ਡਾ. ਗੁਰਤੇਜ ਸਿੰਘ ਸਮਾਓ ਨੇ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਲਈ ਮੁਫ਼ਤ ਵਾਹਨ ਦੀ ਕੀਤੀ ਸੇਵਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਚਹਿਲ ਫਾਊਡੇਸਨ ਸਮਾਉ ਦੇ ਚੇਅਰਮੇਨ ਡਾ. ਗੁਰਤੇਜ ਸਿੰਘ ਚਹਿਲ ਵੱਲੋ ਪਿਛਲੇ ਕਾਫੀ ਸਾਲਾ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਲਈ ਫਰੀ ਬੱਸ ਸੇਵਾ ਦੀ ਸਹੂਲਤ ਦਿੱਤੀ ਹੋਈ।ਅੰਮ੍ਰਿਤ ਛਕਣ ਵਾਲ਼ੇ ਪ੍ਰਾਣੀਆਂ ਲਈ ਜਾਣ-ਆਉਣ ਦੀ ਫਰੀ ਵਹੀਕਲ ਸਰਵਿਸ ਦੇ ਤਹਿਤ ਅੱਜ ਖਾਲਸਾ ਸਾਜਨਾ ਦਿਵਸ ਦੇ ਦਿਹਾਾੜੇ 'ਤੇ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਲਤੇਜ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਕੌਰ ਆਦਿ ਅੰਮ੍ਰਿਤ ਛਕਣ ਲਈ ਦਮਦਮਾ ਸਾਹਿਬ ਗਏ ਹਨ।ਇਸ ਸਮੇ ਗੁਰੂ ਘਰ ਦੇ ਗ੍ਰੰਥੀ ਭਾਈ ਰਣਜੀਤ ਸਿੰਘ,ਕਾਕਾ ਸਿੰਘ, ਬਿੰਦਰ ਸਿੰਘ, ਮਨਪ੍ਰੀਤ ਕੌਰ ਸਾਬਕਾ ਚੇਅਰਮੈਨ ਬਲਾਕ ਸੰਮਤੀ ,ਗੁਰਤੇਜ ਸਿੰਘ ਸਾਬਕਾ ਪੰਚ,ਭੋਲਾ ਸਿੰਘ,ਅਜੈਬ ਸਿੰਘ,ਮਨਜੀਤ ਸਿੰਘ,ਇੰਦਰਜੀਤ ਕੌਰ ਚਹਿਲ ਅਤੇ ਲਾਭ ਸਿੰਘ ਆਦਿ ਹਾਜਰ ਸਨ।ਸਮੂਹ ਪਿੰਡ ਵਾਸੀਆਂ ਨੇ ਚੇਅਰਮੇਨ ਗੁਰਤੇਜ ਸਿੰਘ ਚਹਿਲ ਦਾ ਧੰਨਵਾਦ ਕੀਤਾ।ਡਾ. ਗੁਰਤੇਜ ਚਹਿਲ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖੇਗੀ।
