ਡਾਇਟ ਅਹਿਮਦਪੁਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਕਰਵਾਇਆ ਸੈਮੀਨਾਰ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ 'ਰੋਜ਼ਾਨਾ ਜੀਵਨ ਵਿੱਚ ਵਿਗਿਆਨ ਵਿਸ਼ੇ 'ਤੇ' ਸੈਮੀਨਾਰ ਕਰਵਾਇਆ।ਰਿਸੋਰਸ ਪਰਸਨ ਦੇ ਤੌਰ 'ਤੇ ਪੁੱਜੇ ਡਾ. ਜਸਬੀਰ ਸਿੰਘ ਲੈਕਚਰਾਰ ਬੁਢਲਾਡਾ ਨੇ ਸਿਖਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀਆਂ ਬੇਹਦ ਅਦਭੁਤ ਅਤੇ ਦਿਲਚਸਪ ਉਦਾਹਰਨਾ ਦਿੰਦੇ ਹੋਏ ਬੜੀ ਹੀ ਖੂਬਸੂਰਤੀ ਨਾਲ ਵਿਗਿਆਨ ਵਿਸ਼ੇ ਦਾ ਗਿਆਨ ਦਿੱਤਾ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਡਾ. ਜਸਬੀਰ ਸਿੰਘ ਦਾ ਸਾਇੰਸ ਵਿਸ਼ੇ ਨੂੰ ਪੜਾਉਣ ਦਾ ਦਿਲਚਸਪ ਤਰੀਕਾ ਸਾਰੇ ਸਿਖਿਆਰਥੀ ਅਧਿਆਪਕਾਂ ਨੂੰ ਜ਼ਰੂਰ ਅਮਲ ਵਿੱਚ ਲਿਆਉਣਾ ਚਾਹੀਦਾ ਹੈ।ਇਸ ਤੋਂ ਇਲਾਵਾ ਧਰਤੀ ਦਿਵਸ ਦੇ ਸੰਬੰਧ ਵਿੱਚ ਅਮਰੀਕ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਿਖਿਆਰਥੀਆਂ ਵੱਲੋਂ ਡਿਜੀਟਲ ਪੋਸਟਰ ਮੇਕਿੰਗ ਕੰਪੀਟੀਸ਼ਨ ਵਿੱਚ ਭਾਗ ਲਿਆ,ਜਿਸ ਵਿੱਚ ਸੀਮਾ ਨੇ ਪਹਿਲਾ ਸਥਾਨ,ਸੀਮਾ ਰਾਣੀ ਨੇ ਦੂਜਾ ਸਥਾਨ ਅਤੇ ਕਮਲਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪਲਾਸਟਿਕ ਨਾ ਵਰਤਣ ਦਾ ਸੰਦੇਸ਼ ਦਿੰਦੇ ਹੋਏ ਕੱਪੜੇ ਦੇ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾਇਟ ਸਮੁੱਚਾ ਸਟਾਫ ਮੌਜੂਦ ਸੀ।

