ਵਿੱਦਿਆ ਭਾਰਤੀ ਪੰਜਾਬ ਨੇ ਭੀਖੀ ਵਿਖੇ ਮਨਾਇਆ ਵਿਸ਼ਵ ਯੋਗ ਦਿਵਸ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਵਿਸ਼ਵ ਯੋਗ ਦਿਵਸ ਮੌਕੇ ਸ੍ਰੀ ਤਾਰਾ ਚੰਦ ਸਰਵਹਿਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਪੰਜਾਬ ਵੱਲੋਂ ਚਲਾਈ ਜਾ ਰਹੀ ਅਚਾਰੀਆ ਆਧਾਰ ਵਰਗ ਦੇ ਪ੍ਰਤੀਭਾਗੀਆਂ ਵੱਲੋਂ ਭੀਖੀ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਯੋਗਾ ਪ੍ਰੋਗਰਾਮ ਕਰਵਾਇਆ ਗਿਆ।ਸ਼੍ਰੀ ਦੌਲਤ ਰਾਮ ਮਿਉਂਸਪਲ ਪਾਰਕ ਭੀਖੀ ਵਿਖੇ ਸਵੇਰ ਦੇ ਸਮੇਂ 125 ਅਧਿਆਪਕਾਂ ਦੇ ਨਾਲ ਇਸ ਪ੍ਰੋਗਰਾਮ ਵਿੱਚ ਓਮ ਸ਼ਾਂਤੀ ਪਤੰਜਲੀ ਯੋਗ ਸੰਸਥਾ ਸਮੇਤ ਵੱਖ-ਵੱਖ ਸੰਸਥਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਪ੍ਰਾਂਤ ਸੰਗਠਨ ਮੰਤਰੀ ਰਾਜਿੰਦਰ ਕੁਮਾਰ,ਪ੍ਰਾਂਤ ਸਿਖਲਾਈ ਮੁਖੀ ਵਿਕਰਮ ਸਮਿਆਲ, ਸ੍ਰੀ ਤਾਰਾ ਚੰਦ ਸਰਵ ਹਿਤਕਾਰੀ ਵਿੱਦਿਆ ਮੰਦਰ ਭੀਖੀ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਅਤੇ ਸਰਵਹਿਤਕਾਰੀ ਵਿੱਦਿਆ ਮੰਦਰ ਭੀਖੀ (ਸੀਬੀਐਸਈ) ਦੇ ਪ੍ਰਿੰਸੀਪਲ ਗਗਨ ਪਰਾਸ਼ਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
