ਨੈਸ਼ਨਲ ਕਾਲਜ ਭੀਖੀ ਦਾ ਐਮ.ਏ. ਹਿਸਟਰੀ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ 100 ਫੀਸਦ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਸ ਖੇਤਰ ਦੇ ਨਾਮਵਰ ਵਿਦਿਅਕ ਸੰਸਥਾ ਨੈਸ਼ਨਲ ਕਾਲਜ ਭੀਖੀ ਦਾ ਐਮ.ਏ. ਹਿਸਟਰੀ ਸਮੈਸਟਰ ਪਹਿਲਾ ਦਾ ਨਤੀਜਾ 100 ਫੀਸਦ ਰਿਹਾ।ਕਾਲਜ ਪ੍ਰਿੰਸੀਪਲ ਡਾ ਐਮ ਕੇ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਮਨਦੀਪ ਕੌਰ ਨੇ 77 ਫ਼ੀਸਦ ਅੰਕਾਂ ਨਾਲ ਪਹਿਲਾ, ਜਗਜੀਵਨ ਸਿੰਘ ਨੇ 75 ਫ਼ੀਸਦ ਅੰਕਾਂ ਨਾਲ ਦੂਜਾ ਅਤੇ ਸ਼ਰਨਦੀਪ ਕੌਰ ਨੇ 72 ਫ਼ੀਸਦ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।ਪ੍ਰਿੰਸੀਪਲ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਦਿੰਦੇ ਹੋਏ ਭਵਿੱਖ ਵਿਚ ਵੀ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਕਿਹਾ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਸਾਰੇ ਵਿਦਿਅਰਥੀਆਂ ਨੂੰ ਉੱਚ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਾਲਜ ਦਾ ਰੌਸ਼ਨ ਕਰਨ ਲਈ ਹੋਰ ਵਧੇਰੇ ਮਿਹਨਤ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰੋਫੈਸਰ ਗੁਰਤੇਜ ਸਿੰਘ ਤੇਜੀ, ਪ੍ਰੋਫ਼ੈਸਰ ਅਵਤਾਰ ਸਿੰਘ, ਪ੍ਰੋਫ਼ੈਸਰ ਸੁਖਵੀਰ ਕੌਰ ਅਤੇ ਪ੍ਰੋਫ਼ੈਸਰ ਸੁਖਪਾਲ ਕੌਰ ਹਾਜ਼ਰ ਸਨ।
