ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਸ੍ਰੀ ਹਨੂੰਮਾਨ ਜੈਯੰਤੀ ਸ਼ਰਧਾ ਨਾਲ ਮਨਾਈ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਸ੍ਰੀ ਹਨੂੰਮਾਨ ਜੈਯੰਤੀ ਸ਼ਰਧਾ ਨਾਲ ਮਨਾਈ। ਸਵੇਰ ਦੀ ਸਭਾ ਵਿੱਚ ਸਰਸਵਤੀ ਵੰਦਨਾਂ ਤੋਂ ਬਾਅਦ ਬੱਚਿਆਂ ਵਲੋਂ ਹਨੂੰਮਾਨ ਜੀ ਦੀ ਜੀਵਨੀ ਵਰਤਾਂਤ ਨੂੰ ਦਰਸਾਉਂਦੇ ਹੋਏ ਕਹਾਣੀ,ਕਵਿਤਾ,ਦੋਹੇ,ਚੌਪਈਆਂ ਅਤੇ ਭਜਨ ਪੇਸ਼ ਕੀਤੇ।ਇਸ ਤੋਂ ਬਾਅਦ ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।ਪ੍ਰਿੰਸੀਪਲ ਸੰਜੀਵ ਕੁੁਮਾਰ ਨੇ ਬੱਚਿਆਂ ਨੂੰ ਸ੍ਰੀ ਹਨੂੰਮਾਨ ਜੀ ਦੇ ਚਰਿੱਤਰ ਤੋਂ ਭਗਤੀ,ਸੇਵਾ,ਸਵਾਮੀ-ਭਗਤੀ,ਵਫਾਦਾਰੀ ਆਦਿ ਗੁੁਣ ਸਿੱਖਣ ਲਈ ਪ੍ਰੇਰਿਤ ਕੀਤਾ।ਇਸ ਆਨੰਦ ਮਈ ਵਿਸੇਸ਼ ਸਭਾ ਦਾ ਅੰਤ ਭਜਨ ਨਾਲ ਕੀਤਾ।ਸਮਾਗਮ ਦੌਰਾਨ ਮੈਥ ਉਲੰਪੀਅਡ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
