Friday, June 21, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਾਇਟ ਅਹਿਮਦਪੁਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਡਾਇਟ ਅਹਿਮਦਪੁਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਸਤਨਾਮ ਸਿੰਘ ਡੀ. ਪੀ. ਈ. ਵੱਲੋਂ ਸਿੱਖਿਆਰਥੀਆਂ ਨੂੰ ਯੋਗਾ ਦੇ ਵੱਖ-ਵੱਖ ਆਸਨ ਕਰਵਾਏ ਗਏ ਅਤੇ ਨਾਲ ਹੀ ਇਹਨਾ ਆਸਨਾ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਇਹਨਾ ਦੀ ਮਹੱਤਤਾ ਵੀ ਦੱਸੀ ਗਈ। ਡਾ. ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰੋਜ਼ਾਨਾ ਜੀਵਨ ਵਿਚ ਕੁਝ ਸਮਾਂ ਯੋਗਾ ਕਰਨ ਲਈ ਪ੍ਰੇਰਿਆ ਅਤੇ ਸ਼੍ਰੀ ਬਲਦੇਵ ਸਿੰਗਲਾ ਨੇ ਵੀ ਵਿਦਿਆਰਥੀਆਂ ਨਾਲ ਯੋਗਾ ਦੇ ਲਾਭ ਸੰਬੰਧੀ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਇਸ ਤੋਂ ਇਲਾਵਾ ਸ. ਬਾਵਾ ਸਿੰਘ ਅਤੇ ਉਹਨਾਂ ਦੇ ਵਿਦਿਆਰਥੀ ਕਰਨਦੀਪ ਸਿੰਘ ਵੱਲੋਂ ਵੀ ਵੱਖ-ਵੱਖ ਯੋਗ ਆਸਨਾਂ ਜਿਵੇਂ ਕਿ ਚੱਕਰ ,ਗਰੁੜ, ਸਰਪ ਆਸਣ ਆਦਿ ਦਾ ਲਾਜਵਾਬ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗਿਆਨਦੀਪ ਸਿੰਘ, ਸਰੋਜ ਰਾਣੀ, ਡਾ.ਕਰਨੈਲ ਵੈਰਾਗੀ, ਡਾ.ਅੰਗਰੇਜ ਸਿੰਘ ਵਿਰਕ, ਨਵਦੀਪ ਕੌਰ, ਧਰਮਪਾਲ ਸ਼ਰਮਾ, ਡਾ.ਗੁਰਪ੍ਰੀਤ ਕੌਰ, ਪਪਿੰਦਰ ਸਿੰਘ, ਬਲਤੇਜ ਸਿੰਘ,ਮਗਿੰਦਰਜੀਤ ਸਿੰਘ, ਅਮਨਦੀਪ ਸਿੰਘ,ਹਰਦੀਪ ਸਿੰਘ ਅਤੇ ਸਮੂਹ ਸਿੱਖਿਆਰਥੀ ਮੌਜੂਦ ਰਹੇ।