Thursday, April 18, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 10ਵੀਂ ਦੀ ਪ੍ਰੀਖਿਆ 'ਚੋਂ ਅਸ਼ੀਰਵਾਦ ਡੇ-ਬੋਰਡਿੰਗ ਸਕੂਲ ਝਾੜੋਂ ਦੀ ਵਿਦਿਆਰਥਣ ਨੇ ਕੀਤਾ ਜ਼ਿਲ੍ਹਾ ਸੰਗਰੂਰ 'ਚੋਂ ਦੂਜਾ ਸਥਾਨ ਪ੍ਰਾਪਤ

10ਵੀਂ ਦੀ ਪ੍ਰੀਖਿਆ 'ਚੋਂ ਅਸ਼ੀਰਵਾਦ ਡੇ-ਬੋਰਡਿੰਗ ਸਕੂਲ ਝਾੜੋਂ ਦੀ ਵਿਦਿਆਰਥਣ ਨੇ ਕੀਤਾ ਜ਼ਿਲ੍ਹਾ ਸੰਗਰੂਰ 'ਚੋਂ ਦੂਜਾ ਸਥਾਨ ਪ੍ਰਾਪਤ


ਵਿਦਿਆਰਥਣ ਦਲਜੀਤ ਕੌਰ ਦਾ ਪ੍ਰਿੰਸੀਪਲ ਜਗਸੀਰ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਨੇ ਕਰਵਾਇਆ ਮੂੰਹ ਮਿੱਠਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋ ਦੇ ਵਿਦਿਆਰਥੀਆਂ ਦਾ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਿੰਸੀਪਲ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਲਜੀਤ ਕੌਰ ਪੁੱਤਰੀ ਗੁਰਦੀਪ ਸਿੰਘ ਨੇ ਸੰਸਥਾ ਦਾ ਨਾਮ ਚਮਕਾਇਆ। ਸਕੂਲ ਦੀ ਨਾਮਵਾਰ ਵਿਦਿਆਰਥਣ ਦਲਜੀਤ ਕੌਰ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦਸਵੀਂ ਕਲਾਸ ਦੇ ਨਤੀਜੇ ਵਿੱਚ ਮੈਰਿਟ ਸੂਚੀ ਵਿੱਚ ਨੌਵਾਂ ਸਥਾਨ ਹਾਸਿਲ ਕਰ ਕੇ ਜ਼ਿਲ੍ਹਾ ਸੰਗਰੂਰ 'ਚੋਂ ਦੂਜਾ ਸਥਾਨ ਹਾਸਿਲ ਕੀਤਾ| ਨਤੀਜੇ ਦੀ ਜਾਣਕਾਰੀ ਮਿਲਣ 'ਤੇ ਸਕੂਲ  ਦੇ ਪ੍ਰਿੰਸੀਪਲ ਜਗਸੀਰ ਸਿੰਘ ,ਵਾਈਸ ਪ੍ਰਿੰਸੀਪਲ ਗੁਰਮੀਤ ਕੌਰ,ਕੁਮਾਰੀ ਪਿੰਦਰਜੀਤ ਸਿੰਘ,ਜਸਪ੍ਰੀਤ ਕੌਰ,ਵਨੀਤਾ ਰਾਣੀ,ਖੁਸ਼ਕਿਰਨ ਕੌਰ, ਸਵਰਨਜੀਤ ਕੌਰ,ਹਰਦੀਪ ਸਿੰਘ,ਗੁਰਜੀਤ ਸਿੰਘ,ਕੁਲਦੀਪ ਕੌਰ ਨੇ ਬੱਚੇ ਦੇ ਘਰ ਜਾ ਕੇ ਮੂੰਹ ਮਿੱਠਾ ਕਰਵਾਇਆ ਤੇ ਮੁਬਾਰਕਾ ਦਿੱਤੀਆਂ। ਮਾਤਾ ਰਾਜਵੀਰ ਕੌਰ, ਪਿਤਾ ਗੁਰਦੀਪ ਸਿੰਘ,ਦਾਦਾ ਮਹਿੰਦਰ ਸਿੰਘ ,ਦਾਦੀ ਕਰਨੈਲ ਕੌਰ ਅਤੇ ਪਿੰਡ ਦੇ ਗੁਰਦੁਆਰੇ ਦੇ ਪ੍ਰਧਾਨ ਬਾਬਾ ਭੋਲਾ ਸਿੰਘ ਨੇ ਬੱਚੀ ਨੂੰ ਮੁਬਾਰਕਾਂ ਦਿਤੀਆਂ। ਵਿਦਿਆਰਥਣ ਦਿਲਜੀਤ ਕੌਰ ਨੇ ਦੱਸਿਆ ਕਿ ਭਵਿੱਖ ਦਾ ਸੁਪਨਾ ਇੰਜੀਨੀਅਰਿੰਗ ਲਾਈਨ ਵਿੱਚ ਜਾਣ ਦਾ ਹੈ।