ਸਰਕਾਰੀ ਹਾਈ ਸਕੂਲ ਗੁੜੱਦੀ ਦੇ 2 ਵਿਦਿਆਰਥੀਆਂ ਨੇ ਕੀਤੀ ਐਨਐਮਐਮਐਸ ਪੀਖਿਆ ਕੀਤੀ ਪਾਸ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਗੁੜੱਦੀ ਦੇ 2 ਵਿਦਿਆਰਥੀਆਂ ਨੇ ਐਨਐਮਐਮਐਸ ਦਾ ਕਠਿਨ ਇਮਤਿਹਾਨ ਪਾਸ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਚਮਕਾਇਆ ਹੈ। ਸਕੂਲ ਦੇ ਅਧਿਆਪਕ ਗੁਰਲਾਲ ਸਿੰਘ ਦੋਦੜਾ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਨੇ 104 ਅੰਕ ਅਤੇ ਸੰਦੀਪ ਕੌਰ ਨੇ 92 ਅੰਕ ਪ੍ਰਾਪਤ ਕੀਤੇ ਹਨ। ਹੁਣ ਇਹਨਾਂ ਦੋਵੇਂ ਵਿਦਿਆਰਥੀਆਂ ਨੂੰ 12 ਹਜ਼ਾਰ ਰੁਪਏ ਪ੍ਰਤੀ ਸਾਲ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਕੁੱਲ 48 ਹਜ਼ਾਰ ਰੁਪਏ ਵਜ਼ੀਫਾ ਰਾਸ਼ੀ ਮਿਲੇਗੀ।ਸਮੂਹ ਸਟਾਫ਼ ਵੱਲੋਂ ਇਸ ਸ਼ਾਨਦਾਰ ਪ੍ਰਾਪਤੀ ਲਈ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
