Tuesday, April 30, 2024

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਮਾਨਸਾ ਜ਼ਿਲ੍ਹੇ 'ਚੋਂ 8ਵੀਂ 'ਚੋਂ 10 ਵਿਦਿਆਰਥੀਆਂ ਅਤੇ 12ਵੀਂ 'ਚੋਂ 8 ਵਿਦਿਆਰਥੀਆਂ ਨੇ ਸੂਬਾ ਪੱਧਰੀ ਮੈਰਿਟ ਲਿਸਟ 'ਚ ਕਰਵਾਇਆ ਨਾਂ ਦਰਜ਼

ਮਾਨਸਾ ਜ਼ਿਲ੍ਹੇ 'ਚੋਂ 8ਵੀਂ 'ਚੋਂ 10 ਵਿਦਿਆਰਥੀਆਂ ਅਤੇ 12ਵੀਂ 'ਚੋਂ 8 ਵਿਦਿਆਰਥੀਆਂ ਨੇ ਸੂਬਾ ਪੱਧਰੀ ਮੈਰਿਟ ਲਿਸਟ 'ਚ ਕਰਵਾਇਆ ਨਾਂ ਦਰਜ਼

ਜ਼ਿਲ੍ਹਾ ਅਧਿਕਾਰੀਆਂ ਨੇ ਵਿਦਿਆਰਥੀਆਂ,ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਦਿੱਤੀ ਵਧਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ 18 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ਼ ਕਰਵਾ ਕੇ ਆਪਣੇ ਸਕੂਲ,ਮਾਪਿਆਂ ਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ।
ਅੱਠਵੀਂ ਜਮਾਤ 'ਚੋਂ ਗੁਰਵੀਰ ਸਿੰਘ ਦਸ਼ਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਨੇ 595/600 ਅੰਕ,ਪ੍ਰਾਚੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬੁਢਲਾਡਾ ਨੇ 591/600 ਅੰਕ,ਸਨੇਹਾ ਤੇ ਅਰਸ਼ਦੀਪ ਕੌਰ ਦਸ਼ਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ,ਨਵਿਯਾ ਗਰਗ ਸ੍ਰੀ ਤਾਰਾ ਚੰਦ ਵਿਦਿਆ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਭੀਖੀ,ਹਰਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੀਰੋਂ ਕਲਾਂ, ਵੀਰਪਾਲ ਕੌਰ ਸਰਕਾਰੀ ਹਾਈ ਸਕੂਲ ਕੁਲਾਣਾ ,ਅਵਰੀਤ ਕੌਰ ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ, ਜੈਸਮੀਨ ਕੌਰ ਅਕਾਲ ਅਕੈਡਮੀ ਮੂਸਾ,ਪ੍ਰੀਆ ਸੀਨੀਅਰ ਸੈਕੰਡਰੀ ਸਕੂਲ ਬੀਰੋਕੇ ਕਲਾਂ ਨੇ 589/600 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ਼ ਕਰਵਾਇਆ ਹੈ।
ਬਾਰ੍ਹਵੀਂ ਜਮਾਤ 'ਚੋਂ ਮਾਨਸਾ ਜ਼ਿਲ੍ਹੇ ਦੇ 8 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਜਿਹਨਾਂ ਵਿੱਚ ਖੁਸ਼ਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਨੇ 27ਵਾਂ ਸਥਾਨ,ਜਸ਼ਨਦੀਪ ਕੌਰ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਨੇ 32ਵਾਂ ਸਥਾਨ,ਮਨਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਨੇ 91ਵਾਂ ਸਥਾਨ, ਅਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬੁਢਲਾਡਾ ਨੇ 107ਵਾਂ ਸਥਾਨ,ਮਹਿਕਪ੍ਰੀਤ ਕੌਰ ਦਸ਼ਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਨੇ 177ਵਾਂ ਸਥਾਨ, ਰਵੀ ਕੁਮਾਰ ਮਾਈ ਨਿਕੋ ਦੇਵੀ ਸਕੂਲ ਮਾਨਸਾ ਨੇ 180ਵਾਂ ਸਥਾਨ,ਅਮੀਸ਼ਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬੁਢਲਾਡਾ ਨੇ 277ਵਾਂ ਸਥਾਨ ਤੇ ਦਿਵਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬੁਢਲਾਡਾ ਨੇ 278ਵਾਂ ਸਥਾਨ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ਼ ਕਰਵਾ ਕੇ ਆਪਣੇ ਸਕੂਲ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ ਹੈ।
ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਉਹਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਸੈਕੰਡਰੀ ਸਿੱਖਿਆ ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਸੈਕੰਡਰੀ ਸਿੱਖਿਆ ਅਸ਼ੋਕ ਕੁਮਾਰ ਨੇ ਵਧਾਈ ਦਿੰਦਿਆਂ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਕਤ ਸਕੂਲਾਂ ਦੇ ਸਕੂਲ ਮੁਖੀਆਂ ਤੇ ਸਮੁੱਚੇ ਸਟਾਫ ਦੀ ਮਿਹਨਤ ਦੀ ਦਾਦ ਦਿੱਤੀ।