Friday, April 12, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜਸਵਿੰਦਰ ਧੀਮਾਨ ਨੇ ਦਿੱਤੀ ਮੁਸਲਿਮ ਭਾਈਚਾਰੇ ਨੂੰ ਵਧਾਈ

ਜਸਵਿੰਦਰ ਧੀਮਾਨ ਨੇ ਦਿੱਤੀ ਮੁਸਲਿਮ ਭਾਈਚਾਰੇ ਨੂੰ ਵਧਾਈ



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਦ ਉਲ ਫਿਤਰ ਮੌਕੇ ਮੁਸਲਿਮ ਭਾਈਚਾਰੇ ਵੱਲੋ ਨਮਾਜ ਅਦਾ ਕੀਤੀ ਗਈ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਧੀਮਾਨ ਨੇ ਆਪਣੀ ਪਾਰਟੀ ਵਰਕਰਾਂ ਨਾਲ ਪੁੱਜ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਇਸ ਮੌਕੇ ਮਸਜਿਦ ਦੇ ਪ੍ਰਧਾਨ ਕੁਲਵੀਰ ਖਾਂ, ਮੀਤ ਪ੍ਰਧਾਨ ਸੋਮਾ ਖਾਂ, ਜਗਰਾਜ ਖਾਂ, ਸ਼ਮੀ ਖਾਂ, ਨਿਰਮਲ ਖਾਂ, ਮੋਟ ਖਾਂ,ਜੱਸੀ ਖਾਂ, ਬਹਾਦਰ ਖ਼ਾਂ, ਨਾਇਬ ਖਾਂ, ਵਜ਼ੀਰ ਖਾਂ ਨੇ ਸ ਧੀਮਾਨ ਨੂੰ ਜੀ ਆਇਆਂ ਕਿਹਾ ਤੇ ਸਨਮਾਨਿਤ ਕੀਤਾ।ਇਸ ਮੌਕੇ ਕਾਂਗਰਸ ਓ ਬੀ ਸੀ ਵਿੰਗ ਦੇ ਚੇਅਰਮੈਨ ਲਖਵਿੰਦਰ ਸਿੰਘ ਧੀਮਾਨ, ਕਾਂਗਰਸੀ ਆਗੂ ਜਸਪਾਲ ਸਿੰਘ ਵਿਰਕ ਵੀ ਸ਼ਾਮਿਲ ਸਨ।