ਪੀ.ਪੀ.ਐਸ. ਚੀਮਾ ਵਿਖੇ ‘ਹਰਿਆਲੀ ਤੀਜ’ ਦਾ ਤਿਉਹਾਰ ਮਨਾਇਆ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇਸ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਪੰਜਾਬ ਅਤੇ ਖਾਸ ਕਰਕੇ ਕੁੜੀਆਂ ਦਾ ਹਰਮਨ ਪਿਆਰਾ ਖੁਸ਼ੀਆਂ-ਖੇੜੇ ਵੰਡਦਾ ਤਿਉਹਾਰ ‘ਹਰਿਆਲੀ ਤੀਜ’ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਹੁਤ ਉਤਸ਼ਾਹ ਨਾਲ ਮਨਾਇਆ।ਪ੍ਰੋਗਰਾਮ ਦੀ ਸ਼ੁਰੂਆਤ ਕੁੜੀਆਂ ਵੱਲੋ ਪੀਂਘਾ ਝੂਟ ਕੇ ਅਤੇ ਗਿੱਧਾ ਪਾ ਕੇ ਕੀਤੀ ਗਈ।ਨਰਸਰੀ ਤੋਂ ਬਾਰ੍ਹਵੀਂ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਸੱਭਿਆਚਾਰਕ ਪਹਿਰਾਵੇ ’ਚ ਤੀਆਂ ਦਾ ਪ੍ਰੋਗਰਾਮ ਵੱਖ-ਵੱਖ ਅੰਦਾਜ ਵਿੱਚ ਪੇਸ਼ ਕੀਤਾ,ਜਿਸ ਵਿੱਚ ਮਿਸ ਤੀਜ ਦੀ ਚੋਣ ਬੱਚੇ ਦੇ ਪਹਿਰਾਵੇ,ਚੱਲਣ ਦਾ ਤਰੀਕਾ, ਆਤਮ-ਵਿਸਵਾਸ਼,ਉਸ ਦੀ ਕੋਈ ਪ੍ਰਤੀਯੋਗਿਤਾ ਜਿਵੇਂ ਕਿ ਬੋਲੀ,ਭਾਸ਼ਣ,ਪੰਜਾਬੀ ਸੱਭਿਆਚਾਰ ਅਧਾਰਿਤ ਪ੍ਰਸ਼ਨ-ਉੱਤਰ ਜਾਂ ਕੋਈ ਵਿਚਾਰ ਦੇ ਅਧਾਰ ’ਤੇ ਕੀਤਾ ਗਿਆ।ਇਸ ਦੇ ਨਾਲ-ਨਾਲ ਬੱਚਿਆਂ ਦੇ ਖਾਣ-ਪੀਣ ਲਈ ਵੱਖ-ਵੱਖ ਸਟਾਲਾਂ ਵੀ ਲਗਾਈਆਂ ਗਈਆਂ।ਉਪਰੰਤ ਲੜਕੀਆਂ ਨੇ ਗਿੱਧਾ, ਗਰੱਪ ਡਾਂਸ ਅਤੇ ਕਿੱਕਲੀ ਪਾ ਕੇ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ।ਸੰਸਥਾ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਬੱਚਿਆਂ ਅਤੇ ਸਟਾਫ ਨੂੰ ਹਰਿਆਲੀ ਤੀਜ ਦੀ ਵਧਾਈ ਦਿੱਤੀ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸੀ।
