Wednesday, August 28, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਪੱਧਰੀ ਮੁਕਾਬਲਿਆਂ ਲਈ ਜੀਤਸਰ ਸਕੂਲ ਦੇ ਬੱਚਿਆਂ ਦੀ ਚੋਣ

ਪੰਜਾਬ ਪੱਧਰੀ ਮੁਕਾਬਲਿਆਂ ਲਈ ਜੀਤਸਰ ਸਕੂਲ ਦੇ ਬੱਚਿਆਂ ਦੀ ਚੋਣ

ਭਾਸ਼ਣ ਅਤੇ ਕੋਰੀਓਗ੍ਰਾਫੀ 'ਚ ਪਹਿਲੇ 8 'ਚ ਸ਼ਾਮਿਲ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬੱਚਿਆਂ ਵਿੱਚ ਪ੍ਰਤਿਭਾ, ਗੁਣ ਅਤੇ ਹੁਨਰ ਨੂੰ ਤਰਾਸ਼ਣ ਲਈ ਸਾਹਿਤ ਕਲਾ ਮੰਚ, ਪੰਜਾਬ ਵੱਲੋਂ ਨਵੇਂ ਦਿਸਹੱਦੇ ਪ੍ਰੋਗਰਾਮ ਰਾਹੀਂ ਵੱਖ ਵੱਖ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਭਾਸ਼ਣ, ਕਵਿਤਾ, ਗੀਤ, ਕੋਰਿਓਗ੍ਰਾਫੀ, ਗਿੱਧਾ , ਭੰਗੜਾ ਆਦਿ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਮਾਨਸਾ ਜ਼ਿਲ੍ਹੇ ਦੇ ਮੋਹਰੀ ਸਕੂਲਾਂ ਵਿੱਚ ਆਪਣੀ ਪਛਾਣ ਬਣਾ ਚੁੱਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਦੇ ਬੱਚਿਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਵੀ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਗਾਈਡ ਅਧਿਆਪਕ ਰਣਜੀਤ ਸਿੰਘ ਦੀ ਅਗਵਾਈ ਵਿੱਚ ਤਿਆਰ ਕੀਤੀ ਕੋਰੀਓਗਰਾਫੀ ਦੀ ਟੀਮ ਪੰਜਾਬ ਦੀਆਂ  ਮੁੱਖ 6 ਟੀਮਾਂ ਵਿੱਚ ਚੁਣੀ ਗਈ ਹੈ। ਇਸੇ ਤਰ੍ਹਾਂ ਹੀ ਗਾਈਡ ਅਧਿਆਪਕ ਕਿੰਮੀ ਗੁਪਤਾ ਦੁਆਰਾ ਤਿਆਰ ਕੀਤਾ ਭਾਸ਼ਣ ਵੀ ਪੰਜਾਬ ਪੱਧਰ 'ਤੇ ਮੁੱਖ 8 ਟੀਮਾਂ 'ਚੋਂ ਚੁਣਿਆ ਗਿਆ ਹੈ। ਇਹਨਾਂ ਦੇ ਫਾਇਨਲ ਮੁਕਾਬਲੇ ਆਫਲਾਈਨ ਹੋਣਗੇ। ਮਾਨਸਾ ਜ਼ਿਲ੍ਹੇ ਦਾ ਇੱਕੋ ਇੱਕ ਪ੍ਰਾਇਮਰੀ ਸਕੂਲ ਜਿਸ ਨੇ ਇਹਨਾਂ ਮੁਕਾਬਲਿਆਂ ਵਿੱਚ ਦੋ ਮੋਹਰੀ ਪੁਜੀਸ਼ਨਾਂ ਪ੍ਰਾਪਤ ਕਰਕੇ ਪੰਜਾਬ ਪੱਧਰੀ ਆਫ ਲਾਈਨ ਮੁਕਾਬਲੇ ਲਈ ਆਪਣਾ ਨਾਮ ਦਰਜ਼ ਕਰਵਾਇਆ ਹੈ। ਸਕੂਲ ਮੁਖੀ ਸੁਤਪਾਲ ਸਿੰਘ ਅਤੇ ਐਸ.ਐਮ.ਸੀ. ਚੇਅਰਮੈਨ ਜਸਵੀਰ ਕੌਰ ਨੇ ਬੱਚਿਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਖੇਤਰਾਂ ਵਿੱਚ ਵੀ ਮੱਲ੍ਹਾ ਮਾਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਦੱਸਣਯੋਗ ਹੈ ਕਿ ਜੀਤਸਰ ਸਕੂਲ ਜ਼ਿਲ੍ਹਾ ਮਾਨਸਾ ਦਾ ਇੱਕੋ ਇੱਕ ਪੂਰਾ ਏਸੀ ਅਤੇ ਇੰਗਲਿਸ਼ ਮੀਡੀਅਮ ਸਕੂਲ ਹੈ,ਜਿੱਥੇ ਲਾਗਲੇ ਪਿੰਡਾਂ ਤੋ 184 ਦੇ ਕਰੀਬ ਬੱਚੇ ਪੜ੍ਹਨ ਆਉਂਦੇ ਹਨ।ਇਸ ਮੌਕੇ ਸਕੂਲ ਸਟਾਫ ਮਨਪ੍ਰੀਤ ਕੌਰ,ਮਨਦੀਪ ਕੌਰ, ਹਰਜਿੰਦਰ ਸਿੰਘ, ਕੁਲਦੀਪ ਕੌਰ ਨੇ ਮਾਪਿਆਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ।