Sunday, April 28, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਾਲਜ ਵੱਲੋਂ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਜੀਫ਼ੇ ਤੇ ਫੀਸ ਮਾਫੀ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ : ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ

ਕਾਲਜ ਵੱਲੋਂ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਜੀਫ਼ੇ ਤੇ ਫੀਸ ਮਾਫੀ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ : ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ

ਸਕਾਲਰਸ਼ਿਪ ਟੈਸਟ ‘ਚ 532 ਵਿਦਿਆਰਥੀਆਂ ਨੇ ਭਾਗ ਲਿਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਿ ਰੌਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਵਲੋਂ ਵਿਦਿਆਰਥੀਆਂ ਨੂੰ ਚੰਗੇਰੀ ਅਤੇ ਉਚੇਰੀ ਪੜ੍ਹਾਈ ਲਈ ਪ੍ਰੇਰਿਤ ਕਰਨ ਹਿੱਤ,ਹਰ ਸਾਲ ਦੀ ਤਰਾਂ ਇਸ ਵਾਰ ਵੀ ਬਿਨ੍ਹਾਂ ਕਿਸੇ ਰਜ਼ਿਸਟ੍ਰੇਸ਼ਨ ਫੀਸ ਦੇ ਸਕਾਲਰਸ਼ਿਪ ਟੈਸਟ ਕਰਵਾਇਆ ਗਿਆ। ਸੰਸਥਾ ਦੇ ਡੀਨ ਅਕਾਦਿਮਕ ਤੇ ਸਕਾਲਰਿਸ਼ਪ ਟੈਸਟ ਦੇ ਕੋ-ਆਰਡੀਨੇਟਰ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੈਸਟ ਵਿੱਚ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਕਾਲਜ ਵੱਲੋਂ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਜੀਫ਼ੇ ਤੇ ਫੀਸ ਮਾਫੀ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ,ਜਿਨ੍ਹਾਂ ਵਿਚ ਅਕਾਦਮਿਕ ਪ੍ਰਾਪਤੀਆਂ, ਖੇਡਾਂ  ਤੇ ਸਭਿਆਚਰਕ ਗਤੀਵਿਧੀਆਂ ‘ਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਲੋੜਵੰਦ ਵਿਦਿਆਰਥੀਆਂ ਅਤੇ ਕਿਸਾਨ ਖੁਦਕੁਸ਼ੀਆਂ ਕਾਰਨ ਯਤੀਮ ਹੋਏ ਬੱਚਿਆਂ ਨੂੰ ਮੁਫਤ ਪੜਾਈ ਦੀ ਸਹੂਲਤ ਵੀ ਹੈ। ਓਹਨਾਂ ਨੇ ਇਸ ਟੈਸਟ ਦੇ ਮਕਸਦ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਾਡੀ ਸੰਸਥਾ ਦਾ ਮੰਤਵ ਹਮੇਸ਼ਾ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨਾਲ ਖੜਨਾ ਰਿਹਾ ਹੈ ਤੇ ਉੱਚ-ਸਿੱਖਿਆ ਹਾਸਲ ਕਰਨਾ ਹਰ ਕਿਸੇ ਦਾ ਹੱਕ ਹੈ ਸੋ ਇਹ ਟੈਸਟ ਓਹਨਾਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਜੋ ਆਰਥਿਕ ਤੰਗੀਆਂ ਕਰਕੇ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ। ਅਸੀਂ ਚਾਹੁੰਦੇ ਹਾਂ ਕਿ ਹਰ ਹੋਣਹਾਰ ਵਿਦਿਆਰਥੀ ਦੀ ਬਾਂਹ ਫੜ ਕੇ ਅਸੀਂ ਓਸਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਸਹਾਇਕ ਹੋ ਸਕੀਏ।ਓਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਵਿਦਿਆਰਥੀਆਂ ਦੀ ਕਰੀਅਰ ਡਿਵੈਲਪਮੈਂਟ ਤੇ ਸਖਸ਼ੀਅਤ ਉਸਾਰੀ ਲਈ ਵੱਖੋ-ਵੱਖਰੀਆਂ ਵਰਕਸ਼ਾਪਾਂ (29 ਅਪ੍ਰੈਲ ਤੋਂ 2 ਮਈ,15 ਤੋਂ 17 ਮਈ,29 ਤੋਂ 31 ਮਈ) ਦਾ ਪ੍ਰਬੰਧ ਵੀ ਕਰ ਰਹੇ ਹਾਂ ਤੇ ਸੰਸਥਾ ਵਿਖੇ ‘ਕੰਪੀਟੀਟਵ ਪ੍ਰੀਖਿਆ ਸੈੱਲ’ ਦੀ ਸਥਾਪਨਾ ਵੀ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੁਕਾਬਲਿਆਂ-ਪ੍ਰੀਖਿਆਵਾਂ (ਆਈ.ਏ.ਐਸ/ਪੀ.ਸੀ.ਐੱਸ,ਯੂ.ਜੀ.ਸੀ.ਨੈੱਟ/ਜੇ ਆਰ ਐਫ,ਪੁਲੀਸ,ਆਰਮੀ ਬੈਕਿੰਗ ਆਦਿ) ਦੀ ਤਿਆਰੀ ਲਈ ਦੂਰ-ਦੁਰੇਡੇ ਨਾ ਜਾਣਾ ਪਵੇ।ਓਹਨਾਂ ਕਿਹਾ ਕਿ ਇਸ ਵਾਰ ਸਕਾਲਰਸ਼ਿਪ ਟੈਸਟ ‘ਚ 532 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ 5 ਮਈ ਤੱਕ ਨਤੀਜੇ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ। ਇਸ ਟੈਸਟ ਨੂੰ ਨੇਪਰੇ ਚਾੜਨ ਵੱਚ ਲਾਇਬ੍ਰੇਰੀ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਖੂਬ ਸਹਿਯੋਗ ਦਿੱਤਾ।