ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਖੇ 8ਵੀਂ ਜਮਾਤ ਦੇ ਵਿਦਿਆਰਥੀ ਸਨਮਾਨਿਤ
ਹਰਲੀਨ ਕੌਰ ਨੇ ਗਣਿਤ 'ਚੋਂ 100/100 ਅੰਕ ,ਗੁਰਵਿੰਦਰ ਸਿੰਘ ਨੇ ਵਿਗਿਆਨ 'ਚੋਂ 100/100 ਅੰਕ,ਪਲਕਪ੍ਰੀਤ ਕੌਰ ਨੇ ਗਣਿਤ 'ਚੋਂ 100/100 ਅੰਕ ਕੀਤੇ ਪ੍ਰਾਪਤ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਪ੍ਰਿੰਸੀਪਲ ਜਗਸੀਰ ਸਿੰਘ ਨੇ ਦੱਸਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦਿਨੀ ਐਲਾਨੇ ਗਏ 8ਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ। ਕੁੱਲ 21 ਬੱਚਿਆਂ ਨੇ 90 ਫ਼ੀਸਦ ਤੋਂ ਉੱਪਰ ਅੰਕ ਪ੍ਰਾਪਤ ਕੀਤੇ ।ਹਰਲੀਨ ਕੌਰ ਪੁੱਤਰੀ ਘਮੰਡਾ ਸਿੰਘ ਨੇ 96.3 ਫ਼ੀਸਦ ਅੰਕ (ਗਣਿਤ 100/100) ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਗੁਰਵਿੰਦਰ ਸਿੰਘ ਪੁੱਤਰ ਗੋਬਿੰਦ ਸਿੰਘ ਨੇ 96 ਫ਼ੀਸਦ ( ਵਿਗਿਆਨ 100/100) ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਹਾਸਲ ਕੀਤੀ ।ਪਲਕਪ੍ਰੀਤ ਕੌਰ ਪੁੱਤਰੀ ਸੰਦੀਪ ਸਿੰਘ ਨੇ 95.6 ਫ਼ੀਸਦ ਅੰਕ (ਗਣਿਤ 100/100) ਅੰਕ ਪ੍ਰਾਪਤ ਕਰਕੇ ਤੀਜੀ ,ਕੋਮਲਵੀਰ ਕੌਰ ਪੁੱਤਰੀ ਜਗਵਿੰਦਰ ਸਿੰਘ ਨੇ 95.1 ਫ਼ੀਸਦ ਅੰਕ ਪ੍ਰਾਪਤ ਕਰਕੇ ਚੌਥੀ ਪੁਜੀਸ਼ਨ ਹਾਸਲ ਕੀਤੀ ।ਨਮਨਪ੍ਰੀਤ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ ਨੇ 95 ਫ਼ੀਸਦ ਅੰਕ ,ਕਮਲਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਕੌਰ ਸਿੰਘ ਨੇ 94.3 ਫ਼ੀਸਦ ਅੰਕ ,ਹੁਸਨਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਨੇ 93.8 ਫ਼ੀਸਦ ਅੰਕ,ਸੁਖਮਨ ਕੌਰ ਪੁੱਤਰੀ ਜਗਸੀਰ ਸਿੰਘ ਨੇ 93.8 ਫ਼ੀਸਦ ਅੰਕ ,ਕਮਲਜੋਤ ਕੌਰ ਪੁੱਤਰੀ ਸਤਿਗੁਰ ਸਿੰਘ ਨੇ 93.8 ਫ਼ੀਸਦ ਅੰਕ,ਐਸਵੀਰ ਕੌਰ ਪੁੱਤਰੀ ਕਸ਼ਮੀਰ ਸਿੰਘ ਨੇ 93.6 ਫ਼ੀਸਦ ਅੰਕ,ਅਕਾਸ਼ਦੀਪ ਸਿੰਘ ਪੁੱਤਰ ਗੁਰਪਿਆਰ ਸਿੰਘ ਨੇ 93.5 ਫ਼ੀਸਦ ਅੰਕ ,ਹਰਮਨਪ੍ਰੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਨੇ 93.5 ਫ਼ੀਸਦ ਅੰਕ ,ਸੁਖਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਨੇ 93.3 ਫ਼ੀਸਦ ਅੰਕ ਹਰਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਨੇ 92.5 ਫ਼ੀਸਦ ਅੰਕ,ਪਰਨੀਤ ਕੌਰ ਪੁੱਤਰੀ ਗੁਰਤੇਜ ਸਿੰਘ ਨੇ 92.5 ਫ਼ੀਸਦ ਅੰਕ ਪ੍ਰਾਪਤ ਕੀਤੇ ,ਨਵਜੋਤ ਕੌਰ ਪੁੱਤਰੀ ਸ਼ਿਆਮ ਸਿੰਘ ਨੇ 91.83 ਫ਼ੀਸਦ ਅੰਕ ਪ੍ਰਾਪਤ ਕੀਤੇ, ਪ੍ਰਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਨੇ 91.6 ਫ਼ੀਸਦ ਅੰਕ,ਅਰਸ਼ਦੀਪ ਸਿੰਘ ਪੁੱਤਰ ਅੰਮ੍ਰਿਤ ਪਾਲ ਸਿੰਘ ਨੇ 91.5 ਫ਼ੀਸਦ ਅੰਕ ,ਬਲਜੀਤ ਕੌਰ ਪੁੱਤਰੀ ਜਗਤਾਰ ਸਿੰਘ ਨੇ 90.5 ਫ਼ੀਸਦ ਅੰਕ ,ਰਜਿੰਦਰ ਸਿੰਘ ਪੁੱਤਰ ਨਾਜਰ ਸਿੰਘ ਨੇ 89.6 ਫ਼ੀਸਦ ਅੰਕ, ਲਵਪ੍ਰੀਤ ਕੌਰ ਪੁੱਤਰੀ ਸਿਆਮ ਸਿੰਘ ਨੇ 89.6 ਫ਼ੀਸਦ ਅੰਕ ਪ੍ਰਾਪਤ ਕੀਤੇ। ਬਾਕੀ 23 ਬੱਚਿਆਂ ਨੇ 80 ਫ਼ੀਸਦ ਤੋਂ ਉੱਪਰ ਅੰਕ ਪ੍ਰਾਪਤ ਕੀਤੇ ।ਪ੍ਰਿੰਸੀਪਲ ਜਗਸੀਰ ਸਿੰਘ ਵੱਲੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਪ੍ਰਿੰਸੀਪਲ ਵੱਲੋਂ ਬੱਚਿਆਂ ਦੇ ਮਾਪਿਆਂ ਦਾ ਅਤੇ ਸਮੂਹ ਸਟਾਫ ਦਾ ਵੀ ਧੰਨਵਾਦ ਕੀਤਾ।ਬੱਚਿਆਂ ਨੂੰ ਜ਼ਿੰਦਗੀ ਵਿੱਚ ਹੋਰ ਮਿਹਨਤ ਕਰਨ ਲਈ ਹੌਸਲਾ ਦਿੱਤਾ।ਇਸ ਮੌਕੇ ਪ੍ਰਿੰਸੀਪਲ ਜਗਸੀਰ ਸਿੰਘ ਵਾਈਸ ਪ੍ਰਿੰਸੀਪਲ ਗੁਰਮੀਤ ਕੌਰ, ਕੁਲਦੀਪ ਕੌਰ, ਸਵਰਨਜੀਤ ਕੌਰ ,ਗੁਰਤੇਜ ਸਿੰਘ ਗੁਰਜੀਤ ਸਿੰਘ ,ਹਰਦੀਪ ਸਿੰਘ ,8ਵੀਂ ਜਮਾਤ ਦੇ ਇੰਚਾਰਜ ਸਹਿਨਾਜ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਿਲ ਸਨ।
