Wednesday, April 10, 2024

Gurwinder Singh Chahal,Cheema Mandi : A special lecture on Python was conducted by the computer department of Guru Nanak College Budhlada



ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੰਪਿਊਟਰ ਵਿਭਾਗ ਵੱਲੋਂ ਪਾਈਥਨ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ

ਗੁਰਵਿੰਦਰ ਸਿੰਘ ਚਾਹਲ, ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੰਪਿਊਟਰ ਵਿਭਾਗ ਵੱਲੋਂ ਪਾਈਥਨ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ।ਮਹਿਮਾਨ ਵਕਤਾ ਨੂੰ ਜੀ ਆਇਆਂ ਨੂੰ ਆਖਦਿਆਂ ਵਿਭਾਗ ਦੇ ਮੁਖੀ ਅਤੇ ਵਾਈਸ ਪ੍ਰਿੰਸੀਪਲ ਡਾ. ਰੇਖਾ ਨੇ ਕਿਹਾ ਕਿ ਪਾਈਥਨ ਅੱਜ ਦੇ ਸਮੇਂ ਵਿੱਚ ਅਡਵਾਂਸ ਅਤੇ ਮਹੱਤਵਪੂਰਨ ਲੈਂਗੂਏਜ਼ ਹੈ। ਮੁੱਖ ਵਕਤਾ ਲੈਕਚਰਾਰ ਮਿਨਾਕਸ਼ੀ ਸ਼ਰਮਾ, ਸਰਕਾਰੀ ਕਾਲਜ ਬਰਵਾਲਾ (ਹਿਸਾਰ) ਨੇ ਪਾਈਥਨ ਬਾਰੇ ਬੋਲਦਿਆਂ ਕਿਹਾ ਕਿ ਪਾਈਥਨ ਦੀ ਵਰਤੋਂ ਕਲਾਊਡ ਕੰਪਿਊਟਿੰਗ, ਵੈੱਬ ਡਜ਼ਾਇਨਿੰਗ, ਆਰਟੀਫਿਸੀਅਲ ਇੰਟੈਲੀਜੈਂਸੀ, ਮਸ਼ੀਨ ਲਰਨਿੰਗ, ਵੈੱਬ ਡਿਵੈੱਲਪਮੈਂਟ, ਰੋਬੋਟਿਕ ਅਤੇ ਗੇਮ ਨੂੰ ਡਿਵੈੱਲਪ ਕਰਨ ਲਈ ਵਰਤੀ ਜਾਂਦੀ ਹੈ।ਇਸ ਬਾਰੇ ਦੱਸਦਿਆਂ ਕਿਹਾ ਕਿ ਡਾਟਾ ਸਟੱਕਚਰ, ਲਾਇਬਰੇਰੀ ਅਤੇ ਫਰੇਮ ਵਰਕ ਇਸਦੇ ਅਡਵਾਂਸ ਫੀਚਰ ਹਨ। ਇਸ ਤੋਂ ਇਲਾਵਾ ਉਨ੍ਹਾਂ ਗਰਾਫੀਕਲ ਪ੍ਰੋਗਰਾਮਿੰਗ ਬਾਰੇ ਵੀ ਵਿਸਥਾਰ ਵਿੱਚ ਦੱਸਿਆ। ਇਸ ਪ੍ਰੋਗਰਾਮ ਦੇ ਕੋਆਰਡਨੇਟਰ ਡਾ. ਗੀਤੂ ਨੇ ਅਖੀਰ ਵਿੱਚ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਪ੍ਰੋ. ਸੰਧਿਆ ਵਤਸ, ਪ੍ਰੋ. ਮਨਵਿੰਦਰ ਸਿੰਘ, ਪ੍ਰੋ. ਗੁਰਦੀਪ ਕੌਰ ਅਤੇ ਪ੍ਰੋ. ਅਮਨਦੀਪ ਕੌਰ ਹਾਜ਼ਰ ਸਨ।


A special lecture on Python was conducted by the computer department of Guru Nanak College Budhlada

Gurwinder Singh Chahal,Cheema Mandi : A special lecture on Python was organized by the computer department of Guru Nanak College, Budhlada. Welcoming the guest speaker, the head of the department and vice principal Dr. Rekha said that Python is an advanced and important language today. Keynote Speaker Meenakshi Sharma Lecturer, Government College Barwala (Hisar) speaking about Python said that Python is used for cloud computing, web designing, artificial intelligence, machine learning, web development, robotics and game development. Said data structure, library and framework are its advanced features. Apart from this, he also explained in detail about graphical programming. The coordinator of this program Dr. Geetu finally said words of thanks. On this occasion Prof. Sandhya Vats, Prof. Manvinder Singh, Prof. Gurdeep Kaur and Prof. Amandeep Kaur was present.