ਪੰਜਾਬ ਦੀਆਂ ਅਣਖੀ ਔਰਤਾਂ ਵਾਅਦਾ ਖ਼ਿਲਾਫ਼ੀ ਦਾ ਜਵਾਬ ਆਪਣੀ ਇੱਕ-ਇੱਕ ਵੋਟ ਰਾਹੀਂ ਦੇਣਗੀਆਂ : ਹਰਸਿਮਰਤ ਬਾਦਲ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਦੋਦੜਾ ਵਿਖ਼ੇ ਚੋਣ ਪ੍ਰਚਾਰ ਤਹਿਤ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਹਥਿਆਉਣ ਲਈ ਦਿੱਲੀ ਤੋਂ ਚੱਲਣ ਵਾਲੀਆਂ ਤਿੰਨੋਂ ਸਿਆਸੀ ਪਾਰਟੀਆਂ ਕੋਝੇ ਹੱਥਕੰਡੇ ਅਪਣਾ ਕੇ ਪੰਜਾਬ ਦੀ ਕਿਰਸਾਨੀ ਨੂੰ ਬਰਬਾਦ ਕਰਨ ਲਈ ਤੁਰੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਨਹਿਰੀ ਪਟਵਾਰੀਆਂ ਤੋਂ ਵਾਧੂ ਪਾਣੀ ਦੀਆਂ ਜਾਅਲੀ ਸੂਚੀਆਂ ਤਿਆਰ ਕਰਵਾ ਕੇ ਪਾਣੀ ਨੂੰ ਬਾਹਰਲੇ ਸੂਬਿਆਂ ਅੰਦਰ ਲਿਜਾਣਾ ਚਾਹੁੰਦੀਆਂ ਹਨ, ਜਿਸ ਚਾਲ ਅਧੀਨ ਮਾਨ ਸਰਕਾਰ ਵੱਲੋਂ ਪੰਜਾਬ ਦੇ ਸੈਂਕੜੇ ਨਹਿਰੀ ਪਟਵਾਰੀਆਂ ਨੂੰ ਮੁਅੱਤਲ ਕਰਨ ਡਰਾਵਾ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਖਜ਼ਾਨੇ ਨੂੰ ਲੁਟਾ ਕੇ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਨੇ ਜੰਮਦੇ ਬੱਚੇ ਨੂੰ ਵੀ ਕਰਜਾਈ ਕਰ ਛੱਡਿਆ ਅਤੇ ਕੇਜਰੀਵਾਲ ਨੂੰ ਚਮਕਾਉਣ ਲਈ ਸਰਕਾਰੀ ਕਰਜ਼ੇ ਨਾਲ ਜਹਾਜ਼ਾਂ ਦੇ ਝੂਟੇ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਦਿੱਤੀਆਂ ਗਈਆਂ ਆਟਾ ਦਾਲ ਦੀ ਸਕੀਮ 'ਚ ਵਾਧਾ ਕਰਨ ਦੀ ਬਜਾਏ ਗ਼ਰੀਬ ਲੋਕਾਂ ਦੀਆਂ ਕਾਰਡਾਂ ਨੂੰ ਹੀ ਰੱਦ ਕਰ ਦਿੱਤਾ ਅਤੇ ਰਹਿੰਦੇ ਕਾਰਡ ਧਾਰਕਾਂ ਨੂੰ 40 ਕਿਲੋ ਕਣਕ ਘਟਾ ਕੇ ਸਿਰਫ 5 ਕਿਲੋ ਕਣਕ ਦੇ ਕੇ ਗ਼ਰੀਬ ਲੋਕਾਂ ਦੇ ਮੂੰਹੋਂ ਬੁਰਕੀ ਤਕ ਖੋਹ ਲਈ। ਉਨ੍ਹਾਂ ਮਾਨ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ ਹੁਣ ਮੌਕਾ ਆ ਗਿਆ ਹੈ ਕਿ ਪੰਜਾਬ ਦੀਆਂ ਅਣਖੀ ਔਰਤਾਂ ਉਨ੍ਹਾਂ ਨਾਲ 1000 ਪ੍ਰਤੀ ਮਹੀਨਾ ਦੀ ਹੋਈ ਵਾਅਦਾ ਖ਼ਿਲਾਫ਼ੀ ਦਾ ਜਵਾਬ ਆਪਣੀ ਇੱਕ-ਇੱਕ ਵੋਟ ਰਾਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀ ਅਨਾਜ ਘੋਟਾਲਿਆਂ, ਵਜ਼ੀਫਾ ਘੋਟਾਲਿਆਂ ਤੋਂ ਇਲਾਵਾ ਅਨੇਕਾਂ ਘੋਟਾਲਿਆਂ ਵਿੱਚ ਜੇਲ੍ਹਾਂ ਦੀ ਹਵਾ ਖਾ ਚੁੱਕੇ ਹਨ ਅਤੇ ਹੁਣ ਓਹੀ 'ਆਪ' ਸਰਕਾਰ ਤੇ ਕਾਂਗਰਸ ਦੋਵੇਂ ਿਘਓ ਖਿਚੜੀ ਹੋ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪ੍ਰਦੇਸ਼ ਦੀਆਂ ਲੋਕ ਸਭਾ ਚੋਣਾਂ 'ਚ ਕੇਜਰੀਵਾਲ ਕਾਂਗਰਸ ਅਤੇ ਰਾਹੁਲ ਗਾਂਧੀ ਖੁਦ 'ਆਪ' ਨੂੰ ਵੋਟ ਦੇਣ ਦੇ ਦਾਅਵੇ ਕਰ ਕੇ ਇੱਕ-ਦੂਜੇ ਦਾ ਸਾਥ ਦੇਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਪੰਜਾਬ ਵਿੱਚ ਵੱਖਰੋ-ਵੱਖਰਾ ਹੋਣ ਦਾ ਨਾਟਕ ਕਰ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਸਰਕਲ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਸੀਨੀਅਰ ਅਕਾਲੀ ਆਗੂ ਮੇਵਾ ਸਿੰਘ ਦੋਦੜਾ, ਰਾਮ ਸਿੰਘ ਦੋਦੜਾ, ਸਾਬਕਾ ਸਰਪੰਚ ਨਛੱਤਰ ਸਿੰਘ ਸੰਧੂ ਬਛੋਆਨਾ, ਜਗਸੀਰ ਸਿੰਘ ਭਾਦੜਾ, ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਜ਼ਿਲ੍ਹਾ ਯੂਥ ਪ੍ਰਧਾਨ ਦਵਿੰਦਰ ਸਿੰਘ ਚੱਕ ਅਲੀਸ਼ੇਰ, ਰਜਿੰਦਰ ਸੈਣੀ ਝੰਡਾ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਪੋਪੀ ਬੱਛੋਆਣਾ,ਨਛੱਤਰ ਸਿੰਘ ਦੋਦੜਾ, ਰਮਨਦੀਪ ਸਿੰਘ ਗੁੜਦੀ, ਮੰਗਾ ਸਿੰਘ ਭੁੱਲਰ, ਜੁਝਾਰ ਸਿੰਘ, ਇਸਤਰੀ ਅਕਾਲੀ ਆਗੂ ਸੁਖਪਾਲ ਕੌਰ ਆਦਿ ਹਾਜ਼ਰ ਸਨ।
