ਡੈਮੋਕਰੈਟਿਕ ਟੀਚਰ ਫਰੰਟ ਨੇ ਕੀਤਾ
ਬੁਢਲਾਡਾ ਬਲਾਕ ਦਾ ਚੋਣ ਇਜਲਾਸ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀਆਂ ਤਿੰਨ ਸਾਲ ਬਾਅਦ ਹੋ ਰਹੀਆਂ ਜਥੇਬੰਦਕ ਚੋਣਾਂ ਦੀ ਲੜੀ ਤਹਿਤ ਡੀਟੀਐੱਫ ਦੀ ਜ਼ਿਲ੍ਹਾ ਕਮੇਟੀ ਵੱਲੋਂ ਬਲਾਕ ਬੁਢਲਾਡਾ ਦਾ ਚੋਣ ਇਜਲਾਸ ਸਰਕਾਰੀ ਸੈਕੰਡਰੀ ਸਕੂਲ ਬੁੱਢਲਾਡਾ (ਲੜਕੇ) ਵਿਖੇ ਕਰਵਾਇਆ ਜਿਸ ਵਿਚ ਬੁਢਲਾਡਾ ਬਲਾਕ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਹਿੱਸਾ ਲਿਆ।ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਅਤੇ ਸਕੱਤਰ ਅਮੋਲਕ ਡੇਲੂਆਣਾ ਆਬਜ਼ਰਵਰ ਦੇ ਤੌਰ :ਤੇ ਹਾਜ਼ਰ ਰਹੇ। ਗੁਰਲਾਲ ਸਿੰਘ ਗੁਰਨੇ ਵੱਲੋਂ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਸਾਰਿਆਂ ਨੂੰ ਰਲ਼ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।ਗੁਰਦਾਸ ਸਿੰਘ ਗੁਰਨੇ ਵੱਲੋਂ ਪਿਛਲੇ ਕਾਰਜਕਾਲ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ।ਸੰਤੋਖ ਸਿੰਘ ਗੁਰਨੇ ਵੱਲੋਂ ਪੇਸ਼ ਕੀਤੇ ਗਏ ਪੈਨਲ ਨੂੰ ਹਾਉਸ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਗੁਰਦਾਸ ਸਿੰਘ ਗੁਰਨੇ ਨੂੰ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਬੀਰੋਕੇ ਨੂੰ ਸਕੱਤਰ ਅਤੇ ਰਿਸ਼ੀਪਾਲ ਬੁਢਲਾਡਾ ਨੂੰ ਖ਼ਜ਼ਾਨਚੀ ਚੁਣਿਆ ਗਿਆ।ਡਾ.ਕਰਨੈਲ ਵੈਰਾਗੀ ਅਤੇ ਜਰਨੈਲ ਟਿਵਾਣਾ ਨੂੰ ਜਥੇਬੰਦੀ ਦਾ ਸਰਪ੍ਰਸਤ ਬਣਾਇਆ ਗਿਆ। ਇਸ ਤੋਂ ਇਲਾਵਾ ਵਰਿੰਦਰ ਕੁਮਾਰ ਭੀਖੀ ਪ੍ਰੈਸ ਸਕੱਤਰ ,ਹਰਵਿੰਦਰ ਸਿੰਘ ਪ੍ਰਚਾਰ ਸਕੱਤਰ ,ਸੰਤੋਖ ਸਿੰਘ ਗੁਰਨੇ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸੋਹੀ ਮੀਤ ਪ੍ਰਧਾਨ,ਸੁਖਚੈਨ ਗੁਰਨੇ ਮੀਤ ਪ੍ਰਧਾਨ,ਸਤਪਾਲ ਬੀਰੋਕੇ ਮੀਤ ਪ੍ਰਧਾਨ ,ਡਾ. ਨਾਇਬ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਚਮਕੌਰ ਗੁਰਨੇ,ਪ੍ਰੇਮ ਭੀਖੀ, ਗੁਰਪ੍ਰੀਤ ਕੁਲਾਣਾ,ਗੁਰਵਿੰਦਰ ਸਿੰਘ ਮਾਨ,ਤੇਗ਼ ਬਹਾਦਰ ਬੀਰੋਕੇ,ਕੁਲਦੀਪ ਦਾਤੇਵਾਸ ਨੂੰ ਬਤੌਰ ਮੈਂਬਰ ਚੁਣਿਆ ਗਿਆ।ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਅਤੇ ਜਿਲ੍ਹਾ ਸਕੱਤਰ ਅਮੋਲਕ ਡੇਲੂਆਣਾ ਨੇ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਜਥੇਬੰਦੀ ਦੀ ਮਜ਼ਬੂਤੀ ਲਈ ਤਨਦੇਹੀ ਅਤੇ ਇੱਕਜੁਟਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਹਨਾਂ ਸਮੂਹ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਅਤੇ ਸਰਕਾਰ ਦੀਆਂ ਹੋਰ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੋਕੇ ਲਖਵੀਰ ਸਿੰਘ ਬੀਰੋਕੇ ,ਖੁਸ਼ਨਸੀਬ ਸਿੰਘ,ਅਕਾਸਦੀਪ,ਰਾਕੇਸ ਕੁਮਾਰ,ਚੰਦਨ ਕੁਮਾਰ,ਮਿਸ਼ਰਾ ਸਿੰਘ,ਅਮਨਦੀਪ ਕੁਮਾਰ,ਰਾਜ ਖਾਨ,ਅਵਤਾਰ ਸਿੰਘ,ਸੰਦੀਪ ਸਿੰਘ,ਜਤਿੰਦਰ ਸਿੰਘ,ਗੁਰਦਿੱਤਾ ਸਿੰਘ,ਤਰਲੋਕ ਜੈਨ ਦਰਸ਼ਨ ਗੁਰਨੇ,ਕੁਲਦੀਪ ਸਿੰਘ,ਮੁਕੇਸ ਬੋਹਾ,ਨਿਤੇਸ ਕੁਮਾਰ ,ਸੇਵਾ ਸਿੰਘ,ਮਨਪ੍ਰੀਤ ਸਿੰਘ,ਬੂਟਾ ਸਿੰਘ,ਮੁਕਲ ਗਰਗ ,ਅਮਰੀਕ ਦਾਤੇਵਾਸ,ਹਰਮੇਲ ਸਿੰਘ, ਸੁਖਵਿੰਦਰ ਬੀਰੋਕੇ,ਗੁਰਸੇਵਕ ਸਿੰਘ ,ਮੁਨੀਸ ਕੁਮਾਰ, ਅਜੇ ਕੁਮਾਰ ,ਅਮਰੀਕ ਭੀਖੀ,ਗੁਰਤੇਜ ਬੱਛੋਆਣਾ, ਨਿਤੇਸ ਕੁਮਾਰ,ਜਸਵਿੰਦਰ ਮੰਡੇਰ ਆਦਿ ਅਧਿਆਪਕ ਸਾਹਿਬਾਨ ਹਾਜਿਰ ਸਨ।ਸਰਪ੍ਰਸਤ ਡਾ.ਕਰਨੈਲ ਵੈਰਾਗੀ ਤੇ ਲਖਵਿੰਦਰ ਸਿੰਘ ਬੁਢਲਾਡਾ ਨੇ ਪਹੁੰਚੇ ਹੋਏ ਅਧਿਆਪਕਾਂ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਸੰਤੋਖ ਗੁਰਨੇ ਵੱਲੋਂ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।
.jpg)