ਸਰਕਾਰੀ ਹਾਈ ਸਕੂਲ ਗੁੜੱਦੀ ਵਿਖੇ 'ਵਿਸ਼ਵ ਮਲੇਰੀਆ ਦਿਵਸ' ਮਨਾਇਆ
ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਸਰਕਾਰੀ ਹਾਈ ਸਕੂਲ ਗੁੜੱਦੀ ਵਿਖੇ 'ਵਿਸ਼ਵ ਮਲੇਰੀਆ ਦਿਵਸ' ਮਨਾਇਆ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਸਿਹਤ ਨਿਗਰਾਨ ਭੋਲਾ ਸਿੰਘ ਵਿਰਕ ਨੇ ਦੱਸਿਆ ਕਿ ਮਾਦਾ ਮੱਛਰ ਐਨੋਫਲੀਜ਼ ਮਲੇਰੀਏ ਦਾ ਕਾਰਨ ਬਣਦਾ ਹੈ ਜੋ ਕਿ ਖੜ੍ਹੇ ਵਾਧੂ ਪਾਣੀ ਵਿੱਚ ਪਲ਼ਦਾ ਹੈ ਤੇ ਇਹ ਮੱਛਰ ਦਿਨ ਸਮੇਂ ਕੱਟਦਾ ਹੈ ਜਿਸ ਨਾਲ ਕਾਂਬੇ ਨਾਲ਼ ਬੁਖ਼ਾਰ ਚੜ੍ਹਦਾ ਹੈ ਤੇ ਪਸੀਨਾ ਆ ਕੇ ਬੁਖਾਰ ਉਤਰਦਾ ਹੈ। ਉਹਨਾਂ ਦੱਸਿਆ ਕਿ ਤੇਈਆ ਬੁਖਾਰ,ਤੇਜ਼ ਬੁਖਾਰ,ਸਿਰ ਦਰਦ,ਉਲਟੀਆਂ ਥਕਾਵਟ ਆਦਿ ਮਲੇਰੀਆ ਬੁਖਾਰ ਦੇ ਲੱਛਣ ਹਨ।ਉਹਨਾਂ ਦੱਸਿਆ ਕਿ ਕੂਲਰਾਂ ਵਿੱਚ ਪਾਣੀ ਹਰ ਹਫਤੇ ਬਦਲਣਾ ਚਾਹੀਦਾ ਹੈ ਅਤੇ ਬਰਸਾਤ ਦਾ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ।ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ।ਉਹਨਾਂ ਨੇ ਬੱਚਿਆਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ।ਇਸ ਮੌਕੇ ਸੀਐਚਓ ਸ਼ਿੰਦਰ ਕੌਰ,ਮਲਟੀਪਰਪਜ਼ ਹੈਲਥ ਵਰਕਰ ਅਸ਼ੋਕ ਕੁਮਾਰ,ਜਗਸੀਰ ਸਿੰਘ,ਨਿਰਮਲ ਸਿੰਘ,ਅਮਰਜੀਤ ਸਿੰਘ ,ਗੁਰਪ੍ਰੀਤ ਸਿੰਘ,ਆਸ਼ਾ ਵਰਕਰ ਬਲਜੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਗੁੜੱਦੀ ਦਾ ਸਮੁੱਚਾ ਸਟਾਫ਼ ਹਾਜ਼ਰ ਸੀ। ਆਧਿਆਪਕ ਅੰਮ੍ਰਿਤਪਾਲ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ।
.jpg)