ਮਿਸ਼ਨ ਸਮਰੱਥ ਤਹਿਤ ਬੱਚਿਆਂ ਦੇ ਪੜ੍ਹਨ ਪੱਧਰ 'ਚ ਆ ਰਿਹੈ ਨਿਖਾਰ- ਨਵਨੀਤ ਕੱਕੜ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਨਵਨੀਤ ਕੱਕੜ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਤਿੰਨ ਵੱਖ-ਵੱਖ ਲੈਵਲ ਬਣਾਏ ਗਏ ਹਨ ਜਿਸ ਵਿੱਚ ਪੰਜਾਬੀ ,ਅੰਗਰੇਜ਼ੀ ਅਤੇ ਗਣਿਤ ਵਿਸ਼ੇ ਨੂੰ ਸ਼ਾਮਿਲ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਇਹ ਮਿਸ਼ਨ ਦੂਜੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਸਿਰਫ ਦੋ ਮਹੀਨਿਆਂ ਲਈ ਚਲਾਇਆ ਗਿਆ ਹੈ। ਉਨਾਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਉਹਨਾ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਬੱਚਿਆਂ ਵਿੱਚ ਕਾਫੀ ਨਿਖਾਰ ਆ ਰਿਹਾ ਹੈ। ਉਨਾਂ ਬੱਚਿਆਂ ਦੀ ਟੈਸਟਿੰਗ ਕਰਦਿਆਂ ਕਿਹਾ ਕਿ ਇਸ ਮਹੀਨੇ ਦੇ ਨਤੀਜੇ ਬੜੇ ਸਾਰਥਕ ਸਿੱਧ ਹੋਏ ਹਨ। ਬੱਚਿਆਂ ਦੇ ਪੜ੍ਹਨ ਲੈਵਲ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ।ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਵਿਦਿਆਰਥੀਆਂ ਨੂੰ ਮੁਢਲੇ ਕਨਸੈਪਟ ਜਿਸ ਤਰ੍ਹਾਂ ਭਾਗ,ਗੁਣਾ,ਜੋੜ,ਘਟਾਓ ਕਹਾਣੀ ਨੂੰ ਪੜ੍ਹਨਾ ਆਦਿ ਲੈਵਲਾਂ ਅਨੁਸਾਰ ਵੰਡਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੁਢਲਾ ਗਿਆਨ ਮੁਹਈਆ ਕਰਵਾਇਆ ਜਾ ਸਕੇ।ਇਸ ਸਮੇਂ ਗੁਰਪ੍ਰੀਤ ਕੌਰ,ਮਨਜੀਤ ਕੌਰ,ਮਨਪ੍ਰੀਤ, ਪ੍ਰੀਤੀ ਅਰੋੜਾ,ਮੰਜੂ ਸ਼ਰਮਾ,ਵੀਰਪਾਲ,ਮੋਨਿਕਾ ਰਾਣੀ ਹਾਜ਼ਰ ਸਨ।
