ ਪੰਜਾਬ (ਰਜਿ.) ਵੱਡੇ ਪੱਧਰ 'ਤੇ ਸ਼ਮੂਲੀਅਤ ਕਰੇਗੀ : ਪੰਨੂ ,ਲਹੌਰੀਆ 
ਪੱਤਰ ਪ੍ਰੇਰਕ,ਤਰਨ ਤਾਰਨ ਸਾਹਿਬ : ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਸੀ ਪੀ ਐਫ ਈ ਯੂ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋ ਤਰਨ ਤਾਰਨ ਵਿਧਾਨ ਸਭਾ ਹਲਕਾ ਜਿਮਣੀ ਚੋਣ ਚ 2 ਨਵੰਬਰ ਨੂੰ ਹੋ ਰਹੇ ਝੰਡਾ ਮਾਰਚ ਚ' ਬਾਕੀ ਮੁਲਾਜਮਾਂ ਦੇ ਨਾਲ ਪੰਜਾਬ ਭਰ ਤੋ ਅਧਿਆਪਕ ਵੱਡੇ ਪੱਧਰ ਤੇ ਕਰਨਗੇ ਸ਼ਮੂਲੀਅਤ । ਸਮੂਹ ਮੁਲਜਾਮ ਵਰਗ ਚ ਪੁਰਾਣੀ ਪੈਨਸ਼ਨ ਨੋਟੀਫੀਕੇਸ਼ਨ ਜਾਰੀ ਨਾ ਹੋਣ ਤੇ ਸਰਕਾਰ ਵਿਰੋਧੀ ਰੋਸ।ਵੱਖ ਵੱਖ ਜਿਲਿਆਂ ਚ ਆਗੂਆ ਦੀਆ ਲਗਾਈਆਂ ਡਿਊਟੀਆਂ । ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਜਾਰੀ ਰਹੇਗਾ ਸੰਘਰਸ਼ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਯੂਨੀਅਨ ਦੇ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਪੰਜਾਬ ਦੇ ਇੰਚਾਰਜ ਤਰਸੇਮ ਲਾਲ ਜਲੰਧਰ ਸਮੇਤ ਸੂਬਾਈ ਆਗੂਆਂ ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ ,ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ,  ਸੋਹਣ ਸਿੰਘ ਮੋਗਾ, ਦਲਜੀਤ ਸਿੰਘ ਲਹੌਰੀਆ, ਜਗਨੰਦਨ ਸਿੰਘ ਫਾਜਿਲਕਾ,  ਦਿਲਬਾਗ ਸਿੰਘ ਬੌਡੇ, ਮਨੋਜ ਘਈ, ਨਿਰਭੈ ਸਿੰਘ ਮਾਲੋਵਾਲ ,ਪ੍ਰਭਜੋਤ ਸਿੰਘ ਦੁੱਲਾਨੰਗਲ, ਅਸ਼ੋਕ ਕੁਮਾਰ ਸਰਾਰੀ,ਅਵਤਾਰ ਸਿੰਘ ਮਾਨ,ਸੁਖਦੇਵ ਸਿੰਘ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਰਵੀ ਵਾਹੀ, ਹਰਪ੍ਰੀਤ ਸਿੰਘ ਪਰਮਾਰ, ਅਵਤਾਰ ਸਿਂਘ ਭਲਵਾਨ,ਅਸਵਨੀ ਫੱਜੂਪੁਰ, ਸੁਰਿੰਦਰ ਕੁਮਾਰ ਮੋਗਾ ਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਸਮੁੱਚੇ ਅਧਿਆਪਕ ਵਰਗ ਤੇ ਮੁਲਾਜਮ ਵਰਗ 'ਚ ਇਸ ਅਹਿਮ ਮਸਲੇ ਦਾ ਹੱਲ ਨਾ ਹੋਣ ਕਾਰਣ ਭਾਰੀ ਰੋਸ ਹੈ । ਸਰਕਾਰ ਨੂੰ ਤੁਰੰਤ ਮੁੱਖ ਮਸਲੇ ਦਾ ਹੱਲ ਕਰਨੇ ਚਾਹੀਦਾ ਹੈ । ਸੂਬਾਈ ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਨੋਟੀਫਿਕੇਸ਼ਨ ਜਾਰੀ ਕਰਾਉਣ ਲਈ ਸੀ ਪੀ ਐਫ ਈ ਯੂ ਦੇ ਸੰਘਰਸ਼ਾਂ ਚ ਪਿਛਲੇ ਸਮੇ ਤੋ ਕੀਤੀ ਜਾ ਰਹੀ ਵੱਡੀ ਸ਼ਮੂਲੀਅਤ ਦੀ ਤਰਾਂ ਹੁਣ ਵੀ ਪੁਰਾਣੀ ਪੈਨਸ਼ਨ ਬਹਾਲੀ ਲਈ ਜਿਮਣੀ ਚੋਣ ਚ ਸੀ ਪੀ ਐਫ ਈ ਯੂ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਂਝੇ ਸੱਦੇ 'ਤੇ 2 ਨੂੰ ਹੋ ਰਹੇ ਝੰਡਾ ਮਾਰਚ ਚ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ। ਆਗੂਆ ਦੀਆਂ ਡਿਊਟੀਆਂ ਲਗਾ ਦਿੱਤੀਆ ਗਈਆਂ ਹਨ। ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਜਾਰੀ ਰਹੇਗਾ ਸੰਘਰਸ਼।ਇਸ ਮੌਕੇ ਨਰੇਸ਼ ਪਨਿਆੜ,ਬੀ ਕੇ ਮਹਿਮੀ,ਲਖਵਿੰਦਰ ਸਿੰਘ ਸੇਖੋਂ,ਅੰਮ੍ਰਿਤਪਾਲ ਸਿਂਘ ਸੇਖੋ, ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ, ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ ਬੌਡੇ,  ਪਰਮਜੀਤ ਸਿੰਘ ਬੁੱਢੀਵਿੰਡ, ਰਣਜੀਤ ਸਿੰਘ ਮੱਲ੍ਹਾ, ਸੁਖਦੇਵ ਸਿੰਘ ਬੈਨੀਪਾਲ ,ਗੁਰਦੀਪ ਸਿੰਘ ਖੁਣਖੁਣ ,ਕੁਲਦੀਪ ਸਿੰਘ ਨਵਾਂਸ਼ਹਿਰ ,ਰਵੀ ਕਾਂਤ ਦਿਗਪਾਲ ਪਠਾਨਕੋਟ, ਮਨਿੰਦਰ ਸਿੰਘ ਤਰਨਤਾਰਨ ,ਰਛਪਾਲ ਸਿੰਘ ਉਦੋਕੇ ,ਜਸਵੰਤ ਸਿੰਘ ਸੇਖੜਾ, ਹਰਵਿੰਦਰ ਸਿੰਘ ਹੈਪੀ, ਹੈਰੀ ਮਲੋਟ ,ਦਿਲਬਾਗ ਸਿੰਘ ਸੈਣੀ,  ਰਿਸ਼ੀ ਕੁਮਾਰ ਜਲੰਧਰ ,ਅਸੋਕ ਕੁਮਾਰ, ਸੁਰਿੰਦਰ ਕੁਮਾਰ ਮੋਗਾ, ਗੁਰਿੰਦਰ ਸਿੰਘ ਬੱਬੂ ਤਰਨਤਾਰਨ, ਪਰਮਬੀਰ ਸਿੰਘ ਰੋਖੇ, ਲਖਵਿੰਦਰ ਸਿੰਘ ਸੰਗੂਆਣਾ ,ਰਵੀ ਕੁਮਾਰ ਫਰੀਦਕੋਟ ,ਗੁਰਦੀਪ ਸਿੰਘ ਸੈਣੀ ,ਧਰਮਿੰਦਰ ਸਿੰਘ ਡੋਡ, ਹਰਪਿੰਦਰ ਸਿੰਘ ਤਰਨਤਾਰਨ, ਮਨਜੀਤ ਸਿੰਘ ਬੌਬੀ, ਸੁਰਜੀਤ ਸਿੰਘ ਕਾਲੜਾ, ਜਨਕ ਰਾਜ ਮੁਹਾਲੀ, ਸਤਨਾਮ ਸਿੰਘ ਪਾਲੀਆ ,ਚਰਨਜੀਤ ਸਿੰਘ ਫਿਰੋਜ਼ਪੁਰ ,ਰਾਕੇਸ਼ ਗਰਗ, ਕੁਲਬੀਰ ਸਿੰਘ ਗਿੱਲ, ਬਚਨ ਸਿੰਘ, ਰਵਿੰਦਰ ਕੁਮਾਰ, ਬਲਕਾਰ ਸਿੰਘ, ਰਮਨ ਕੁਮਾਰ ਪਠਾਨਕੋਟ, ਸੁਖਦੀਪ ਸਿੰਘ ਜੌਲੀ, ਨਵਦੀਪ ਸਿਂਘ ਅੰਮ੍ਰਿਤਸਰ,  ਮੇਜਰ ਸਿੰਘ ਮਸੀਤੀ, ਨਵਰੀਤ ਸਿੰਘ ਜੌਲੀ, ਸਤੀਸ਼ ਕੁਮਾਰ ਫਾਜਿਲਕਾ, ਮਨਜੀਤ ਸਿੰਘ ਪਾਰਸ,ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ, ਜਸਪਾਲ ਸਿੰਘ,ਸੁਖਵਿੰਦਰ ਸਿੰਘ ਧਾਮੀ,ਸੰਦੀਪ ਚੌਧਰੀ,  ਕੀਮਤੀ ਲਾਲ ਮੁਕਤਸਰ, ਗੁਰਬੀਰ ਸਿੰਘ ਦਦੇਹਰ ਸਾਹਿਬ,ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਸ਼ਾਮਿਲ ਸਨ।

ਪੱਤਰ ਪ੍ਰੇਰਕ,ਮਾਨਸਾ : ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ-ਅਮਨਦੀਪ ਸ਼ਰਮਾ

ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ-ਅਮਨਦੀਪ ਸ਼ਰਮਾ

2018 ਤੋਂ ਪੈਂਡਿੰਗ ਤਰੱਕੀਆਂ ਦਾ ਮਸਲਾ : ਸਤਿੰਦਰ ਸਿੰਘ ਦੁਆਬੀਆ

ਪੱਤਰ ਪ੍ਰੇਰਕ,ਮਾਨਸਾ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇੱਕ ਵਫਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਹੀ ਵਿੱਚ ਪ੍ਰਮੋਸ਼ਨ ਸੈੱਲ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਸਬੰਧੀ ਮਿਲਿਆ। ਜਥੇਬੰਦੀ ਨੂੰ ਵਿਸ਼ਵਾਸ ਦਿਵਾਉਂਦਿਆਂ ਉਹਨਾਂ ਕਿਹਾ ਕਿ ਜਲਦੀ ਪ੍ਰਮੋਸ਼ਨ ਦੀਆਂ ਲਿਸਟਾਂ ਜਾਰੀ ਹੋਣਗੀਆਂ ਅਤੇ ਅਗਲੇ ਹਫਤੇ ਆਰਡਰ ਮਿਲ ਜਾਣਗੇ।ਜਥੇਬੰਦੀ ਨੂੰ ਵਿਸ਼ਵਾਸ ਦਿਵਾਉਦਿਆ ਉਹਨਾਂ ਕਿਹਾ ਕਿ ਵੱਡੇ ਪੱਧਰ ਤੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ਹੋਣਗੀਆਂ ਜਥੇਬੰਦੀ ਵੱਲੋਂ ਆਪਣੇ ਮਸਲਿਆਂ ਸਬੰਧੀ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੰਦਿਆ ਮਸਲਿਆਂ ਦੀ ਹਾਲਤ ਸਬੰਧੀ ਗੱਲਬਾਤ ਰੱਖੀ ਉਹਨਾਂ ਕਿਹਾ ਕਿ ਜਥੇਬੰਦੀ ਦੇ ਮਸਲੇ ਹੱਲ ਕੀਤੇ ਜਾਣਗੇ ਅਤੇ ਜਲਦੀ ਹੀ ਵਿਸਥਾਰ ਪੂਰਵਕ ਦੁਆਰਾ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ।ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਹੈਡ ਟੀਚਰ ,ਸੈਂਟਰ ਹੈਡ ਟੀਚਰ, ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਨੂੰ ਸਮਾਂ-ਬਧ ਕਰਨ ਦੀ ਕੀ ਮੰਗ ਰੱਖੀ। ਜਥੇਬੰਦੀ ਵੱਲੋਂ ਮੰਗ ਕੀਤੀ ਕਿ ਵੱਡੇ ਪੱਧਰ ਤੇ ਖਾਲੀ ਪਈਆਂ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ।ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਕਿਹਾ ਕਿ ਈਟੀਟੀ 5994 ਤੇ 2364 ਭਰਤੀਆਂ ਦੀਆਂ ਬਾਕੀ ਪੋਸਟਾਂ ਵੀ ਤੁਰੰਤ ਭਰੀਆਂ ਜਾਣ।ਇਸ ਮੌਕੇ ਗੁਲਜਾਰ ਡੋਗਰਾ ,ਲਖਵਿੰਦਰ ਪਟਿਆਲਾ, ਗੁਰਜੰਟ ਸਿੰਘ ਬੱਛੋਆਣਾ ,ਸਤਿੰਦਰ ਸਿੰਘ, ਅਮਿਤ ਕੁਮਾਰ ਆਦਿ ਸਾਥੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਨਵੀਂ ਸੋਚ,ਨਵਾਂ ਅੰਦਾਜ਼ ਮਾਨਸਾ ਦੇ ਬੱਚਿਆਂ ਨੇ ਆਰਆਰਏ ਜ਼ਿਲ੍ਹਾ ਡਰਾਮਾ ਸਾਇੰਸ ਪ੍ਰਤੀਯੋਗਿਤਾ ਵਿੱਚ ਦਿਖਾਇਆ ਕਲਾ ਅਤੇ ਗਿਆਨ ਦਾ ਜਾਦੂ

ਨਵੀਂ ਸੋਚ,ਨਵਾਂ ਅੰਦਾਜ਼ ਮਾਨਸਾ ਦੇ ਬੱਚਿਆਂ ਨੇ ਆਰਆਰਏ ਜ਼ਿਲ੍ਹਾ ਡਰਾਮਾ ਸਾਇੰਸ ਪ੍ਰਤੀਯੋਗਿਤਾ ਵਿੱਚ ਦਿਖਾਇਆ ਕਲਾ ਅਤੇ ਗਿਆਨ ਦਾ ਜਾਦੂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈ. ਸਿ) ਨੀਲਮ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈ. ਸਿ) ਡਾ. ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਨੋਡਲ ਅਫਸਰ ਮਾਨਸਾ ਕੁਲਦੀਪ ਸਿੰਘ ਦੀ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਪ੍ਰਤਿਯੋਗਿਤਾ ਕਰਵਾਈ।ਇਸ ਸਾਇੰਸ ਪ੍ਰਦਰਸ਼ਨੀ ਦਾ ਮੁੱਖ ਥੀਮ "ਸਾਇੰਸ ਐਂਡ ਟੈਕਨੋਲੋਜੀ ਫਾਰ ਦਾ ਬੈਨੀਫਿਟ ਆਫ ਮੈਨਕਾਇੰਡ" ਸੀ, ਜਿਸ ਵਿੱਚ ਪੰਜ ਸਭ ਥੀਮ ਸਨ- ਵਿਗਿਆਨ ਦੇ ਖੇਤਰ ਵਿੱਚ ਮਹਿਲਾਵਾਂ,ਆਧੁਨਿਕ ਖੇਤੀ, ਡਿਜਟਲ ਇੰਡੀਆ, ਸਾਰਿਆਂ ਲਈ ਸਵੱਛਤਾ ਅਤੇ ਹਰੀ ਟੈਕਨੋਲੋਜੀ ਸਨ। ਇਹਨਾਂ ਥੀਮਾ ਦੇ ਆਧਾਰ ਤੇ ਬੱਚਿਆਂ ਨੇ ਸਾਇੰਸ ਦੇ ਪੱਖ ਨੂੰ ਮੁੱਖ ਰੱਖ ਕੇ ਡਰਾਮੇ ਦੀ ਤਿਆਰੀ ਕੀਤੀ। ਡਰਾਮਾ ਪ੍ਰਤੀਯੋਗਿਤਾ ਦੇ ਸੰਚਾਲਨ ਲਈ ਸਕੂਲ ਆਫ ਐਮੀਨੈਂਸ ਦੇ ਪਿੰਸੀਪਲ ਵਿਜੈ ਮਿਡਾ ਨੇ ਪ੍ਰਤਿਯੋਗਿਤਾ ਦੇ ਪ੍ਰਬੰਧ ਲਈ ਪੂਰਾ ਸਹਿਯੋਗ ਦਿੱਤਾ। ਇਸ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਡਾ. ਜਸਬੀਰ ਸਿੰਘ ਲੈਕਚਰਾਰ ਬੁਢਲਾਡਾ,ਜਗਤਾਰ ਸਿੰਘ ਗਾਗੋਵਾਲ ਤੇ ਹਰਪ੍ਰੀਤ ਸਿੰਘ ਮੂਸਾ ਵੱਲੋਂ ਨਿਭਾਈ ਗਈ । ਇਸ ਪ੍ਰਦਰਸ਼ਨੀ ਵਿੱਚ ਬਲਾਕ ਪੱਧਰ 'ਤੇ ਹੋਈ ਡਰਾਮਾ ਪ੍ਰਤਿਯੋਗਿਤਾ ਵਿੱਚੋਂ ਪ੍ਰਤੀ ਬਲਾਕ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਲ ਕਰਨ ਵਾਲੀਆਂ ਟੀਮਾਂ ਨੇ ਭਾਗ ਲਿਆ। ਕੁੱਲ 10 ਟੀਮਾਂ ਵਿੱਚ 70 ਬੱਚੇ ਅਤੇ ਉਹਨਾਂ ਦੇ ਨਾਲ 20 ਗਾਈਡ ਅਧਿਆਪਕ/ਡਾਇਰੈਕਟਰ/ਸਕ੍ਰਿਪਟ ਲੇਖਕ ਮਜੂਦ ਸਨ । ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਪ੍ਰਤਿਯੋਗਿਤਾ ਵਿੱਚ ਪਹਿਲਾ ਸਥਾਨ ਸ.ਸ.ਸ. ਗੰਢੂ ਕਲਾਂ , ਦੂਜਾ ਸਥਾਨ ਸ.ਸ.ਸ. (ਮਾਡਲ) ਮੀਆਂ ਅਤੇ ਤੀਜਾ ਸਥਾਨ ਸ.ਸ.ਸ. ਕੋਟੜਾ ਕਲਾਂ ਨੇ ਪ੍ਰਾਪਤ ਕੀਤਾ। ਪਹਿਲੇ ਸਥਾਨ 'ਤੇ ਰਹਿਣ ਵਾਲੀ ਡਰਾਮਾ ਟੀਮ (ਸ.ਸ.ਸ. ਗੰਢੂ ਕਲਾਂ ) ਰਾਜ ਪੱਧਰੀ ਡਰਾਮਾ ਪ੍ਰਤੀਯੋਗਿਤਾ ਵਿੱਚ ਭਾਗ ਲਵੇਗੀ । ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਟਰਾਫੀ ਕੱਪ ਅਤੇ ਇਨਾਮੀ ਰਾਸ਼ੀ ਵਜੋਂ 3100, 2100 ਅਤੇ 1100 ਰੁਪਏ ਦਿੱਤੇ ਗਏ। ਸਾਰੇ ਬੱਚਿਆਂ ਦੀ ਐਕਟਿੰਗ ਨੂੰ ਦੇਖਦੇ ਹੋਏ ਬੇਹਤਰੀਨ ਐਕਟਿੰਗ ਕਰਨ ਵਾਲੇ ਬੱਚੇ ਗੁਰਸ਼ਰਨ ਕੌਰ (ਸ.ਸ.ਸ. ਮੀਆਂ) ਅਤੇ ਸੁਮਨ (ਸ.ਸ.ਸ. ਰਾਏਪੁਰ) ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਤਿਯੋਗਿਤਾ ਵਿੱਚ ਸਾਰੇ ਹੀ ਭਾਗ ਲੈਣ ਵਾਲੇ ਬੱਚੇ ਅਤੇ ਅਧਿਆਪਕਾਂ ਨੂੰ ਸਰਟੀਫਿਕੇਟ ਨਾਲ ਨਿਵਾਜਿਆ ਗਿਆ।ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਿਤਾ ਵਿੱਚ ਮੁੱਖ ਮਹਿਮਾਨ ਵਜੋਂ ਨੀਲਮ ਰਾਣੀ ਡੀਈਓ ਮਾਨਸਾ, ਡਾ. ਪਰਮਜੀਤ ਸਿੰਘ ਡਿਪਟੀ ਡੀਈਓ ਮਾਨਸਾ) ਪ੍ਰਿੰਸੀਪਲ ਕੁਲਦੀਪ ਸਿੰਘ ਫਫੜੇ ਭਾਈਕੇ, ਪ੍ਰਿੰਸੀਪਲ ਵਿਜੈ ਮਿਡਾ,ਹੈਡ ਮਾਸਟਰ ਮਨਦੀਪ ਸਿੰਘ,ਹੈਡਮਾਸਟਰ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਡੀ.ਐਸ.ਐਮ. ਮਾਨਸਾ,ਨਵਨੀਤ ਕੱਕੜ ਡੀ.ਆਰ.ਸੀ. ਮਾਨਸਾ ਮੌਜੂਦ ਰਹੇ।ਡੀਈਓ ਨੀਲਮ ਰਾਣੀ ਨੇ ਕਿਹਾ ਕਿ “ਡਰਾਮਾ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹੈ ਬਲਕਿ ਇਹ ਸਿੱਖਣ ਦਾ ਅਤੇ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਦਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਹੈ। ਡਰਾਮਾ ਬੱਚਿਆਂ ਵਿੱਚ ਟੀਮ ਵਰਕ ਸਹਿਯੋਗ ਅਤੇ ਸਾਂਝੀ ਜਿੰਮੇਦਾਰੀ ਦੀ ਮਹੱਤਤਾ ਸਿਖਾਉਂਦਾ ਹੈ। ਮੰਚ ਉੱਤੇ ਹੋਣ ਨਾਲ ਬੱਚਿਆਂ ਵਿੱਚ ਡਰ ਘਟਦਾ ਹੈ ਅਤੇ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ।" ਡਾ. ਪਰਮਜੀਤ ਸਿੰਘ ਨੇ ਕਿਹਾ ਕਿ “ਸਿੱਖਿਆ ਵਿੱਚ ਨਾਟਕ ਇੱਕ ਐਸਾ ਸਾਧਨ ਹੈ ਜੋ ਮਨ, ਦਿਲ ਅਤੇ ਆਤਮਾ ਨੂੰ ਇਕੱਠਾ ਕਰਕੇ ਵਿਦਿਆਰਥੀਆਂ ਨੂੰ ਸਿਰਫ ਗਿਆਨ ਨਹੀਂ, ਜੀਵਨ ਦੀ ਸਮਝ ਵੀ ਦਿੰਦਾ ਹੈ । ਡਰਾਮੇ ਰਾਹੀਂ ਬੱਚੇ ਆਪਣੇ ਵਿਚਾਰ, ਭਾਵਨਾਵਾਂ ਅਤੇ ਅੰਦਰੂਨੀ ਸੰਘਰਸ਼ ਨੂੰ ਸੁਰੱਖਿਤ ਢੰਗ ਨਾਲ ਪ੍ਰਗਟ ਕਰ ਸਕਦੇ ਹਨ।“ ਇਸ ਮੌਕੇ ਆਰ.ਏ.ਏ ਸਾਇੰਸ ਕੋਆਰਡੀਨੇਟਰ ਇੰਦਰਪਾਲ ਸਿੰਘ ਨੇ ਸਾਰੇ ਭਾਗੀਦਾਰ ਵਿਦਿਆਰਥੀਆਂ ਅਤੇ ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਜਿੱਤ ਹਾਰ ਤੋਂ ਵੱਧ ਮਹੱਤਵਪੂਰਨ ਗੱਲ ਅਨੁਭਵ ਦੀ ਹੁੰਦੀ ਹੈ ਜੋ ਕਿ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਮਿਲਦਾ ਹੈ। ਅਸੀਂ ਅਕਸਰ ਵਿਗਿਆਨ ਨੂੰ ਲੈਬੋਟਰੀ ਜਾਂ ਕਲਾਸ ਰੂਮ ਤੱਕ ਸੀਮਤ ਸਮਝਦੇ ਹਾਂ ਪਰ ਅੱਜ ਦੇ ਨਾਟਕ ਸਾਨੂੰ ਦਿਖਾਉਂਦੇ ਹਨ ਕਿ ਵਿਗਿਆਨ ਸਮਾਜਿਕ ਬਦਲਾਅ,ਚੇਤਨਾ ਅਤੇ ਸਹਿਯੋਗ ਦਾ ਸਾਧਨ ਵੀ ਹੋ ਸਕਦਾ ਹੈ।ਮੁੱਖ ਮਹਿਮਾਨਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਵਿਗਿਆਨ ਦੀ ਮਹੱਤਤਾ ਨੂੰ ਰੋਸ਼ਨ ਕੀਤਾ। ਉਨ੍ਹਾਂ ਨੇ ਸਮਝਾਇਆ ਕਿ ਵਿਦਿਆਰਥੀ ਕਿਵੇਂ ਨਾਟਕ ਰੂਪ ਵਿੱਚ ਪਾਠਾਂ ਨੂੰ ਜੀਉਂਦੇ ਹੋਏ ਸਿੱਖ ਸਕਦੇ ਹਨ-ਜਿਸ ਨਾਲ ਸਿੱਖਣ ਦੀ ਪ੍ਰਕਿਰਿਆ ਨਾ ਸਿਰਫ਼ ਮਨੋਰੰਜਕ ਬਣਦੀ ਹੈ, ਸਗੋਂ ਜੀਵਨ ਨਾਲ ਜੋੜੀ ਹੋਈ ਵੀ। ਵਿਗਿਆਨ, ਗਣਿਤ, ਸਮਾਜਿਕ ਵਿਸ਼ੇ ਜਾਂ ਭਾਸ਼ਾਵਾਂ-ਹਰ ਵਿਸ਼ੇ ਨੂੰ ਨਾਟਕ ਦੇ ਰੂਪ ਵਿੱਚ ਪੇਸ਼ ਕਰਕੇ ਬੱਚੇ ਨਾ ਸਿਰਫ਼ ਸਮਝ ਸਕਦੇ ਹਨ, ਸਗੋਂ ਸਮਾਜ ਵਿੱਚ ਆਪਣੀ ਭੂਮਿਕਾ ਨੂੰ ਵੀ ਨਿਖਾਰ ਸਕਦੇ ਹਨ।ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਪ੍ਰਤਿਯੋਗਿਤਾ ਨੂੰ ਸਫਲ ਬਣਾਉਣ ਵਿੱਚ ਪ੍ਰਬੰਧਕੀ ਟੀਮ,ਸਟੇਜ ਡੈਕੋਰੇਸ਼ਨ ਟੀਮ ਅਤੇ ਰਜਿਸਟਰੇਸ਼ਨ ਟੀਮ ਨੇ ਅਹਿਮ ਭੂਮਿਕਾ ਨਿਭਾਈ।ਡਰਾਮਾ ਪ੍ਰਤਿਯੋਗਿਤਾ ਲਈ ਸਾਰਾ ਪ੍ਰਬੰਧ ਵਿਜੈ ਕੁਮਾਰ (ਸਾਇੰਸ ਮਾਸਟਰ ਸ. ਮਿ.ਸ. ਅਲੀਸ਼ੇਰ ਖੁਰਦ), ਸੋਨੀ ਸਿੰਗਲਾ (ਬਲਾਕ ਰਿਸੋਰਸ ਕੋਆਰਡੀਨੇਟਰ ਮਾਨਸਾ), ਗੁਰਪ੍ਰੀਤ ਸਿੰਘ (ਸਾਇੰਸ ਮਾਸਟਰ ਸ.ਸ.ਸ. (ਮੁੰਡੇ) ਖਿਆਲਾਂ ਕਲਾਂ) ਅਤੇ ਜਸਕੀਰਤ ਸਿੰਘ (ਸਾਇੰਸ ਮਾਸਟਰ ਸ.ਮ.ਸ. ਮੱਲ ਸਿੰਘ ਵਾਲਾ) ਵੱਲੋਂ ਕੀਤਾ ਗਿਆ। ਵਿਜੈ ਕੁਮਾਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਸੋਨੀ ਸਿੰਗਲਾ ਨੇ ਵਿਦਿਆਰਥੀ ਜੀਵਨ ਦੇ ਤਜਰਬੇ ਸਾਂਝੇ ਕੀਤੇ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।ਸਟੇਜ ਅਤੇ ਆਡੀਟੋਰੀਅਮ ਦੀ ਸਾਰੀ ਸਜਾਵਟ ਗਗਨਦੀਪ ਕੌਰ ਅਧਿਆਪਿਕਾ ਸਕੂਲ ਆਫ ਐਮੀਨੈਂਸ ਮਾਨਸਾ ਵੱਲੋਂ ਕੀਤੀ ਗਈ। ਮੀਡੀਆ ਅਤੇ ਰਜਿਸਟਰੇਸ਼ਨ ਦੀ ਸਾਰੀ ਜਿੰਮੇਵਾਰੀ ਰੇਨੂ ਮਹਿਤਾ ਵਿਗਿਆਨ ਅਧਿਆਪਿਕਾ ਬਰਨਾਲਾ ਨੇ ਨਿਭਾਈ।

Tuesday, October 28, 2025

ਪੱਤਰ ਪ੍ਰੇਰਕ,ਮਾਨਸਾ : ਪੰਜਾਬ ਸਰਕਾਰ ਤੋਂ ਸਤਾਏ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ 2 ਨਵੰਬਰ ਨੂੰ ਤਰਨਤਾਰਨ ਵਿਖ਼ੇ ਕੀਤਾ ਜਾਵੇਗਾ ਵਿਰੋਧ

ਪੰਜਾਬ ਸਰਕਾਰ ਤੋ ਸਤਾਏ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ 2 ਨਵੰਬਰ ਨੂੰ ਤਰਨਤਾਰਨ ਵਿਖ਼ੇ ਕੀਤਾ ਜਾਵੇਗਾ ਵਿਰੋਧ

ਪੱਤਰ ਪ੍ਰੇਰਕ,ਮਾਨਸਾ : ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ, ਵਰਿੰਦਰ ਸਰਹਿੰਦ ਦੀ ਅਗਵਾਈ ਵਿੱਚ ਤਰਨਤਾਰਨ ਵਿਖੇ ਸਰਕਾਰ ਦੇ ਵਿਰੁੱਧ ਜਿਮਨੀ ਚੋਣਾਂ ਵਿਚ ਵਿਰੋਧ ਕੀਤਾ ਜਾਵੇ ਗਾ । ਸੂਬਾ ਯੂਨੀਅਨ ਆਗੂਆ ਨੇ ਦਸਿਆ ਕਿ 2364 ਭਰਤੀ ਦੀ ਪਹਿਲੀ ਲਿਸਟ ਜੁਆਇੰਨ ਕਰੇ ਛੇ ਸੱਤ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਇਸ ਭਰਤੀ ਵਿੱਚ ਨੋਟ ਜੋਇਨਿੰਗ ਰਹੇ ਲਗਪਗ 1600 ਉਮੀਦਵਾਰਾਂ ਦੀ ਥਾਂ ਤੇ ਅਗਲੀ ਸੈਕਿੰਡ ਲਿਸਟ ਦੇਣ ਵਿੱਚ ਆਨਾਕਾਨੀ ਕਰ ਰਹੀ ਹੈ ਤੇ ਨਾ ਹੀ ਵੱਖ-ਵੱਖ ਕੈਟਾਗਰੀ ਦੀਆਂ ਖਾਲੀ ਰਹਿੰਦੀਆਂ ਪੋਸਟਾਂ ਨੂੰ ਡੀ ਰਿਜ਼ਰਵ ਕਰ ਰਹੀ ਹੈ l ਪੰਜਾਬ ਵਿੱਚ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਕੇ ਕਿ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਤੇ ਅੱਜ ਵੀ ਵੱਡੇ ਵੱਡੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਤੇ ਜਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਪਰ ਇਸ ਦੀ ਗਰਾਊਂਡ ਦੇ ਉੱਤੇ ਸਥਿਤੀ ਕੁਝ ਹੋਰ ਹੀ ਹੈ । ਇਸ ਮੌਕੇ ਗੁਰਸੰਗਤ ਬੁਢਲਾਡਾ, ਅੰਮ੍ਰਿਤਪਾਲ ਧੂਰੀ, ਗਗਨ ਖੰਨਾ, ਕਿਰਨ ਨਾਭਾ, ਗਗਨ ਧੂਰੀ, ਜਸਵਿੰਦਰ ਮਾਛੀਵਾੜਾ, ਗਗਨ ਧੂਰੀ,ਹਰਮਨ ਲੁਧਿਆਣਾ, ਸਰਬਜੋਤ ਹੁਸ਼ਿਆਰਪੁਰ ਆਦਿ ਅਧਿਆਪਕਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।

Monday, October 27, 2025

ਪੱਤਰ ਪ੍ਰੇਰਕ,ਮਾਨਸਾ : ਸ਼ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂ ਮੈਮੋਰੰਡਮ ਦਿੱਤਾ

 ਸ਼ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂ ਮੈਮੋਰੰਡਮ ਦਿੱਤਾ

ਪੱਤਰ ਪ੍ਰੇਰਕ,ਮਾਨਸਾ : ਸ਼ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਜਾਬ ਦੇ ਸੱਦੇ 'ਤੇ ਮਾਨਸਾ ਵਿਖੇ ਹੜ੍ਹ ਪੀੜ੍ਹਤਾਂ ਦੀ ਸਰਕਾਰ ਵੱਲੋਂ ਮੱਦਦ ਕਰਨ ਲਈ ਅਤੇ ਮੌਸਮ ਦੀ ਖਰਾਬੀ ਕਾਰਨ ਜੋ ਝੋਨੋ ਦੇ ਝਾੜ ਵਿੱਚ 40 ਫ਼ੀਸਦ ਕਮੀ ਆਈ ਹੈ ਉਸ ਦੀ ਪੂਰਤੀ ਲਈ ਬੋਨਸ ਦੇਣ ਵਾਰੇ ਇੱਕ ਮੈਮੋਰੰਡਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ 'ਤੇ ਡਿਪਟੀ ਕਮਿਸ਼ਨਰ ਮਾਨਸਾ ਡਾ. ਨਵਜੋਤ ਕੌਰ ਨੂੰ ਇੱਕ ਵਿਸ਼ੇਸ਼ ਵਫ਼ਦ ਦੁਆਰਾ ਦਿੱਤਾ।ਇਸ ਵਫਦ ਵਿੱਚ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ ਮਾਨਸਾ, ਜਥੇਦਾਰ ਮਨਜੀਤ ਸਿੰਘ ਬੱਪੀਆਣਾ, ਜਥੇਦਾਰ ਕੌਰ ਸਿੰਘ ਖਾਰਾ,ਜਥੇਦਾਰ ਪਰਮਜੀਤ ਸਿੰਘ ਭੀਖੀ, ਜਥੇਦਾਰ ਹਰਦੇਵ ਸਿੰਘ ਬਾਦਲ,ਜਗਸੀਰ ਸਿੰਘ ਜੱਗਾ ਬਾਬੇ ਕਾ ਸਰਕਲ ਜਥੇਦਾਰ ਭੀਖੀ,ਪਟਵਾਰੀ ਗੁਰਵਿੰਦਰ ਸਿੰਘ ਗੋਬਿੰਦਪੁਰਾ, ਜਥੇਦਾਰ ਹਰਜੀਤ ਸਿੰਘ ਬੋਹਾ,ਜਥੇਦਾਰ ਹਰਬੰਸ ਸਿੰਘ ਬਰੇਟਾ,ਸਰਪੰਚ ਸਤਨਾਮ ਸਿੰਘ ਭਲਾਈਕਾ, ਨਾਇਬ ਸਿੰਘ ਭਲਾਈਕਾ ਸਰਕਲ ਜਥੇਦਾਰ ਝੁਨੀਰ, ਪਰਮਜੀਤ ਸਿੰਘ ਸਰਕਲ ਜਥੇਦਾਰ ਸਰਦੂਲਗੜ੍ਹ,ਹਰਬੰਤ ਸਿੰਘ ਸਿੱਧੂ,ਜਸਵੰਤ ਸਿੰਘ ਕਾਲਾ ਟੇਲਰ,ਪਟਵਾਰੀ ਭਗਵੰਤ ਸਿੰਘ ਖਿਆਲਾ, ਸੰਦੀਪ ਸਿੰਘ ਘੁੰਮਣ ਮਾਨਸਾ,ਰਣਜੀਤ ਸਿੰਘ ਧਿੰਗੜ, ਹਰਪ੍ਰੀਤ ਸਿੰਘ ਜਟਾਣਾ ਜਵਾਹਰਕੇ ਸ਼ਾਮਲ ਸਨ।

Saturday, October 25, 2025

ਪੱਤਰ ਪ੍ਰੇਰਕ,ਮਾਨਸਾ : ਮਹਿੰਗਾਈ ਭੱਤੇ ਨੂੰ ਤਰਸੇ ਪੰਜਾਬ ਦੇ ਮੁਲਾਜ਼ਮ-ਅਮਨਦੀਪ ਸ਼ਰਮਾ

ਮਹਿੰਗਾਈ ਭੱਤੇ ਨੂੰ ਤਰਸੇ ਪੰਜਾਬ ਦੇ ਮੁਲਾਜ਼ਮ-ਅਮਨਦੀਪ ਸ਼ਰਮਾ

         

ਪੰਜਾਬ ਦੇ ਆਈਏਐਸ,ਆਈਪੀਐਸ ਅਫਸਰਾਂ ਨੂੰ ਮਿਲ ਰਿਹਾ ਹੈ ਪੂਰਾ ਮਹਿੰਗਾਈ ਭੱਤਾ : ਦੁਆਬੀਆ

ਪੱਤਰ ਪ੍ਰੇਰਕ,ਮਾਨਸਾ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਪੈਡਿੰਗ ਕਿਸਤਾ ਤੁਰੰਤ ਜਾਰੀ ਕੀਤੀਆ ਜਾਣ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸਿਰਫ 42% ਹੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਕੇਂਦਰ ਗੋਰਮਿੰਟ ਵੱਲੋਂ ਇਹ ਭੱਤਾ 58% ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੀਵਾਲੀ ਵਰਗੇ ਤਿਉਹਾਰ ਤੇ ਵੀ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਨਹੀਂ ਕੀਤੀ।ਜਥੇਬੰਦੀ ਪੰਜਾਬ ਦੇ ਸੂਬਾ ਸਰਪ੍ਰਸਤ ਗੁਰਮੇਲ ਸਿੰਘ ਬਰੇ ,ਸਤਿੰਦਰ ਸਿੰਘ ਦੁਆਬੀਆ ਨੇ ਮੰਗ ਕੀਤੀ ਕਿ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕਰ ਦਿੱਤੀ ਜਾਂਦੀ ਸੀ।ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ, ਰਗਵਿੰਦਰ ਸਿੰਘ ਧੂਲਕਾ, ਰਕੇਸ਼ ਗੋਇਲ ਬਰੇਟਾ,ਭਗਵੰਤ ਭਟੇਜਾ ਅਬੋਹਰ, ਗੁਰਜੰਟ ਸਿੰਘ ਬੱਛੋਆਣਾ, ਜਸਨਦੀਪ ਕੁਲਾਣਾ, ਪਰਮਜੀਤ ਸਿੰਘ ਤੂਰ, ਲਵਨੀਸ਼ ਗੋਇਲ ਨਾਭਾ, ਸੁਖਬੀਰ ਸੰਗਰੂਰ, ਕਮਲ ਸੁਨਾਮ, ਦੀਪਕ ਮੁਹਾਲੀ, ਸੁਖਵਿੰਦਰ ਸਿੰਗਲਾ ਬਰੇਟਾ, ਪ੍ਰਵੀਨ ਬਲਿਆਲਾ ਆਦਿ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ ਕੀਤੀ।


Friday, October 24, 2025

ਖੁਸ਼ਪ੍ਰੀਤ ਸਿੰਘ ਚਹਿਲ, ਤਰਨ ਤਾਰਨ ਸਾਹਿਬ : ਈਟੀਯੂ ਪੰਜਾਬ ਨੇ 26 ਅਕਤੂਬਰ ਨੂੰ ਹੋ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਨੂੰ ਦਿੱਤੀ ਹਰੀ ਝੰਡੀ - ਪੰਨੂ,ਲਾਹੌਰੀਆ

 ਈਟੀਯੂ ਪੰਜਾਬ ਨੇ 26 ਅਕਤੂਬਰ ਨੂੰ ਹੋ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਨੂੰ ਦਿੱਤੀ ਹਰੀ ਝੰਡੀ - ਪੰਨੂ,ਲਾਹੌਰੀਆ 

ਖੁਸ਼ਪ੍ਰੀਤ ਸਿੰਘ ਚਹਿਲ,ਤਰਨ ਤਾਰਨ ਸਾਹਿਬ : ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਈਟੀਯੂ ਪੰਜਾਬ (ਰਜਿ.) ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ 26 ਅਕਤੂਬਰ ਨੂੰ ਜਿਮਨੀ ਚੋਣ ਤਰਨ ਤਾਰਨ ਵਿੱਚ ਵਿਖੇ ਹੋ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਪੂਰੀਆਂ ਕਰਕੇ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਲਾਹੌਰੀਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ,ਛੇਵੇ ਪੇ ਕਮਿਸ਼ਨ ਵੱਲੋ ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਈਟੀਟੀ , ਹੈੱਡ ਟੀਚਰ , ਸੈਂਟਰ ਹੈੱਡ ਟੀਚਰ , ਬੀਪੀਈਓ ਨੂੰ ਦਿੱਤੇ ਵੱਧ ਗੁਣਾਂਕ 2.59 ਲਾਗੂ ਕਰਨ ,ਬੰਦ ਕੀਤੇ ਪੇਂਡੂ ਭੱਤੇ , ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਅਤੇ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦੇ ਬਕਾਏ ਦੇਣ,ਏਸੀਪੀ ਲਾਗੂ ਕਰਕੇ ਅਗਲੇ ਗ੍ਰੇਡ,ਹੈਡ ਟੀਚਰਜ ਦੀਆਂ 1904 ਪੋਸਟਾਂ ਮੁੜ ਬਹਾਲ ਕਰਨ ਵਾਲੀ ਵਿੱਤ ਵਿਭਾਗ ਨੂੰ ਆਈ ਪਰਪੋਜਲ ਪ੍ਰਵਾਨ ਕਰਨ 17-7-2020 ਤੋਂ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਪੰਜਾਬ ਪੇਂਅ ਸਕੇਲ ਲਾਗੂ ਕਰਨ 180 ਈਟੀਟੀ ਅਧਿਆਪਕਾਂ ਤੇ ਵੀ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਰੱਖ ਕੇ ਪੰਜਾਬ ਸਕੇਲ ਲਾਗੂ ਕਰਨ,6635 ਈਟੀਟੀ ਭਰਤੀ ਚ' ਰੀਕਾਸਟ ਕੈਟਾਗਿਰੀਜ 117 ਅਧਿਆਪਕਾਂ ਸੇਵਾਵਾਂ ਪੱਕੀਆ ਕਰਨ , ਈਟੀਟੀ , ਹੈੱਡ ਟੀਚਰ ਸੈਂਟਰ ਹੈੱਡ ਟੀਚਰ ਤੇ ਬੀਪੀਈਓ ਨੂੰ ਵੱਧ ਪੇ ਸਕੇਲ ਦੇਕੇ ਵਿਸ਼ੇਸ਼ ਭੱਤੇ ਦੇਣ, ਮੈਡੀਕਲ ਪ੍ਰਤੀ ਪੂਰਤੀ ਕਲੇਮ ਦੀ ਜਗ੍ਹਾ ਇਲਾਜ ਲਈ ਹੈਲਥ ਕਾਰਡ ਜਾਰੀ ਕਰਨ, ਪ੍ਰਾਇਮਰੀ ਪੱਧਰ ਤੇ ਰਹਿੰਦੀਆਂ ਭਰਤੀ ਮੁਕੰਮਲ ਕਰਨ ਅਤੇ ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਹੈਲਪਰ ਦੀ ਬਣਦੇ ਰੈਗੂਲਰ ਗ੍ਰੇਡ ਵਿੱਚ ਭਰਤੀ ਨਹੀ , ਐਸੋਸੀਏਟ ਅਤੇ ਅਸਿਸਟੈਂਟ ਐਸੋਸੀਏਟ ਅਧਿਆਪਕਾਂ ਉੱਪਰ ਸੇਵਾ ਨਿਯਮ ਲਾਗੂ ਨਹੀ ਕੀਤੇ ਜਾ ਰਹੇ ਅਤੇ ਕਈ ਵਿਭਾਗੀ ਮੰਗਾਂ ਦਾ ਹੱਲ ਨਹੀ ਕੀਤਾ ਜਾ ਰਿਹਾ । ਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕੀਤੀ ਗਈ ਲੁੱਟ ਦੇ ਖਿਲਾਫ ਜਿਮਨੀ ਚੋਣ ਤਰਨਤਾਰਨ ਵਿੱਖੇ 26 ਅਕਤੂਬਰ ਨੂੰ ਝੰਡਾ ਮਾਰਚ ਕੀਤਾ ਜਾਵੇਗਾ, ਜਿਸਦੀ ਤਿਆਰੀਆਂ ਈਟੀਯੂ ਪੰਜਾਬ (ਰਜਿ.) ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ l