Wednesday, April 10, 2024

Gurwinder Singh Chahal,Heron Khurd: 7 days workshop started at The Royal Group of Colleges



ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਵਿਖੇ 7 ਦਿਨਾਂ ਵਰਕਸ਼ਾਪ ਦੀ ਹੋਈ ਸ਼ੁਰੂਆਤ



ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ,ਬਾਰਵੀਂ ਜਮਾਤ ਦੇ ਪੇਪਰ ਦੇ ਚੁੱਕੀਆਂ ਵਿਦਿਆਰਥਣਾਂ ਲਈ 10 ਤੋਂ 16 ਅਪ੍ਰੈਲ ਤੱਕ ਲੱਗਣ ਵਾਲੀ 7 ਦਿਨਾਂ ਵਰਕਸ਼ਾਪ ਦੀ ਸ਼ੁਰੂਆਤ ਹੋਈ।ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਉਦਘਾਟਨੀ ਸ਼ਬਦਾਂ ਵਿੱਚ ਵਿਦਿਆਰਥਣਾਂ ਤੇ ਮਾਹਿਰਾਂ ਦਾ ਸਵਾਗਤ ਕਰਦਿਆਂ ਵਰਕਸ਼ਾਪ ਦੀ ਰੂਪ-ਰੇਖਾ ਬਾਰੇ ਦੱਸਿਆ ਕਿ ਇਸ ਵਿੱਚ ਕਰੀਅਰ ਕੌਸਲਿੰਗ,ਸਖ਼ਸ਼ੀਅਤ ਉਸਾਰੀ,ਕੁਕਿੰਗ,ਫੈਸ਼ਨ ਡਿਜ਼ਾਇੰਨਿੰਗ,ਕੋਮਲ ਕਲਾਵਾਂ ਤੇ ਲੋਕ ਕਲਾਵਾਂ ਅਤੇ ਨਾਰੀ ਆਰਥਿਕ ਸ਼ਕਤੀਕਰਨ ਵਰਗੇ ਵਿਸ਼ਿਆਂ ‘ਤੇ ਜਾਗਰੂਕਤਾ ਦੇ ਨਾਲ-ਨਾਲ,ਕੁਸ਼ਲਤਾ ਵਧਾਉਣ ਲਈ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।ਵਰਕਸ਼ਾਪ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਾਸਤੇ ਕਾਲਜ ਵੱਲੋਂ ਬੱਸ ਸਰਵਿਸ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਫ਼ੀਸ ਵੀ ਨਹੀਂ ਲਈ ਜਾ ਰਹੀ। ਵਰਕਸ਼ਾਪ ਦੇ ਪਹਿਲੇ ਦਿਨ, ਪਹਿਲੇ ਸ਼ੈਸਨ ਵਿੱਚ ‘ਫਾਇਨ ਆਰਟਸ’  ਅਧੀਨ ਪ੍ਰੋਫ਼ੈਸਰ ਹਰਦੇਵ ਸਿੰਘ ਇੰਡੋ ਗਲੋਬਲ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਦਿਆਰਥਣਾਂ ਨੂੰ ਐਨੀਮੇਸ਼ਨ ਫਿਲਮਾਂ ਦੀ ਨਿਰਮਾਣ ਪ੍ਰਕ੍ਰਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਗੰਭੀਰਤਾ ਨਾਲ ਉਹਨਾਂ ਦੀ ਪੇਸ਼ਕਾਰੀ ਨੂੰ ਵਾਚਿਆ ਤੇ ਉਤਸੁਕਤਾ ਨਾਲ ਪ੍ਰਸ਼ਨ-ਉਤਰ ਪ੍ਰਕ੍ਰਿਆ ਵਿੱਚ ਭਾਗ ਲਿਆ। ਪ੍ਰੋਗਰਾਮ ਦੇ ਦੂਜੇ ਸ਼ੈਸਨ ਵਿੱਚ ਨਕੁਲ ਗਰਗ ਨੇ ‘ਖਾਣਾ ਪਕਾਉਣਾ’ ਵਿਸ਼ੇ ‘ਤੇ ਪੇਸ਼ਕਾਰੀ ਕੀਤੀ ਤੇ ਵਿਦਿਆਰਥਣਾਂ ਨੂੰ ਭਿੰਨ-ਭਿੰਨ ਪ੍ਰਕਾਰ ਦੇ ਆਧੁਨਿਕ ਪਕਵਾਨਾਂ ਜਿਵੇਂ ਕਿ ਬਰਗਰ, ਸੈਂਡਵਿੱਚ,ਚੀਜ-ਚਿੱਲੀ ਆਦਿ ਨੂੰ ਸਿਹਤਮੰਦ ਤਰੀਕੇ ਨਾਲ ਘਰ ਹੀ ਬਣਾਉਣ ਤੇ ਪਰੋਸਣ ਬਾਰੇ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਕਾਲਜ ਦੇ ਫੈਸ਼ਨ ਡਿਜ਼ਾਇੰਨਗ ਵਿਭਾਗ ਵੱਲੋਂ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਪ੍ਰੋਗਰਾਮ ਅਧੀਨ ਅੱਜ 11 ਅਪ੍ਰੈਲ ਨੂੰ ਅੰਤਰਰਾਸ਼ਟਰੀ ਗਿੱਧਾ ਕੋਚ ਪਾਲ ਸਮਾਓ ਵਿਦਿਆਰਥਣਾਂ ਦੇ ਰੂਬਰੂ ਹੋਣਗੇ,12 ਨੂੰ ਫਾਇਨ ਆਰਟਸ ਤੇ ਫੈਸ਼ਨ ਟੈਕਨੋਲੋਜੀ ‘ਤੇ,13 ਨੂੰ ਵਿਸਾਖੀ ਮੌਕੇ ਵਿਦਿਆਰਥਣਾਂ ਦੇ ਕਵਿਤਾ,ਗੀਤ ਆਦਿ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ,15 ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਅਤੇ 16 ਨੂੰ ਕੈਰੀਅਰ ਕੌਂਸਲਿੰਗ ਅਤੇ ਸਖ਼ਸ਼ੀਅਤ ਉਸਾਰੀ ‘ਤੇ ਵਿਸ਼ਾ ਮਾਹਰ ਜਾਣਕਾਰੀ ਮੁਹੱਈਆ ਕਰਵਾਉਣਗੇ।ਪ੍ਰੋਗਰਾਮ ਦਾ 500 ਦੇ ਕਰੀਬ ਵਿਦਿਆਰਥਣਾਂ ਨੇ ਭਰਪੂਰ ਆਨੰਦ ਮਾਣਿਆ।ਮੰਚ ਸੰਚਾਲਨ ਡਾ. ਕੁਲਵਿੰਦਰ ਸਿੰਘ ਸਰਾਂ ਨੇ ਕੀਤਾ। ਸੰਸਥਾਵਾਂ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਜਿੱਥੇ ਸ਼ਾਮਲ ਵਿਦਿਆਰਥਣਾਂ ਨੂੰ ਵਰਕਸ਼ਾਪ ਪ੍ਰਤੀ ਗੰਭੀਰਤਾ ਦਿਖਾਉਣ ਲਈ ਸ਼ੁਕਰਾਨਾ ਕਰਦਿਆਂ ਪ੍ਰਿੰਸੀਪਲ ਤੇ ਸਟਾਫ ਨੂੰ ਵਧੀਆ ਪ੍ਰਬੰਧਾਂ ਲਈ ਵਧਾਈ ਦਿੱਤੀ।