ਪੀਐਸਈਬੀ ਵੱਲੋਂ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਘੋਸ਼ਿਤ
8ਵੀਂ ਜਮਾਤ ਦਾ 98.31 ਫ਼ੀਸਦ ਤੇ 12ਵੀਂ ਦਾ ਰਿਹਾ 93.04 ਫ਼ੀਸਦ ਪਾਸ ਨਤੀਜਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੇ 8ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਅੱਠਵੀਂ ਜਮਾਤ ਦੇ 98.31 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ 12ਵੀਂ ਦਾ ਪਾਸ ਫ਼ੀਸਦ 93.04 ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 5ਵੀਂ,8ਵੀ,10ਵੀਂ ਅਤੇ 12ਵੀ ਜਮਾਤ ਨਤੀਜੇ ਅਪ੍ਰੈਲ ਮਹੀਨੇ ਵਿੱਚ ਹੀ ਐਲਾਨ ਦਿੱਤੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲ 2023-24 ਦੌਰਾਨ 12ਵੀਂ ਜਮਾਤ ਦੀਆਂ ਵੱਖ-ਵੱਖ ਸਟ੍ਰੀਮ 'ਚ ਰਜਿਸਟਰਡ ਹੋਏ ਵਿਦਿਆਰਥੀਆਂ ਲਈ 13 ਫਰਵਰੀ ਤੋਂ 30 ਮਾਰਚ 2024 ਤਕ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅੱਜ ਮੰਗਲਵਾਰ, 30 ਅਪ੍ਰੈਲ ਨੂੰ ਸ਼ਾਮ 4 ਵਜੇ ਐਲਾਨ ਦਿੱਤੇ ਹਨ।
ਨਤੀਜਾ ਦੇਖਣ ਲਈ 1 ਮਈ ਨੂੰ ਐਕਟਿਵ ਹੋਵੇਗਾ ਲਿੰਕ :
ਪੰਜਾਬ ਬੋਰਡ ਸੀਨੀਅਰ ਸੈਕੰਡਰੀ ਨਤੀਜੇ ਦੇ ਐਲਾਨ ਤੋਂ ਬਾਅਦ ਵਿਦਿਆਰਥੀ ਅਗਲੇ ਦਿਨ ਭਾਵ ਬੁੱਧਵਾਰ 1 ਮਈ, 2024 ਨੂੰ ਆਪਣੇ ਨਤੀਜਿਆਂ ਦੀ ਜਾਂਚ ਕਰਨ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਅੱਠਵੀਂ ਜਮਾਤ ਦੇ ਵਿਦਿਆਰਥੀ ਵੀ 1 ਮਈ ਨੂੰ ਨਤੀਜਾ ਦੇਖ ਸਕਣਗੇ।