Saturday, April 6, 2024

Gurwinder Singh Chahal,Cheema Mandi : The trend of enrollment in Akal Academy has increased

 

ਅਕਾਲ ਅਕੈਡਮੀ ਰਟੋਲਾਂ ਵਿੱਚ ਦਾਖਲਿਆ ਦਾ ਰੁਝਾਨ ਵਧਿਆ



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਅਕਾਲ ਅਕੈਡਮੀ ਰਟੋਲਾਂ ਵਿਖ਼ੇ ਨਵੇਂ ਦਾਖ਼ਲਿਆ ਨੂੰ ਲੈ ਕੇ ਬੱਚਿਆਂ ਅਤੇ  ਮਾਪਿਆ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਿੰਸੀਪਲ ਮਨਦੀਪ ਨੇ ਗੱਲ ਕਰਦਿਆ ਦੱਸਿਆ ਕਿ ਅਕਾਲ ਅਕੈਡਮੀ ਵਿਖ਼ੇ ਨਰਸਰੀ ਤੋਂ ਅੱਠਵੀ ਕਲਾਸ ਤੱਕ ਦੇ ਦਾਖਲੇ ਚੱਲ ਰਹੇ ਹਨ, ਉਨ੍ਹਾਂ ਦੱਸਿਆ ਕਿ ਕਲਗੀਧਰ  ਟਰਸਟ ਬੜੂ ਸਾਹਿਬ ਦੇ ਸੰਚਾਲਨ ਵਿੱਚ ਚੱਲ ਰਹੀ ਇਹ  ਅਕਾਲ ਅਕੈਡਮੀ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਲਈ ਵਾਰਦਾਨ ਹੈ ਕਿਉਂਕਿ ਮਾਪੇ ਸ਼ਹਿਰਾਂ ਦੇ ਮਹਿੰਗੇ ਸਕੂਲਾਂ ਵਿੱਚ ਫੀਸਾਂ ਭਰਨ ਤੋਂ ਅਸਮਰੱਥ ਹਨ ਜਦਕਿ ਅਕਾਲ ਅਕੈਡਮੀ ਰਟੋਲਾਂ ਬੱਚਿਆਂ ਨੂੰ ਵਾਜ਼ੀਬ ਫੀਸਾਂ ਤੇ ਹਰ ਤਰਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਇਆ ਕਰਵਾ ਰਿਹਾ ਹੈ । ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲਾ ਵਿੱਚ ਸਕੂਲ ਨੇ ਕਾਫੀ ਮਾਣਮੱਤੀਆ ਪ੍ਰਾਪਤ ਕੀਤੀਆਂ ਹਨ, ਲਗਾਤਾਰ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਲੋ ਬੱਚਿਆਂ ਨੂੰ ਸਮਾਰਟ ਕਲਾਸ ਰੂਮ, ਗੁਰਬਾਣੀ ਅਧਿਆਨ  ਆਧੁਨਿਕ ਲਾਇਬ੍ਰੇਰੀ ਅਤੇ ਵੱਖ ਵੱਖ ਵਿਸ਼ਿਆਂ ਦੀਆਂ ਲੈਬਾਂ, ਤਜਰਬੇਕਾਰ  ਅਤੇ ਸਮਰਪਿਤ ਭਾਵਨਾਵਾਂ ਵਾਲਾ ਸਟਾਫ,20 ਪਿੰਡਾਂ ਤੋਂ ਟਰਾਂਸਪੋਰਟ ਦੀ ਸਹੂਲਤ,ਨਸ਼ਾ ਮੁਕਤ ਅਤੇ ਹਰਾ ਭਰਾ ਸੁਰੱਖਿਆਤ ਵਾਤਾਵਰਨ ਮੁਹਾਇਆ ਕਰਵਾਇਆ ਜਾ ਰਿਹਾ ਹੈ ਅਤੇ ਇੱਕ ਤੋਂ ਜ਼ਿਆਦਾ ਸਕੇ ਭੈਣ ਭਰਾਵਾਂ ਲਈ ਫੀਸਾਂ ਵਿੱਚ ਖਾਸ ਰਿਆਇਤ ਦਿੱਤੀ ਜਾਂਦੀ ਹੈ ਉਹਨਾਂ  ਨੇ ਕਿਹਾ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਵਿਦਿਆਰਥੀਆਂ ਦੀਆਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਕਿ ਉਹ ਇੱਕ ਵਾਰੀ ਜਰੂਰ ਅਕਾਲ ਅਕੈਡਮੀ ਰਟੋਲਾਂ ਦਾ ਦੌਰਾ ਜਰੂਰ ਕਰਨ