Thursday, March 19, 2026

ਗੁਰਵਿੰਦਰ ਸਿੰਘ ਚਹਿਲ,ਖਡੂਰ ਸਾਹਿਬ : ਸਰਕਾਰੀ ਸਕੂਲ ਭਲਾਈਪੁਰ ਡੋਗਰਾ ਦੇ ਤਿੰਨ ਵਿਦਿਆਰਥੀਆਂ ਨੇ ਨਵੋਦਿਆ ਪ੍ਰੀਖਿਆ ਕੀਤੀ ਪਾਸ

ਸਰਕਾਰੀ ਸਕੂਲ ਭਲਾਈਪੁਰ ਡੋਗਰਾ ਦੇ ਤਿੰਨ ਵਿਦਿਆਰਥੀਆਂ ਨੇ ਨਵੋਦਿਆ ਪ੍ਰੀਖਿਆ ਕੀਤੀ ਪਾਸ 

ਜੈਸਮੀਨ ਕੌਰ, ਹਰਮਿੰਦਰ ਕੌਰ ਤੇ ਅਰਮਾਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ

ਗੁਰਵਿੰਦਰ ਸਿੰਘ ਚਹਿਲ,ਖਡੂਰ ਸਾਹਿਬ : ਸਰਕਾਰੀ ਐਲੀਮੈਂਟਰੀ ਸਕੂਲ ਭਲਾਈਪੁਰ ਡੋਗਰਾ ਦੇ ਤਿੰਨ ਵਿਦਿਆਰਥੀਆਂ ਨੇ ਨਵੋਦਿਆ ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਰੋਸ਼ਨ ਕੀਤਾ ਹੈ। ਸੈਂਟਰ ਸਕੂਲ ਮੁਖੀ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਈਡ ਅਧਿਆਪਕ ਸੰਦੀਪ ਸਿੰਘ ਦੀ ਅਗਵਾਈ ਹੇਠ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਬਲਵਿੰਦਰ ਸਿੰਘ,ਹਰਮਿੰਦਰ ਕੌਰ ਪੁੱਤਰੀ ਬੂਟਾ ਸਿੰਘ ਤੇ ਅਰਮਾਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਕੇ ਛੇਵੀਂ ਜਮਾਤ ਵਿੱਚ ਦਾਖਲਾ ਪੱਕਾ ਕਰ ਲਿਆ ਹੈ। ਉਹਨਾਂ ਪਾਸ ਹੋਣ ਵਾਲੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਤੇ ਗਾਈਡ ਅਧਿਆਪਕ ਸੰਦੀਪ ਸਿੰਘ ਨੂੰ ਵੀ ਵਧਾਈ ਦਿੱਤੀ। ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਖਡੂਰ ਸਾਹਿਬ ਦਿਲਬਾਗ ਸਿੰਘ ਨੇ ਵੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਤੇ ਗਾਈਡ ਅਧਿਆਪਕ ਸੰਦੀਪ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਿਹਨਤ ਕਰਨ ਵਾਲਿਆਂ ਲਈ ਸਭ ਕੁੱਝ ਸੰਭਵ ਹੁੰਦਾ ਹੈ।

Wednesday, March 18, 2026

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜਸਕਰਨ ਸਿੰਘ ਨੇ 91.25 ਫੀਸਦੀ ਅੰਕ ਲੈ ਕੇ ਨਵੋਦਿਆ ਪ੍ਰੀਖਿਆ 'ਚ ਜ਼ਿਲ੍ਹਾ ਮਾਨਸਾ 'ਚੋਂ ਟੌਪ ਕੀਤਾ

ਜਸਕਰਨ ਸਿੰਘ ਨੇ 91.25 ਫੀਸਦੀ ਅੰਕ ਲੈ ਕੇ ਨਵੋਦਿਆ ਪ੍ਰੀਖਿਆ 'ਚ ਜ਼ਿਲ੍ਹਾ ਮਾਨਸਾ 'ਚੋਂ ਟੌਪ ਕੀਤਾ


ਬੀਜੇਐਫ ਸੰਸਥਾ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਬਣੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਸਿੱਖਿਆ ਪ੍ਰੋਜੈਕਟ ਦੇ ਸਹਿਯੋਗ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਦੇ 5 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਲਕਪੁਰ ਖਿਆਲ਼ਾ ਦੇ 4 ਵਿਦਿਆਰਥੀਆਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਮਾਨਸਾ ਜ਼ਿਲ੍ਹੇ ਦੇ ਸਿਖਿਆ ਖੇਤਰ 'ਚ ਇਤਿਹਾਸ ਰਚ ਦਿੱਤਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਸਕੂਲ ਦੇ ਵਿਦਿਆਰਥੀ ਜਸਕਰਨ ਸਿੰਘ ਨੇ 91.25 ਫੀਸਦੀ ਅੰਕ ਲੈ ਕੇ ਜ਼ਿਲੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਪ੍ਰਬੰਧਕਾਂ ਵੱਲੋਂ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਸਕੂਲ ਦੇ ਵਿਦਿਆਰਥੀਆਂ ਨੂੰ ਤਿੰਨੇ ਪੇਪਰਾਂ ਹਿਸਾਬ,ਪੰਜਾਬੀ ਅਤੇ ਰੀਜਨਿੰਗ ਲਈ ਵਿਸ਼ੇਸ ਤਿਆਰ ਕੀਤੇ ਹੋਏ ਕਿਤਾਬਾਂ ਦੇ ਸੈੱਟ,ਟੈਸਟ ਸੀਰੀਜ਼ ਬੁੱਕਲੈੱਟ, ਓਐਮਆਰ ਸੀਟਾਂ ਅਤੇ ਹੋਰ ਸਿਖਿਆ ਸਮੱਗਰੀ ਮੁਹੱਈਆ ਕਰਵਾਈ ਗਈ ਸੀ। ਫਾਊਂਡੇਸ਼ਨ ਦੇ ਜ਼ਿਲਾ ਮਾਨਸਾ ਦੇ ਕੋਆਰਡੀਨੇਟਰ ਪ੍ਰੋਫ਼ੈਸਰ ਸਤਨਾਮ ਸਿੰਘ ਬੱਛੋਆਣਾ ਨੇ ਦੱਸਿਆ ਸੰਸਥਾ ਵੱਲੋਂ ਇਨਾਂ ਬੱਚਿਆਂ ਦਾ ਹਰ ਕਦਮ 'ਤੇ ਮਾਰਗ ਦਰਸ਼ਨ ਕੀਤਾ ਜਾਵੇਗਾ।ਉਹਨਾ ਦੱਸਿਆ ਸੰਸਥਾ ਦੇ ਮੁੱਖ ਸੇਵਾਦਾਰ ਹਰਪਾਲ ਸਿੰਘ ਅਤੇ ਮੈਨੇਜਿੰਗ ਟਰੱਸਟੀ ਡਾਕਟਰ ਬੀ.ਐਨ. ਵਾਲੀਆ ਸਾਬਕਾ ਡਾਇਰੈਕਟਰ ਪੀਜੀਆਈ ਦੀ ਅਗਵਾਈ ਹੇਠ ਹੁਣ ਤੱਕ ਪੰਜਾਬ ਦੇ 500 ਤੋਂ ਵੱਧ ਵਿਦਿਆਰਥੀ,ਸੰਸਥਾ ਦੇ ਬੀਜੇਐਫ ਸਟਾਰ ਸਕਾਲਰਸ਼ਿਪ ਪ੍ਰੋਜੈਕਟ ਰਾਹੀਂ ਨੀਟ ਅਤੇ ਜੇਈਈ ਦੀ ਵਕਾਰੀ ਪ੍ਰਵੇਸ਼ ਪ੍ਰੀਖਿਆ ਪਾਸ ਕਰ ਚੁੱਕੇ ਹਨ। ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਨਾਲ ਸਬੰਧਿਤ 125 ਤੋਂ ਵਧੇਰੇ ਵਿਦਿਆਰਥੀਆਂ ਨੇ ਵੀ ਬੀਜੇਐਫ ਦੀ ਸਟਾਰ ਸਕਾਲਰਸ਼ਿਪ ਯੋਜਨਾ ਰਾਹੀਂ ਨੀਟ ਅਤੇ ਜੇਈਈ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਚ ਸਫਲਤਾ ਹਾਸਲ ਕੀਤੀ ਹੈ।ਸੰਸਥਾ ਦਾ ਮੁੱਖ ਉਦੇਸ਼ ਪੰਜਾਬ ਦੇ ਪੇੰਡੂ ਵਿਦਿਆਰਥੀਆਂ ਨੂੰ ਸਿਖਿਆ ਖੇਤਰ ਨਾਲ ਸੰਬੰਧਿਤ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਮੁਕਾਬਲੇ ਵਾਲੀਆਂ ਪ੍ਰਵੇਸ਼ ਪ੍ਰੀਖਿਆਵਾਂ ਬਾਰੇ ਜਾਗਰੂਕ ਕਰਨਾ ਅਤੇ ਤਿਆਰੀ ਕਰਾਉਣਾ ਹੈ।ਪਿੰਡਾਂ ਦੀਆਂ ਸੰਸਥਾਵਾਂ,ਸਕੂਲ ਅਧਿਆਪਕਾਂ ਅਤੇ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਨਾਗਰਿਕਾਂ ਨਾਲ ਮਿਲ ਕੇ ਇਹ ਸਿਖਿਆ ਪ੍ਰੋਜੈਕਟ ਪੇੰਡੂ ਖੇਤਰ ਵਿੱਚ ਚਲਾਏ ਜਾਂਦੇ ਹਨ।

Tuesday, March 17, 2026

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਯੂਪੀਐਸਸੀ 'ਚ 136ਵਾਂ ਰੈਂਕ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਦਾ ‘ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕੀਤਾ ਸਨਮਾਨ

ਯੂਪੀਐਸਸੀ 'ਚ 136ਵਾਂ ਰੈਂਕ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਦਾ ‘ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕੀਤਾ ਸਨਮਾਨ

ਵਿਦਿਆਰਥੀ ਲਗਨ ਅਤੇ ਸਹੀ ਦਿਸ਼ਾ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ : ਮਨਪ੍ਰੀਤ ਕੌਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਯੂ.ਪੀ.ਐਸ.ਸੀ. ਸਿਵਲ ਸਰਵਿਸ ਪ੍ਰੀਖਿਆ ਵਿੱਚ 136ਵਾਂ ਰੈਂਕ ਹਾਸਲ ਕਰਕੇ ਸ਼ਾਨਦਾਰ ਕਾਮਯਾਬੀ ਪ੍ਰਾਪਤ ਕਰਨ ਵਾਲੀ ਕਿਸਾਨ ਪਰਿਵਾਰ ਦੀ ਧੀ ਮਨਪ੍ਰੀਤ ਕੌਰ ਦੇ ਸਨਮਾਨ ਵਿੱਚ ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਸਮਾਗਮ ਕਰਵਾਇਆ।ਪਿੰਡ ਧਲੇਵਾਂ ਦੇ ਸੁਖਦੇਵ ਸਿੰਘ ਦੀ ਧੀ ਮਨਪ੍ਰੀਤ ਕੌਰ ਦੀ ਇਸ ਉਪਲਬਧੀ ਨੇ ਨਾ ਸਿਰਫ਼ ਉਸਦੇ ਪਰਿਵਾਰ ਨੂੰ ਮਾਣ ਬਖ਼ਸ਼ਿਆ ਹੈ, ਸਗੋਂ ਪੂਰੇ ਮਾਨਸਾ ਜ਼ਿਲੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਇਹ ਸਮਾਗਮ ਵਿਦਿਆਰਥੀ ਜੀਵਨ ਵਿੱਚ ਉੱਚ ਆਦਰਸ਼ਾਂ, ਲਗਨ ਅਤੇ ਨਿਰੰਤਰ ਮਿਹਨਤ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲਾ ਸਾਬਤ ਹੋਇਆ।ਇਸ ਮੌਕੇ ਡਾ. ਗੁਰਲਾਭ ਸਿੰਘ ਧਲੇਵਾਂ,ਪਰਸ਼ੋਤਮ ਸਿੰਘ ਧਲੇਵਾਂ,ਸਾਬਕਾ ਸਰਪੰਚ ਬਲਰਾਜ ਸਿੰਘ ਧਲੇਵਾਂ , ਅੰਤਰ ਰਾਸ਼ਟਰੀ ਕਬੱਡੀ ਕੁਮੈਂਟੇਟਰ ਕੁਲਵੰਤ ਸਿੰਘ ਬੁਢਲਾਡਾ ਅਤੇ ਸ਼ਮਸ਼ੇਰ ਸਿੰਘ ਧਲੇਵਾਂ ਸਮੇਤ ਕਾਲਜ ਪ੍ਰਬੰਧਕ ਮੰਡਲ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਵੀ ਵੱਡੀ ਮਾਤਰਾ ਵਿੱਚ ਮੌਜੂਦ ਸਨ। ਸਮਾਗਮ ਦੌਰਾਨ ਮਨਪ੍ਰੀਤ ਕੌਰ ਦਾ ਗਰਮਜੋਸ਼ੀ ਨਾਲ ਸਨਮਾਨ ਚਿੰਨ ਭੇਂਟ ਕਰਕੇ ਸਵਾਗਤ ਕੀਤਾ ਗਿਆ ਅਤੇ ਓਹਨਾਂ ਦੀ ਕਾਬਲਿਅਤ, ਸੰਕਲਪ ਅਤੇ ਅਟੱਲ ਮਿਹਨਤ ਨੂੰ ਸਲਾਮ ਕੀਤਾ ਗਿਆ। ਡਾ. ਸਿਮਰਨਜੀਤ ਕੌਰ ਵੱਲੋਂ ਮੁੱਖ ਮਹਿਮਾਨਾਂ ਦਾ ਸਤਿਕਾਰ ਸਹਿਤ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਦਰਸ਼ਕਾਂ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਸਹਾਇਕ ਪ੍ਰੋਫੈਸਰ ਅਵਤਾਰ ਸਿੰਘ ਨੇ ਪੀਪੀਟੀ ਰਾਹੀਂ ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁੱਖ ਮਹਿਮਾਨਾਂ ਨਾਲ ਸਾਂਝੀ ਕੀਤੀ। ਸਮਾਗਮ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਂਦੇ ਹੋਏ ਡਾ. ਸ਼ਬੀਰ ਅਹਿਮਦ ਸ਼ਾਹ ਅਤੇ ਸਹਾਇਕ ਪ੍ਰੋਫੈਸਰ ਰੁਪਿੰਦਰ ਕੌਰ ਨੇ ਆਪਣੀ ਐਂਕਰਿੰਗ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ।ਕਾਲਜ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਉਹਨਾਂ ਨੂੰ ਉੱਚੇ ਲਕਸ਼ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।ਆਪਣੇ ਸੰਬੋਧਨ ਵਿੱਚ ਮਨਪ੍ਰੀਤ ਕੌਰ ਨੇ ਆਪਣੇ ਸੰਘਰਸ਼ਮਈ ਸਫ਼ਰ ਬਾਰੇ ਵਿਸਥਾਰ ਨਾਲ ਦੱਸਦਿਆਂ ਵਿਦਿਆਰਥੀਆਂ ਨੂੰ ਨਿਰੰਤਰ ਮਿਹਨਤ, ਸੁਚੱਜੀ ਯੋਜਨਾ ਅਤੇ ਅਟੱਲ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਸਨੇ ਕਿਹਾ ਕਿ ਹਰ ਵਿਦਿਆਰਥੀ ਲਗਨ ਅਤੇ ਸਹੀ ਦਿਸ਼ਾ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ।ਵਿਦਿਆਰਥੀਆਂ ਵੱਲੋਂ ਮਨਪ੍ਰੀਤ ਕੌਰ ਨਾਲ ਗਿਆਨਵਰਧਕ ਸਵਾਲ-ਜਵਾਬ ਸੈਸ਼ਨ ਵੀ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਯੂ.ਪੀ.ਐਸ.ਸੀ. ਦੀ ਤਿਆਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਵਿਦਿਆਰਥੀਆਂ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਖੁੱਲਕੇ ਸਵਾਲ ਪੁੱਛੇ ਜਿਨ੍ਹਾਂ ਦਾ ਮਨਪ੍ਰੀਤ ਕੌਰ ਨੇ ਸਹਿਜਤਾ ਨਾਲ ਜਵਾਬ ਦਿੱਤਾ ਅਤੇ ਆਉਣ ਵਾਲਿਆਂ ਮੁਸ਼ਕਿਲਾਂ ਦਾ ਡਟਕੇ ਸਾਹਮਣਾਂ ਕਰਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਔਰਤਾਂ ਦੀ ਸਥਿਤੀ ਵਿੱਚ ਵੱਡਾ ਬਦਲਾਅ ਆਇਆ ਹੈ ਅਤੇ ਹੁਣ ਉਹ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਪ੍ਰਤੀ ਕੇਂਦ੍ਰਿਤ ਰਹਿਣ ਅਤੇ ਆਪਣੀਆਂ ਯੋਗਤਾਵਾਂ ’ਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ।

Friday, February 27, 2026

ਖੁਸ਼ਪ੍ਰੀਤ ਸਿੰਘ ਚਹਿਲ,ਤਰਨ ਤਾਰਨ : ਟੈੱਟ ਦੇ ਗੰਭੀਰ ਮਸਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਮੀਟਿੰਗ : ਪੰਨੂ , ਲਹੌਰੀਆ

ਟੈੱਟ ਦੇ ਗੰਭੀਰ ਮਸਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਮੀਟਿੰਗ : ਪੰਨੂ,ਲਹੌਰੀਆ

ਖੁਸ਼ਪ੍ਰੀਤ ਸਿੰਘ ਚਹਿਲ ਤਰਨ ਤਾਰਨ : ਐਲੀਮੈਂਟਰੀ ਟੀਚਰ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਟੈੱਟ ਦੀ ਸ਼ਰਤ ਖਤਮ ਕਰਾਉਣ ਲਈ ਅਧਿਆਪਕਾਂ/ਮੁਲਾਜਮਾਂ ਦੇ ਅਹਿਮ ਮੁੱਦੇ ਨੂੰ ਕੇਂਦਰੀ  ਸਿਖਿਆ ਮੰਤਰੀ ਕੋਲ ਉਠਾਕੇ ਹੱਲ ਦਾ ਦਿੱਤਾ  ਭਰੋਸਾ । ਕੇਂਦਰੀ ਸਿੱਖਿਆ ਮੰਤਰੀ ਨਾਲ ਪੰਜਾਬ ਦੇ ਅਧਿਆਪਕਾਂ /ਮੁਲਾਜ਼ਮਾਂ ਦੇ ਵਫਦ ਦੀ ਜਲਦ ਮੀਟਿੰਗ ਵੀ ਕਰਾਈ ਜਾਏਗੀ ਤੈਅ । ਅਧਿਆਪਕਾਂ/ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਅਤੇ ਤਰੱਕੀਆਂ ਲਈ ਟੈਟ ਦੀ ਸ਼ਰਤ ਖਤਮ ਕਰਾਉਣ ਲਈ , ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਕੇਂਦਰੀ ਸਿੱਖਿਆ ਮੰਤਰੀ ਕੋਲ ਮੁੱਦਾ ਉਠਾਉਣ ਲਈ ਚੱਲ ਰਹੇ ਪਰੋਗਰਾਮਾਂ ਤਹਿਤ ਟੈੱਟ ਵਰਗੇ ਗੰਭੀਰ ਮਸਲੇ ਨੂੰ ਲੈ ਕੇ  ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਚੰਡੀਗੜ ਵਿਖੇ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਮੀਟਿੰਗ । ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ(ਸੂਬਾ ਪ੍ਰਧਾਨ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) , ਬਲਜਿਂਦਰ ਸਿਂਘ ਧਾਲੀਵਾਲ(  ਸੂਬਾ ਪ੍ਰਧਾਨ  ਮਾਸਟਰ ਕੇਡਰ ਯੂਨੀਅਨ ਪੰਜਾਬ ) ਦੀ ਅਗਵਾਈ ਹੇਠ ਅਧਿਆਪਕਾ/ਮੁਲਾਜ਼ਮਾਂ ਦੇ ਵਫਦ ਨਾਲ ਗੱਲਬਾਤ ਕਰਦਿਆਂ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋ ਕਿਹਾ ਕਿ ਲੰਮਾ ਤਜਰਬਾ ਹਾਸਿਲ ਪੰਜਾਬ ਦੇ ਅਧਿਆਪਕਾਂ/ਮੁਲਾਜਮਾਂ ਦੀ ਟੈਟ ਦੀ ਸ਼ਰਤ ਖਤਮ ਕਰਨ ਦੀ ਜਾਇਜ ਮੰਗ ਨੂੰ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ  ਕੋਲ ਉਠਾਕੇ ਜਲਦ ਹੱਲ ਕਰਾਉਣ ਲਈ ਅਰਡੀਨੈਂਸ ਜਾਰੀ ਕਰਾਉਣ ਦਾ  ਭਰੋਸਾ ਦਿੱਤਾ । ਇਸਦੇ ਨਾਲ ਹੀ ਪੰਜਾਬ ਦੇ ਵਫਦ ਦੀ ਮੀਟਿੰਗ ਕੇਂਦਰੀ ਸਿੱਖਿਆ ਮੰਤਰੀ ਨਾਲ ਵੀ ਤੈਅ ਕਰਵਾਈ ਜਾਵੇਗੀ । ਇਸ ਮੌਕੇ  ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਪੱਤਰ ਪੇਸ਼ ਕਰਨ ਤੇ ਉਹਨਾਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਵੀ ਕੇਂਦਰ ਕੋਲ ਮੰਗ ਉਠਾਉਣਗੇ।  ਸਿੱਖਿਆਂ ਵਿਭਾਗ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋ ਇਸ ਭੱਖਦੇ ਮਸਲੇ  ਦੇ ਹੱਲ ਲਈ  ਕੇਂਦਰ ਤੱਕ ਪਹੁੰਚ ਕਰਨ ਲਈ ਸਾਰੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨਾਂ ਰਾਹੀ ਪਹਿਲਾਂ ਹੀ ਮੰਗ ਪੱਤਰ ਪੇਸ਼ ਕੀਤੇ ਗਏ ਹਨ । ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਕਿਹਾ ਕਿ ਪੰਜਾਬ ਭਰ ਦੇ ਅਧਿਆਪਕ /ਮੁਲਾਜਮ ਟੈੱਟ ਦਾ ਪੂਰਨ ਬਾਈਕਾਟ ਰੱਖਣ । ਅੱਜ ਇਸ ਮੌਕੇ ਹੋਰਨਾ ਤੋ ਇਲਾਵਾ ਸੰਘਰਸ਼ ਕਮੇਟੀ ਦੇ ਵਫਦ ਚ ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਮੀਤ ਸਿੰਘ ਭੁੱਲਰ, ਦਲਜੀਤ ਸਿੰਘ ਲਹੌਰੀਆ, ਗੁਰਿੰਦਰ ਸਿੰਘ ਘੁੱਕੇਵਾਲੀ, ਦਲਜੀਤ ਸਿੰਘ ਸੱਭਰਵਾਲ, ਅਸ਼ੋਕ ਸਰਾਰੀ, ਜਗਨੰਦਨ ਸਿੰਘ ਫਾਜ਼ਿਲਕਾ, ਪ੍ਰਸੋਤਮ ਸਿੰਘ ਕੱਦਗਿੱਲ, ਹਰਜਿੰਦਰ ਸਿੰਘ ਕਰਨਾਵਲ, ਨੀਰਜ ਕੁਮਾਰ ਫਾਜ਼ਿਲਕਾ, ਸਮਸੇਰ ਸਿੰਘ ਮੋਗਾ, ਧਰਮਿੰਦਰ ਸਿੰਘ ਫਰੀਦਕੋਟ, ਗਗਨਦੀਪ ਸਿੰਘ, ਰਜਵੰਤ ਸਿੰਘ ਮੋਹਾਲੀ ਅਤੇ ਹੋਰ ਆਗੂ ਮੌਜੂਦ ਸਨ ।

Sunday, February 22, 2026

ਖੁਸ਼ਪ੍ਰੀਤ ਸਿੰਘ ਚਹਿਲ, ਤਰਨ ਤਾਰਨ : ਕੋਈ ਵੀ ਅਧਿਆਪਕ ਸਾਥੀ ਟੈਟ ਦਾ ਟੈਸਟ ਨਾ ਭਰੇ ਟੈਟ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ : ਲਾਹੌਰੀਆ

 ਕੋਈ ਵੀ ਅਧਿਆਪਕ ਸਾਥੀ ਟੈਟ ਦਾ ਟੈਸਟ ਨਾ ਭਰੇ ਟੈਟ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ : ਲਾਹੌਰੀਆ 

ਖੁਸ਼ਪ੍ਰੀਤ ਸਿੰਘ ਚਹਿਲ,ਤਰਨ ਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਸਮੂਹ ਅਧਿਆਪਕ ਸਾਥੀਆਂ ਨੂੰ ਬੇਨਤੀ ਕੀਤੀ ਹੈ ਕਿ ਕੋਈ ਵੀ ਅਧਿਆਪਕ ਸਾਥੀ ਟੈਟ ਦਾ ਟੈਸਟ ਨਾ ਭਰੇ ਟੈਟ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ ਤਾਂ ਜੋ ਸਰਕਾਰ ਨੂੰ ਕੰਨ ਹੋ ਸਕਣ ਕਿ ਸਾਰੇ ਟੈਟ ਦੇ ਵਿਰੋਧੀ ਹਨ।ਲਹੌਰੀਆ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਨਾਲ ਹੋਈਆਂ ਮੀਟਿੰਗਾਂ ਦੌਰਾਨ ਵੀ ਸਿੱਖਿਆ ਮੰਤਰੀ ਨੇ ਕੋਈ ਵੀ ਟੈਟ ਵਿਰੋਧੀ ਹੁੰਗਾਰਾ ਨਹੀਂ ਭਰਿਆ, ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਅਧਿਆਪਕਾਂ ਨਾਲ ਨਾ ਖੜ ਕੇ ਕੋਰਟ ਦੇ ਹੱਕ ਵਿੱਚ ਖਲੋਤੀ ਹੈ, ਜੋ ਕਿ ਬਹੁਤ ਹੀ ਨਮੋਸ਼ੀ ਜਨਕ ਅਤੇ ਘਟੀਆ ਕਿਰਦਾਰ ਹੈ ਸਰਕਾਰ ਦਾ ਸਰਕਾਰ ਨੂੰ ਇਸ ਦੇ ਸਿੱਟੇ 2027 ਵਿੱਚ ਆਉਣ ਵਾਲੀ ਵਿਧਾਨ ਸਭਾ ਇਲੈਕਸ਼ਨ ਵਿੱਚ ਭੁਗਤਣੇ ਪੈਣਗੇ।ਲਾਹੌਰੀਆ ਨੇ ਦੱਸਿਆ ਕਿ ਸਮੂਹ ਅਧਿਆਪਕ ਸਾਥੀ ਏਕਤਾ ਬਣਾਈ ਰੱਖਣ ਅਤੇ ਇਸ ਟੈਟ ਦਾ ਠੋਕ ਕੇ ਵਿਰੋਧ ਕਰਨ, ਤਾਂ ਜੋ ਕੋਰਟ ਅਤੇ ਤੇ ਸਰਕਾਰ ਅਧਿਆਪਕ ਵਿਰੋਧੀ ਫੈਸਲੇ ਲੈਣ ਲੈਣ ਸਮੇਂ ਅਧਿਆਪਕਾਂ ਦੇ ਵਿਰੋਧ ਨੂੰ ਯਾਦ ਰੱਖਣ।ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਇੱਕ ਪਾਸੇ ਰੱਖ ਕੇ ਟੈਟ ਨੂੰ ਮੁੱਖ ਮੰਗ ਬਣਾ ਕੇ ਅਧਿਆਪਕਾਂ ਅੱਗੇ ਰੱਖ ਦਿੱਤਾ ਹੈ। ਇਸ ਤੋਂ ਸਰਕਾਰ ਦੇ ਅਧਿਆਪਕ ਵਿਰੋਧੀ ਹੋਣ ਦੇ ਕਿਰਦਾਰ ਦਾ ਪਤਾ ਲੱਗਦਾ। ਇਸ ਮੌਕੇ ਤੇ ਹਰਜਿੰਦਰ ਪਾਲ ਸਿੰਘ ਪੰਨੂੰ,ਗੁਰਪ੍ਰੀਤ ਸਿੰਘ ਰਿਆੜ,ਦਲਜੀਤ ਸਿੰਘ ਲਹੌਰੀਆ, ਗੁਰਿੰਦਰ ਸਿੰਘ ਘੁੱਕੇਵਾਲੀ,ਅਸ਼ਵਨੀ ਸ਼ਰਮਾ,ਮਲਕੀਤ ਸਿੰਘ ਸੁਪਰਡੈਂਟ,ਸੁਖਦੇਵ ਸਿੰਘ ਵੇਰਕਾ,ਰਾਜਿੰਦਰ ਸਿੰਘ ਰਾਜਾਸਾਂਸੀ ਜਸਵਿੰਦਰਪਾਲ ਸਿੰਘ ਜੱਸ,ਗੁਰਿੰਦਰਜੀਤ ਸਿੰਘ ਰਈਆ,ਗੁਰਪ੍ਰੀਤ ਸਿੰਘ ਸਿੱਧੂ,ਲਵਪ੍ਰੀਤ ਸਿੰਘ ਢਪੱਈਆਂ,ਸਾਹਿਬ ਸਿੰਘ ਬੁਲਾਰਾ , ਕੰਵਲਜੀਤ ਸਿੰਘ ਭਿੰਡਰ ਹਰਪ੍ਰੀਤ ਸਿੰਘ,ਗੁਰਪ੍ਰੀਤ ਸਿੰਘ ਨਵਾਂਪਿੰਡ,ਮਨਦੀਪ ਸਿੰਘ ਹਰਸ਼ਾ ਛੀਨਾ,ਲਵਪ੍ਰੀਤ ਸਿੰਘ ਵਡਾਲਾ,ਮਨਜੀਤ ਸਿੰਘ ਬਲਜਿੰਦਰ ਸਿੰਘ ਰਈਆ,ਅਜੈ ਕੁਮਾਰ ਬੱਗਾ ਕਲਾਂ ਤੇ ਹੋਰ ਕਈ ਆਗੂ ਸ਼ਾਮਿਲ ਸਨ।

Saturday, February 21, 2026

ਖੁਸ਼ਪ੍ਰੀਤ ਸਿੰਘ ਚਹਿਲ, ਤਰਨ ਤਾਰਨ : ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋ ਟੈੱਟ ਦੀ ਸ਼ਰਤ ਖਤਮ ਕਰਵਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਤੇ ਅਮਿਤ ਸ਼ਾਹ ਨੂੰ ਭੇਜਿਆ ਮੰਗ ਪੱਤਰ : ਲਾਹੌਰੀਆ

ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋ ਟੈੱਟ ਦੀ ਸ਼ਰਤ ਖਤਮ ਕਰਵਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਤੇ ਅਮਿਤ ਸ਼ਾਹ ਨੂੰ ਭੇਜਿਆ ਮੰਗ ਪੱਤਰ : ਲਾਹੌਰੀਆ

ਖੁਸ਼ਪ੍ਰੀਤ ਸਿੰਘ ਚਹਿਲ,ਤਰਨ ਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਮੀਆਂਵਿੰਡ (ਸਾਬਕਾ ਰਾਜ ਮੰਤਰੀ ਤੇ ਐਮਐਲਏ) ਰਾਹੀ ਸੌਪਿਆ ਮੰਗ ਪੱਤਰ ਕੇਂਦਰੀ ਸਿੱਖਿਆ ਮੰਤਰੀ ਨਾਲ ਪੰਜਾਬ ਦੇ ਅਧਿਆਪਕਾਂ /ਮੁਲਾਜ਼ਮਾਂ ਦੇ ਵਫਦ ਦੀ ਜਲਦ ਮੀਟਿੰਗ ਤੈਅ ਹੋਵੇਗੀ।ਅਧਿਆਪਕਾਂ/ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਅਤੇ ਤਰੱਕੀਆਂ ਲਈ ਟੈਟ ਦੀ ਸ਼ਰਤ ਖਤਮ ਕਰਾਉਣ ਲਈ , ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਟੈੱਟ ਦੀ ਸ਼ਰਤ ਖਤਮ ਕਰਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਨੂੰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਮਨਜੀਤ ਸਿੰਘ ਮੰਨਾ ( ਸਾਬਕਾ ਐਮ ਐਲ ਏ ) ਰਾਹੀ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ (ਸੂਬਾ ਪ੍ਰਧਾਨ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:), ਗੁਰਪ੍ਰੀਤ ਸਿੰਘ ਰਿਆੜ (ਸੂਬਾ ਫਾਊਂਡਰ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ) ਸੂਬਾ ਪ੍ਰੈੱਸ ਸਕੱਤਰ ਪੰਜਾਬ ਦਲਜੀਤ ਸਿੰਘ ਲਹੌਰੀਆ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਦੀ ਅਗਵਾਈ ਹੇਠ ਮੰਗ ਪੱਤਰ ਸੌਪਿਆ ਗਿਆ। ਅਧਿਆਪਕਾ/ਮੁਲਾਜ਼ਮਾਂ ਦੇ ਵਫਦ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਧਾਨ ਸ. ਮੰਨਾ ਵੱਲੋ ਕਿਹਾ ਕਿ ਲੰਮਾ ਸਮਾਂ ਤਜਰਬਾ ਹਾਸਿਲ ਪੰਜਾਬ ਦੇ ਅਧਿਆਪਕਾਂ ਦੀ ਟੈਟ ਸ਼ਰਤ ਖਤਮ ਕਰਨ ਦੀ ਜਾਇਜ ਮੰਗ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੇ ਅਮਿਤ ਸ਼ਾਹ ਕੋਲ ਉਠਾਉਣਗੇ ਅਤੇ ਨਾਲ ਹੀ ਪੰਜਾਬ ਦੇ ਵਫਦ ਦੀ ਮੀਟਿੰਗ ਕੇਂਦਰੀ ਸਿੱਖਿਆ ਮੰਤਰੀ ਨਾਲ ਤੈਅ ਕਰਵਾਕੇ ਇਸ ਮੰਗ ਦਾ ਯੋਗ ਹੱਲ ਕੱਢਿਆ ਜਾਵੇਗਾ।ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਵੀ ਕੇਂਦਰ ਕੋਲ ਮੰਗ ਕਰਨਗੇ । ਮੰਗ ਪੱਤਰ ਸੌਪਣ ਉਪਰੰਤ ਸਿੱਖਿਆਂ ਵਿਭਾਗ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋ ਜਾਣਕਾਰੀ ਦਿੱਤੀ ਕਿ ਸੰਘਰਸ਼ ਕਮੇਟੀ ਵੱਲੋ ਇਸ ਭੱਖਦੇ ਮਸਲਿਆ ਦੇ ਹੱਲ ਲਈ ਪਹਿਲੇ ਪੜਾਅ ਚ ਕੇਦਰਿ ਤੱਕ ਪਹੁੰਚ ਕਰਨ ਲਈ ਸਾਰੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨਾਂ ਰਾਹੀ ਮੰਗ ਪੱਤਰ ਸੌੰਪ ਕੇ ਮੰਗ ਕੀਤੀ ਕਿ ਕੇਂਦਰ ਸਰਕਾਰ 2011 ਤੇ ਪਹਿਲਾਂ ਨਿਯੁਕਤ ਅਧਿਆਪਕਾਂ ਤੇ ਲਗਾਈ ਗਈ ਟੈਟ ਦੀ ਸ਼ਰਤ ਖਤਮ ਕਰੇ।ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਕਿਹਾ ਕਿ ਨਾਲ ਹੀ ਮੌਜੂਦਾ ਪੰਜਾਬ ਸਰਕਾਰ ਤੇ ਇਸ ਗੱਲ ਦਾ ਵੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੀ ਪੰਜਾਬ ਦੇ ਅਧਿਆਪਕਾਂ ਦੇ ਮੁੱਖ ਮੁੱਦੇ ਦੇ ਹੱਲ ਲਈ ਕੇਂਦਰ ਸਰਕਾਰ ਤੇ ਮਾਣਯੋਗ ਸੁਪਰੀਮ ਕੋਰਟ ਸਾਹਮਣੇ ਠੋਕ ਵਜਾ ਕੇ ਪੰਜਾਬ ਦੇ ਅਧਿਆਪਕਾਂ/ਮੁਲਾਜ਼ਮਾਂ ਦਾ ਪੱਖ ਰੱਖੇ ਅਤੇ ਵਿੱਤੀ ਤੇ ਵਿਭਾਗੀ ਮੰਗਾਂ ਦਾ ਹੱਲ ਕਰੇ ਨਹੀਂ ਤਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਸੰਘਰਸ਼ ਹੋਰ ਤਿੱਖਾ ਹੋਵੇਗਾ ਜਿਸ ਲਈ ਮੌਜੂਦਾ ਸਰਕਾਰ ਜਿੰਮੇਵਾਰ ਹੋਵੇਗੀ ।ਇਸ ਸਬੰਧੀ ਸੰਘਰਸ਼ ਕਮੇਟੀ ਵੱਲੋ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨਾਂ ਰਾਹੀ ਵੀ ਸਾਰੇ ਪੰਜਾਬ ਚ ਮੰਗ ਪੱਤਰ ਦਿੱਤੇ ਜਾ ਰਹੇ ਹਨ ।ਪੰਜਾਬ ਭਰ ਦੇ ਅਧਿਆਪਕ ਪੰਜਾਬ ਸਰਕਾਰ ਦੇ ਟੈੱਟ ਦਾ ਪੂਰਨ ਬਾਈਕਾਟ ਰੱਖਣ।ਇਸ ਮੌਕੇ ਤੇ ਹਰਜਿੰਦਰ ਪਾਲ ਸਿੰਘ ਪੰਨੂੰ,ਗੁਰਪ੍ਰੀਤ ਸਿੰਘ ਰਿਆੜ,ਦਲਜੀਤ ਸਿੰਘ ਲਹੌਰੀਆ,ਗੁਰਿੰਦਰ ਸਿੰਘ ਘੁੱਕੇਵਾਲੀ , ਅਸ਼ਵਨੀ ਸ਼ਰਮਾ,ਮਲਕੀਤ ਸਿੰਘ ਸੁਪਰਡੈਂਟ,ਸੁਖਦੇਵ ਸਿੰਘ ਵੇਰਕਾ, ਰਾਜਿੰਦਰ ਸਿੰਘ ਰਾਜਾਸਾਂਸੀ,ਜਸਵਿੰਦਰਪਾਲ ਸਿੰਘ ਜੱਸ,ਗੁਰਿੰਦਰਜੀਤ ਸਿੰਘ ਰਈਆ,ਗੁਰਪ੍ਰੀਤ ਸਿੰਘ ਸਿੱਧੂ,ਲਵਪ੍ਰੀਤ ਸਿੰਘ ਢਪੱਈਆਂ,ਸਾਹਿਬ ਸਿੰਘ ਬੁਲਾਰਾ,ਕੰਵਲਜੀਤ ਸਿੰਘ ਭਿੰਡਰ,ਹਰਪ੍ਰੀਤ ਸਿੰਘ,ਗੁਰਪ੍ਰੀਤ ਸਿੰਘ ਨਵਾਂਪਿੰਡ,ਮਨਦੀਪ ਸਿੰਘ ਹਰਸ਼ਾ ਛੀਨਾ,ਲਵਪ੍ਰੀਤ ਸਿੰਘ ਵਡਾਲਾ, ਮਨਜੀਤ ਸਿੰਘ,ਬਲਜਿੰਦਰ ਸਿੰਘ ਰਈਆ,ਅਜੈ ਕੁਮਾਰ ਬੱਗਾ ਕਲਾਂ ਤੇ ਹੋਰ ਕਈ ਆਗੂ ਸ਼ਾਮਿਲ ਸਨ।

Wednesday, February 11, 2026

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਨਸਾ ਵੱਲੋਂ 9ਵਾਂ ਟੀ-20 ਚੈਲੇਂਜਰ ਕੱਪ ਸ਼ੁਰੂ

ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਨਸਾ ਵੱਲੋਂ 9ਵਾਂ ਟੀ-20 ਚੈਲੇਂਜਰ ਕੱਪ ਸ਼ੁਰੂ

ਕੇਜੀਐਫ ਫਤਿਹਗੜ੍ਹ ਅਤੇ ਐੱਲ-ਐੱਲ ਚੰਡੀਗੜ੍ਹ ਦਰਮਿਆਨ ਖੇਡਿਆ ਗਿਆ ਪਲੇਠਾ ਮੈਚ

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਨਸਾ ਵੱਲੋਂ 9ਵਾਂ ਟੀ-20 ਚੈਲੇਂਜਰ ਕੱਪ ਕਰਵਾਇਆ ਜਾ ਰਿਹਾ ਹੈ,ਜਿਸ ਵਿੱਚ 16 ਟੀਮਾਂ ਦੇ ਲਗਭਗ 240 ਖਿਡਾਰੀ ਭਾਗ ਲੈ ਰਹੇ ਹਨ। ਇਹ ਟੂਰਨਾਮੈਂਟ ਖਾਲਸਾ ਸਕੂਲ ਦੇ ਕ੍ਰਿਕਟ ਗ੍ਰਾਊਂਡ ਵਿੱਚ 10 ਤੋਂ 28 ਫਰਵਰੀ ਤੱਕ ਚੱਲੇਗਾ।ਇਸ ਟੂਰਨਾਮੈਂਟ ਦੀ ਉਦਘਾਟਨ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਦੀ ਵੈਲਕਮ ਕਮੇਟੀ ਦੇ ਮੈਂਬਰਾਂ ਜਤਿੰਦਰ ਅਗਰਾ,ਜਗਮੋਹਨ ਸਿੰਘ ਅਤੇ ਪਰਮਿੰਦਰ ਸਿੰਘ ਮਾਨ ਵੱਲੋਂ ਮੁੱਖ ਮਹਿਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਨਾਲ ਖਿਡਾਰੀਆਂ ਦੀ ਜਾਣ-ਪਛਾਣ ਵੀ ਕਰਵਾਈ ਗਈ।ਸਮਾਰੋਹ ਦੌਰਾਨ ਕਿਸਾਨ ਆਗੂ ਕਰਨੈਲ ਸਿੰਘ ਅਤੇ ਸੁਖਚਰਨ ਸਿੰਘ ਵੀ ਹਾਜ਼ਰ ਰਹੇ। ਰੁਲਦੂ ਸਿੰਘ ਅਤੇ ਹੋਰ ਮਹਿਮਾਨਾਂ ਵੱਲੋਂ ਕੇਜੀਐਫ ਫਤਿਹਗੜ੍ਹ ਅਤੇ ਐੱਲ-ਐੱਲ ਚੰਡੀਗੜ੍ਹ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਸਿਹਤ ਸੰਭਾਲ ਲਈ ਪੀਐੱਮਆਰ ਮੈਡੀਕਲ ਟੀਮ ਵੱਲੋਂ ਮੈਦਾਨ ਵਿੱਚ ਕੈਂਪ ਲਗਾਇਆ ਗਿਆ ਹੈ, ਜਿਸ ਦੀ ਅਗਵਾਈ ਹਰੀਸ਼ ਮਿੱਧਾ, ਬਿੰਦਰ ਅਤੇ ਸ਼ਾਮੀ ਗਰਗ ਵੱਲੋਂ ਕੀਤੀ ਜਾ ਰਹੀ ਹੈ। ਕਿਸੇ ਵੀ ਖਿਡਾਰੀ ਨੂੰ ਚੋਟ ਲੱਗਣ ਦੀ ਸਥਿਤੀ ਵਿੱਚ ਤੁਰੰਤ ਫਸਟ ਏਡ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਖਿਡਾਰੀਆਂ ਦੇ ਰਹਿਣ-ਸਹਿਣ ਅਤੇ ਖਾਣੇ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਗ੍ਰਾਊਂਡ ਦੀ ਸੰਭਾਲ ਦੀ ਜ਼ਿੰਮੇਵਾਰੀ ਗ੍ਰਾਊਂਡਮੈਨ ਬਾਬਾ ਲਾਭ ਸਿੰਘ, ਬੱਬਰ ਸਿੰਘ ਅਤੇ ਸੁਖਾ ਰਾਮ ਵੱਲੋਂ ਨਿਭਾਈ ਜਾ ਰਹੀ ਹੈ। ਰਿਫਰੈਸ਼ਮੈਂਟ ਕਮੇਟੀ ਦੀ ਜ਼ਿੰਮੇਵਾਰੀ ਕੇਵਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੰਭਾਲੀ ਜਾ ਰਹੀ ਹੈ। ਖਿਡਾਰੀਆਂ ਦੇ ਖਾਣੇ ਲਈ ਫੂਡ ਕਮੇਟੀ ਦੀ ਜ਼ਿੰਮੇਵਾਰੀ ਭਗਵਾਨ ਸਿੰਘ ਕਸਤੂਰੀ ਅਤੇ ਰਮਨਦੀਪ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ। ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਵਾਟਰ ਕਮੇਟੀ ਦੀ ਜ਼ਿੰਮੇਵਾਰੀ ਵੀ ਕੇਵਲ ਸ਼ਰਮਾ ਦੀ ਟੀਮ ਵੱਲੋਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਜਾ ਰਹੀ ਹੈ। ਇਸ ਮੌਕੇ ਟੂਰਨਾਮੈਂਟ ਦੀ ਕਮੈਂਟਰੀ ਕਟਰਾ ਵੈਸ਼ਨੋ ਦੇਵੀ ਤੋਂ ਸ਼੍ਰੀ ਅਜੈ ਕੁਮਾਰ ਅਤੇ ਮਾਨਸਾ ਤੋਂ ਸਿਹੰਤੀ ਅਤੇ ਵਿਸ਼ਾਲ ਵਿਕੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਿਸ ਨਾਲ ਦਰਸ਼ਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਟੂਰਨਾਮੈਂਟ ਦੀ ਆਰਗੇਨਾਈਜ਼ਰ ਬਾਡੀ ਦੇ ਮੈਂਬਰਾਂ ਵਿਨੈ ਪਾਲ ਗਿੱਲ, ਸਹਜਪ੍ਰੀਤ ਸਿੰਘ, ਰਾਜਦੀਪ ਸਿੰਘ ਝੱਬਰ, ਅਮਰਿੰਦਰ ਸਿੰਘ ਪਟਵਾਰੀ, ਨਵਜੋਤ ਸਿੰਘ ਲੱਡੀ, ਗੁਰਪ੍ਰੀਤ ਸਿੰਘ ਮੋਨੀ, ਦਲਬੀਰ ਸਿੰਘ ਬਿੱਟੂ, ਚਰਨਪ੍ਰੀਤ ਗਰੇਵਾਲ, ਸੁਖਪ੍ਰੀਤ ਸਿੰਘ ਸੁਖਾ ਅਤੇ ਮਨਜੀਤ ਸਿੰਘ (ਆਸਟ੍ਰੇਲੀਆ) ਵੱਲੋਂ ਟੂਰਨਾਮੈਂਟ ਨੂੰ ਬਹੁਤ ਹੀ ਸੁਚੱਜੇ ਅਤੇ ਯੋਜਨਾਬੱਧ ਢੰਗ ਨਾਲ ਕਰਵਾਇਆ ਹੈ।ਕੇਜੀਐਫ ਫਤਿਹਗੜ੍ਹ ਅਤੇ ਐੱਲ-ਐੱਲ ਚੰਡੀਗੜ੍ਹ ਦਰਮਿਆਨ ਖੇਡਿਆ ਮੈਚ ਕਾਫ਼ੀ ਦਿਲਚਸਪ ਰਿਹਾ।ਦੋਵਾਂ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੇਜੀਐਫ ਫਤਿਹਗੜ੍ਹ ਦੀ ਟੀਮ ਨੇ 143 ਦੌੜਾਂ ਦਾ ਟਾਰਗਟ ਹਾਸਲ ਕਰਕੇ 2 ਵਿਕਟਾਂ ਨਾਲ ਇਹ ਮੈਚ ਆਪਣੇ ਨਾਂ ਕੀਤਾ।