ਸਕੂਲ ਸਰਪ੍ਰਸਤ ਸੇਵਾ ਸਿੰਘ ਸੇਵਾਮੁਕਤ ਨਾਇਬ ਤਹਿਸੀਲਦਾਰ ਦੀ ਯਾਦ ’ਚ ਅੱਵਲ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ,ਸੀਨੀਅਰ ਸੈਕੰਡਰੀ ਭੀਖੀ ਵਿਖੇ ਪਿਛਲੇ ਸਾਲ ਦੇ ਨਤੀਜੇ ਵਿੱਚ 12ਵੀਂ ਕਲਾਸ ਵਿੱਚ ਪ੍ਰਭਜੋਤ ਰਾਣੀ ਪੁੱਤਰੀ ਹਰਕੇਸ਼ ਕੁਮਾਰ ਅਤੇ ਦਸਵੀਂ ਕਲਾਸ ’ਚੋਂ ਸੇਜਲ ਗੁਪਤਾ ਪੁੱਤਰੀ ਨੀਰਜ ਗੁਪਤਾ ਨੂੰ ਪਹਿਲੇ ਦਰਜੇ ’ਤੇ ਰਹਿਣ ਕਰਕੇ ਸਕੂਲ ਮੈਨੇਜਮੈਂਟ ਕਮੇਟੀ ਸਰਪ੍ਰਸਤ ਸੇਵਾ ਸਿੰਘ ਸੇਵਾਮੁਕਤ ਨਾਇਬ ਤਹਿਸੀਲਦਾਰ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ 25 ਸੌ ਰੁਪਏ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।ਇਹ ਰਾਸ਼ੀ ਅਤੇ ਸਨਮਾਨ ਚਿੰਨ ਸਕੂਲ ਮੈਨੇਜਮੈਂਟ ਕਮੇਟੀ ਪ੍ਰਬੰਧਕ ਅਮਿੰ੍ਰਤਲਾਲ ਅਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਭੇਟ ਕੀਤੀ ਗਈ ਅਤੇ ਨਾਲ ਹੀ ਇਸ ਸਾਲ ਦਸਵੀ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਜਿਸ ਵਿੱਚ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
