ਰੋਇਲ ਕਾਲਜ ਬੋੜਾਵਾਲ ਦਾ ਏਐਨਐਮ ਭਾਗ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਦੇ ਏਐਨਐਮ ਭਾਗ ਦੂਜਾ ਦੀਆਂ 4 ਵਿਦਿਆਰਥਣਾਂ ਨੇ ਪੀਐਨਆਰਸੀ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕੀਤਾ।ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਵੱਲੋਂ ਪਿਛਲੇ ਦਿਨ੍ਹੀ ਏਐਨਐਮ ਭਾਗ ਦੂਜਾ ਦਾ ਨਤੀਜਾ ਐਲਾਨਿਆ ਗਿਆ। ਦਿ ਰੌਇਲ ਕਾਲਜ ਆਫ਼ ਨਰਸਿੰਗ ਦੇ ਏਐਨਐਮ. ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਦੌਰਾਨ ਏਐਨਐਮ ਭਾਗ ਦੂਜਾ ਦੀ ਵਿਦਿਆਰਥਣ ਇੰਦਰਾ ਬੰਕਰ,ਮੂੰਨੀ ਕੁਮਾਰੀ,ਅਰੂਨਾ ਕੁਮਾਰੀ ਦਮੋਰ ਤੇ ਅੰਜਨਾ ਮੀਨਾ ਨੇ ਕਾਲਜ ਵਿੱਚ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਪੀਐਨਆਰਸੀ ਵਿੱਚ ਮੈਰਿਟ ਸੂਚੀ 'ਚ ਵੀ ਸਥਾਨ ਹਾਸਿਲ ਕੀਤਾ।ਇਸ ਦੇ ਇਲਾਵਾ ਹੋਰ ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਹਾਸਲ ਕੀਤੇ। ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ,ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਏਐਨਐਮ ਭਾਗ ਦੂਜਾ ਦਾ ਨਤੀਜਾ 100 ਫ਼ੀਸਦ ਰਿਹਾ।
