Friday, April 12, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਰੋਇਲ ਗਰੁੱਪ ਆਫ ਕਾਲਜ ਬੋੜਾਵਾਲ ਵਿਖੇ ਵਰਕਸ਼ਾਪ ਦਾ ਤੀਜਾ ਦਿਨ ਰਿਹਾ ਕੋਮਲ ਕਲਾਵਾਂ ਦੇ ਨਾਂ

ਰੋਇਲ ਗਰੁੱਪ ਆਫ ਕਾਲਜ ਬੋੜਾਵਾਲ ਵਿਖੇ ਵਰਕਸ਼ਾਪ ਦਾ ਤੀਜਾ ਦਿਨ ਰਿਹਾ ਕੋਮਲ ਕਲਾਵਾਂ ਦੇ ਨਾਂ



ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਚੱਲ ਰਹੀ  ਸੱਤ-ਰੋਜ਼ਾ ਸਕਿੱਲ ਡਿਵੈਲਪਮੈਂਟ ਵਰਕਸ਼ਾਪ ਦਾ ਤੀਜਾ ਦਿਨ ਕੋਮਲ-ਕਲਾਵਾਂ ਦੇ ਨਾਂ ਰਿਹਾ।ਸ਼ੁਰੂਆਤ ‘ਚ ਪ੍ਰਿੰਸੀਪਲ (ਡਾ.)ਕੁਲਦੀਪ ਸਿੰਘ ਬੱਲ ਨੇ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਓਹਨਾਂ ਨਾਲ ਅਗਲੇਰੀ ਯੋਜਨਾਬੰਦੀ ਸਾਂਝੀ ਕੀਤੀ।ਪਹਿਲੇ ਸ਼ੈਸ਼ਨ ਵਿੱਚ ਪ੍ਰੋਫੈਸਰ ਗੁਰਦਾਸ ਹਾਂਡਾ ਨੇ ਵਿਦਿਆਰਥਣਾਂ ਨੂੰ ਕੱਪੜੇ ਦੀ ਬਣਤਰ ਤੋਂ ਲੈ ਕੇ ਉਸਦੇ ਤਿਆਰ ਹੋ ਕੇ ਸਾਡੇ ਹੱਥਾਂ ‘ਚ ਪਹੁੰਚਣ ਦੀ ਪ੍ਰਕ੍ਰਿਆ ਨੂੰ ਸਾਂਝੀ ਕਰਦਿਆਂ,ਕੱਪੜੇ ਨੂੰ ਪੇਂਟ ਕਰਨ ਦੀ ਪ੍ਰਕ੍ਰਿਆ ਖ਼ੁਦ ਲਾਇਵ ਪੇਸ਼ਕਾਰੀ ਨਾਲ ਸਮਝਾਈ।ਓਹਨਾਂ ਨੇ ਵੱਖ-ਵੱਖ ਰੰਗਾਂ ਦੇ ਸੁਮੇਲ ਤੇ ਬੁਰਸ਼ਾਂ ਦੀ ਕਿਸਮਾਂ ਬਾਰੇ ਦਸਦਿਆਂ,ਕੱਪੜੇ ‘ਤੇ ਰੰਗ-ਬਰੰਗੇ ਵੇਲ-ਬੂਟਿਆਂ ਪੇਂਟ ਕਰਨ ਦੀ ਕਲਾ ਨੂੰ ਪ੍ਰਦਰਸ਼ਿਤ ਕੀਤਾ। ਵਿਿਦਆਰਥਣਾਂ ਨੇ ਬੜੇ ਗਹੁ ਨਾਲ ਓਹਨਾਂ ਦੀ ਪੇਸ਼ਕਾਰੀ ਨੂੰ ਵੇਖਿਆ-ਸਮਝਿਆ ਤੇ ਲੋੜ ਅਨੁਸਾਰ ਸਵਾਲ ਵੀ ਪੁੱਛੇ।ਦੂਜੇ ਸ਼ੈਸ਼ਨ ਦੌਰਾਨ ਪ੍ਰੋਫੈਸਰ ਹਰਦੇਵ ਸਿੰਘ ਨੇ ਵਿਦਿਆਰਥਣਾਂ ਨੂੰ ਡਰਾਇੰਗ ਤੇ ਚਿੱਤਰਕਾਰੀ ਕਲਾ ਨੂੰ ਪ੍ਰਦਰਸ਼ਿਤ ਕੀਤਾ।ਉਹਨਾਂ ਵਿਦਿਆਰਥਣਾਂ ਦੇ ਸਾਹਮਣੇ ਮੌਕੇ ‘ਤੇ ਹੀ ਵਿਭਿੰਨ ਕਲਾ-ਕ੍ਰਿਤੀਆਂ ਬਣਾਈਆਂ ਤੇ ਵਿਦਿਆਰਥਣਾਂ ਨੂੰ ਚਿੱਤਰਕਾਰੀ ਦੀਆਂ ਕਿਸਮਾਂ ਤੇ ਰੰਗਾਂ ਦੇ ਸੁਮੇਲ ਤੋਂ ਜਾਣੂ ਕਰਵਾਇਆ। ਉਹਨਾਂ ਨੇ ਬਾਖ਼ੂਬੀ ਇਸ ਸ਼ੈਸ਼ਨ ਦਾ ਲਾਭ ਲਿਆਂ ਤੇ ਆਪਣੀ ਜਗਿਆਸਾ ਨੂੰ ਸ਼ਾਂਤ ਕਰਨ ਲਈ ਸਵਾਲ ਵੀ ਪੁੱਛੇ।ਪ੍ਰੋਗਰਾਮ ਦੇ ਅੰਤ ‘ਤੇ ਪ੍ਰਿੰਸੀਪਲ ਡਾ. ਬੱਲ ਨੇ ਸਭ ਦਾ ਧੰਨਵਾਦ ਕੀਤਾ ਤੇ ਵਰਕਸ਼ਾਪ ਦੇ ਦਿਨ ਨੂੰ ਕਾਮਯਾਬ ਬਣਾਉਣ ਲਈ ਵਧਾਈ ਦਿੱਤੀ।ਸੰਸਥਾ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਕੋਮਲ ਕਲਾਵਾਂ ਦਾ ਬਹੁਤ ਵੱਡਾ ਸਥਾਨ ਹੈ ਤੇ ਅੱਜ ਦੇ ਜ਼ਮਾਨੇ ਵਿੱਚ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਕਲਾਵਾਂ ਨੂੰ ਸਿੱਖ ਕੇ ਆਮਦਨੀ ਵੀ ਕਰ ਸਕਦੇ ਹਨ।