ਜਿਲ੍ਹਾ ਸਿੱਖਿਆ ਅਫ਼ਸਰ ਮਲਿਕਾ ਰਾਣੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਦੀ ਲਾਇਬਰੇਰੀ ਦਾ ਕੀਤਾ ਉਦਘਾਟਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ :ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਿਆਲਪੁਰਾ ਦੀ ਲਾਇਬਰੇਰੀ ਦਾ ਉਦਘਾਟਨ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਮਲਿਕਾ ਰਾਣੀ ਨੇ ਕੀਤਾ।ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸੀ.ਐੱਚ.ਟੀ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਵਿਦਿਅਕ ਸੈਸ਼ਨ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਨੂੰ ਜਿਲ੍ਹਾ ਸਿੱਖਿਆ ਦਫਤਰ ਮਾਨਸਾ ਵੱਲੋਂ ਬੈਸਟ ਸਕੂਲ ਦੀ ਰਾਸ਼ੀ ਪ੍ਰਾਪਤ ਹੋਈ ਸੀ ।ਸਕੂਲ ਸਟਾਫ ਵੱਲੋਂ ਇਸ ਦੀ ਯੋਗ ਵਰਤੋਂ ਕਰਦਿਆਂ ਸਮਾਰਟ ਲਾਇਬਰੇਰੀ ਕਮ ਲਿਸਨਿੰਗ ਲੈਬ ਤਿਆਰ ਕੀਤੀ। ਜਿਲ੍ਹਾ ਸਿੱਖਿਆ ਅਫਸਰ ਜੀ ਨੇ ਦਿਆਲਪੁਰਾ ਸਕੂਲ ਦੀਆਂ ਪ੍ਰਾਪਤੀਆਂ ਲਈ ਸਮੂਹ ਸਟਾਫ ਨੂੰ ਸਾਬਾਸ਼ ਦਿੱਤੀ।ਉਨ੍ਹਾਂ ਦੁਆਰਾ ਮਿਸ਼ਨ ਸਮਰੱਥ ਤਹਿਤ ਜਮਾਤਾਂ ਨੂੰ ਵਿਜਿਟ ਕੀਤਾ ਗਿਆ ਅਤੇ ਸਟਾਫ਼ ਅਤੇ ਬੱਚਿਆਂ ਦੇ ਕੰਮ ਤੇ ਤਸੱਲੀ ਪ੍ਰਗਟਾਈ। ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਖੇਡ ਪ੍ਰਾਪਤੀਆਂ, ਸਕੂਲ ਵੈਨ, ਅੰਗਰੇਜ਼ੀ ਮਾਧਿਅਮ, ਅਨੁਸਾਸ਼ਨ, ਯੂਨੀਫਾਰਮ ਆਦਿ ਲਈ ਸਕੂਲ ਸਟਾਫ ਦੀ ਤਾਰੀਫ਼ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅਨੁਰਾਧਾ ਗੋਇਲ,ਗਗਨ ਸ਼ਰਮਾ,ਜਿਲ੍ਹਾ ਸਮਰੱਥ ਕੋਆਰਡੀਨੇਟਰ ਅੰਮ੍ਰਿਤਵੀਰ ਸਿੰਘ ਅਤੇ ਨਵਨੀਤ ਬੋਹਾ ਤੋਂ ਇਲਾਵਾ ਸਕੂਲ ਸਟਾਫ ਗੁਰਪ੍ਰੀਤ ਕੌਰ, ਕੁਲਦੀਪ ਕੌਰ,ਸੀਮਾ ਰਾਣੀ,ਪਰਵਿੰਦਰ ਕੌਰ,ਰਾਜਦੀਪ ਕੌਰ,ਇੰਦੂ ,ਸ਼ਾਂਤੀ ਦੇਵੀ ਅਤੇ ਕਰਮਜੀਤ ਕੌਰ ਹਾਜ਼ਰ ਸਨ।


