ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਾਤਾਵਰਣ ਬਚਾਓ ਮੁਹਿੰਮ ਤਹਿਤ ਫਲਦਾਰ ਪੌਦੇ ਲਗਾਏ
ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਾਤਾਵਰਣ ਬਚਾਉ ਮੁਹਿੰਮ ਤਹਿਤ ਫਲਦਾਰ ਪੌਦੇ ਲਗਾਏ ਗਏ। ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਮੰਦਰ ਦੀ ਚਾਰਦੀਵਾਰੀ ਨੂੰ ਹੋਰ ਜ਼ਿਆਦਾ ਹਰਿਆ-ਭਰਿਆ ਬਣਾਉਣ ਲਈ ਭਾਰਤੀ ਸਟੇਟ ਬੈਂਕ ਬਾਂਚ ਭੀਖੀ ਦੇ ਮੈਨੇਜਰ ਅਲੋਕ ਕੁਮਾਰ, ਪੁਲਿਸ ਸਟੇਸ਼ਨ ਭੀਖੀ ਦੇ ਮੁਖੀ ਗੁਰਵੀਰ ਸਿੰਘ ਬਰਾੜ,ਰੀਡਰ ਮਨਦੀਪ ਸਿੰਘ,ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ ਜਿੰਦਲ, ਉਪ ਪ੍ਰਧਾਨ ਪ੍ਰਸ਼ੋਤਮ ਕੁਮਾਰ ਦਾ ਭਰਪੂਰ ਯੋਗਦਾਨ ਮਿਲਿਆ।ਇਸ ਦੌਰਾਨ ਲਗਭਗ 35 ਫਲਦਾਰ ਪੌਦੇ ਲਗਾਏ।ਇਸ ਮੌਕੇ ਡਾ. ਗਗਨਦੀਪ ਪਰਾਸ਼ਰ ਨੇ ਬੱਚਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਵਰਤਮਾਨ ਸਮੇਂ ਮੌਜੂਦਾ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਸਾਡੇ ਘਰਾਂ ਦੇ ਆਲੇ-ਦੁਆਲੇ ਅਤੇ ਹੋਰ ਖਾਲੀ ਪਈਆਂ ਥਾਂਵਾਂ 'ਤੇ ਪੌਦੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਦਾ ਪ੍ਰਣ ਲੈਣਾ ਚਾਹੀਦਾ ਹੈ।
