ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੂੰ 2364 ਈਟੀਟੀ ’ਚ ਬੀਐੱਡ ਦੀ ਭਰਤੀ ਕਰਨ ਸਬੰਧੀ ਸੌਂਪਿਆ ਮੰਗ ਪੱਤਰ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਸਰਕਾਰ ਵੱਲੋਂ 2364 ਈਟੀਟੀ ਭਰਤੀ ’ਚ ਬੀਐਡ ਕੈਂਡੀਡੇਟਾਂ ਦੇ ਵਿਰੁੱਧ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਜ਼ੁਬਾਨੀ ਆਰਡਰ ਨੂੰ ਰੱਦ ਕਰਵਾਉਣ ਲਈ ਸਮੂਹ ਬੀ ਐਡ 2364 ਈਟੀਟੀ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਨਾਮ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾਂ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਨੂੰ ਭਰੋਸਾ ਦਿੰਦਿਆ ਵਿਧਾਇਕ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਅਜਾਇਬ ਸਿੰਘ ਕੋਟ ਧਰਮੁ ਅਤੇ ਨਰੇਸ਼ ਵਿਰਲਾ ਨੇ ਦੱਸਿਆ ਕਿ 2364 ਉਪਰੋਕਤ ਭਰਤੀ ਵਿੱਚ ਹਾਈ ਕੋਰਟ ਦੇ ਹੁਕਮਾਂ ਵਿੱਚ ਬੀਐਡ ਨੂੰ ਬਾਹਰ ਰੱਖਣ ਸੰਬੰਧੀ ਨਹੀਂ ਕਿਹਾ ਗਿਆ ਜਦੋਂ ਕਿ 7 ਜੂਨ 2024 ਨੂੰ ਸਿੱਖਿਆ ਸਕੱਤਰ ਵੱਲੋਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਅੱਖੋਂ ਪੱਖੋਂ ਕਰਦਿਆਂ ਹੋਇਆਂ ਆਪਣੇ ਲੈਵਲ ’ਤੇ ਹੀ ਸਹਾਇਕ ਡਾਇਰੈਕਟਰ ਹਰਪ੍ਰੀਤ ਸਿੰਘ ਦੇ ਹਸਤਾਖ਼ਰਾ ਹੇਠ ਇੱਕ ਸਪੀਕਿੰਗ ਆਰਡਰ ਜਾਰੀ ਕਰਦਿਆਂ ਬੀ ਐੱਡ ਕੈਂਡੀਡੇਟ ਨੂੰ ਪੂਰੀ ਭਰਤੀ ਵਿੱਚ ਬਾਹਰ ਰੱਖਦਿਆਂ ਸਿਰਫ਼ ਈਟੀਟੀ ਕੈਂਡੀਡੇਟ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਜੋ ਕਿ ਬੀਐਡ ਕੈਂਡੀਡੇਟ ਦੇ ਭਵਿੱਖ ਦੇ ਨਾਲ ਸਿੱਧਾ ਸਿੱਧਾ ਖਿਲਵਾੜ ਕੀਤਾ ਜਾ ਰਿਹਾ ਹੈ, ਜਦਕਿ ਸਹਾਇਕ ਡਾਇਰੈਕਟਰ ਹਰਪ੍ਰੀਤ ਸਿੰਘ ਖੁਦ ਇੱਕ ਐਫ਼ੀਡੈਵਿਟ ‘ਚੋਂ ਬੀਐੱਡ ਕੈਂਡੀਡੇਟ ਨੂੰ ਹਾਈ ਮੈਰਿਟ ਦੱਸਦਿਆਂ ਇਨ੍ਹਾਂ ਦੀ ਸਿੱਖਿਆ ਵਿਭਾਗ ਨੂੰ ਜ਼ਰੂਰਤ ਬਾਰੇ ਲਿਖ ਚੁਕੇ ਹਨ। ਇਸ ਤੋਂ ਪਹਿਲਾਂ ਚਾਰ ਸਾਲ ਕੋਰਟ ਦੇ ਧੱਕੇ ਖਾ ਕੇ ਬੀ. ਐਡ ਕੈਂਡੀਡੇਟ ਵੱਲੋਂ ਭਰਤੀ ਨੂੰ ਨੋਟੀਫਿਕੇਸ਼ਨ ਅਨੁਸਾਰ ਭਰਤੀ ਕਰਵਾਇਆ ਗਿਆ ਸੀ। ਇਸ ਤਰ੍ਹਾਂ 90 ਫ਼ੀਸਦੀ ਭਰਤੀ ਪੂਰ੍ਹੀ ਕਰਨ ਬਾਅਦ ਭਰਤੀ ਤੋਂ ਬਾਹਰ ਕਰਨਾ ਬਿਲਕੁਲ ਨਜਾਇਜ਼ ਹੈ ਅਤੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਇਨ੍ਹਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੀਐਡ ਕੈਂਡੀਡੇਟ 716 ਨਾਲ ਇਨਸਾਫ਼ ਕਰਦਿਆਂ ਵਿਭਾਗ ਵੱਲੋਂ ਜਾਰੀ ਜ਼ੁਬਾਨੀ ਆਰਡਰ ਤੁਰੰਤ ਰੱਦ ਕਰਵਾ ਕੇ ਬੀਐੱਡ ਨੂੰ ਭਰਤੀ ਵਿੱਚ ਸ਼ਾਮਿਲ ਕਰਕੇ ਨੋਟੀਫਿਕੇਸ਼ਨ ਅਨੁਸਾਰ ਭਰਤੀ ਨੂੰ ਮੁਕੰਮਲ ਕੀਤਾ ਜਾਵੇ।
