ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਵਿਖੇ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ।ਇਸ ਮੌਕੇ 'ਤੇ ਸਕੂਲ ਵਿਚ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ।ਨਰਸਰੀ ਤੋਂ ਪਹਿਲੀ ਤੱਕ ਦੀਆਂ ਜਮਾਤਾਂ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਸਬੰਧਤ ਕਹਾਣੀ ਸੁਣਾਉਣ ਅਤੇ ਕੁਇਜ਼ ਮੁਕਾਬਲੇ ਕਰਵਾਏ।ਸ਼੍ਰੀ ਕ੍ਰਿਸ਼ਨ ਜੀ ਦੀਆਂ ਝਾਕੀਆਂ ਅਤੇ ਸੁਦਾਮਾ-ਕ੍ਰਿਸ਼ਨ ਦਾ ਮਿਲਾਪ ਵੀ ਕਰਵਾਇਆ।ਛੋਟੇ ਬੱਚੇ,ਗਵਾਲੇ,ਗੋਪੀਆਂ ਅਤੇ ਭਗਵਾਨ ਵੀ ਕ੍ਰਿਸ਼ਨ ਦੇ ਵੱਖ-ਵੱਖ ਰੂਪ ਵਿੱਚ ਆਏ।ਇੰਝ ਲੱਗਦਾ ਸੀ ਜਿਵੇਂ ਗੋਕੁਲਧਾਮ ਬਣ ਗਿਆ ਹੈ।ਕਨ੍ਹਈਆ ਨੂੰ ਪ੍ਰਸਾਦ ਭੇਟ ਕੀਤਾ ਗਿਆ।ਇਹ ਪ੍ਰਸ਼ਾਦ ਬੱਚਿਆਂ ਵਿੱਚ ਵੰਡਿਆ ਗਿਆ।ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਵੀ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਦੇਸ਼ ਵਿੱਚ ਮਨਾਏ ਜਾਂਦੇ ਧਾਰਮਿਕ ਤਿਉਹਾਰਾਂ ਦੀ ਮਹੱਤਤਾ ਬਾਰੇ ਵੀ ਦੱਸਿਆ।
