ਪੀਪੀਐਸ ਲਹਿਰਾ ਦੇ ਬੱਚਿਆਂ ਦਾ ਆਈਸੀਐਸਈ 10ਵੀਂ ਦਾ ਨਤੀਜਾ ਰਿਹਾ ਸੌ ਫੀਸਦੀ
ਤਨੂ ਸ਼੍ਰੀ,ਅਸ਼ਮੀਤ ਕੌਰ, ਸੁਖਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀਆਈਐਸਸੀਈ ਨਵੀਂ ਦਿੱਲੀ ਵੱਲੋਂ ਆਈਸੀਐਸਈ 10ਵੀਂ ਜਮਾਤ ਦੇ ਘੋਸ਼ਿਤ ਨਤੀਜਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਦਾ ਨਤੀਜਾ 100 ਫ਼ੀਸਦ ਰਿਹਾ।ਜਿਸ ਵਿੱਚ ਤਨੂ ਸ਼੍ਰੀ ਨੇ 95 ਫ਼ੀਸਦ, ਅਸ਼ਮੀਤ ਕੌਰ ਨੇ 94 ਫ਼ੀਸਦ, ਸੁਖਪ੍ਰੀਤ ਕੌਰ ਨੇ 93.4 ਫ਼ੀਸਦ ਅੰਕ ਹਾਸਿਲ ਕਰਕੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਹੀਮਾਕਸ਼ੀ ਗੋਇਲ ਨੇ 90.6 ਫ਼ੀਸਦ, ਇਮਰੋਜ਼ ਰਸ਼ਮੀ ਨੇ 90.4 ਫ਼ੀਸਦ, ਮਹਿਕਦੀਪ ਕੌਰ ਨੇ 87.4 ਫ਼ੀਸਦ ,ਗੌਰਿਸ਼ ਸ਼ਰਮਾ ਨੇ 87.2 ਫ਼ੀਸਦ ਦਿਲਜੀਤ ਸਿੰਘ ਨੇ 84.2 ਫ਼ੀਸਦ, ਹਾਰਦਿਕ ਛਾਬੜਾ ਨੇ 84 ਫ਼ੀਸਦ,ਜਸਜੀਤ ਕੌਰ ਨੇ 83.6 ਫ਼ੀਸਦ,ਅੰਸ਼ ਜਿੰਦਲ ਨੇ 82.6 ਫ਼ੀਸਦ , ਭੂਮਿਕਾ ਨੇ 82.4 ਫ਼ੀਸਦ, ਭਵਿਆ (80.8 ਫ਼ੀਸਦ, ਜਸਪ੍ਰੀਤ ਕੌਰ ਨੇ 80.8 ਫ਼ੀਸਦ ਅਤੇ ਦਿਲਪ੍ਰੀਤ ਸਿੰਘ ਨੇ 80.6 ਫ਼ੀਸਦ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਨਤੀਜਾ ਘੋਸ਼ਿਤ ਹੋਣ 'ਤੇ ਬੱਚਿਆਂ, ਮਾਪਿਆਂ,ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।ਸਕੂਲ ਦੇ ਐਮਡੀ ਜਸਵੀਰ ਸਿੰਘ ਚੀਮਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਲਈ ਕਾਮਨਾ ਕੀਤੀ।ਇਸ ਮੌਕੇ ਕਿਰਨਪਾਲ ਕੌਰ,ਪ੍ਰਿੰਸੀਪਲ ਯਸ਼ਪਾਲ ਸਿੰਘ,ਉਪ ਪ੍ਰਿੰਸੀਪਲ ਅੰਕਿਤ ਕਾਲੜਾ, ਗੁਰਪ੍ਰੀਤ ਕੌਰ, ਨੈਬ ਸਿੰਘ, ਗੁਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।
