Friday, August 23, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਹਾਈ ਸਕੂਲ ਗੁੜੱਦੀ ਵਿਖੇ ਰਾਸ਼ਟਰੀ ਪੁਲਾੜ ਦਿਵਸ ਮਨਾਇਆ

ਸਰਕਾਰੀ ਹਾਈ ਸਕੂਲ ਗੁੜੱਦੀ ਵਿਖੇ ਰਾਸ਼ਟਰੀ ਪੁਲਾੜ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਹਾਈ ਸਕੂਲ ਗੁੜੱਦੀ ਵਿਖੇ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਗਿਆ। ਸਾਇੰਸ ਅਧਿਆਪਕ ਜਗਤਾਰ ਸਿੰਘ ਵੱਲੋਂ ਪੁਲਾੜ ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਦੱਸਿਆ ਪਿਛਲੇ ਸਾਲ 23 ਅਗਸਤ 2023 ਨੂੰ ਚੰਦਰਜਾਨ-3 ਦੀ ਸਫਲਤਾ ਪੂਰਵਕ ਚੰਦ 'ਤੇ ਲੈਂਡਿੰਗ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਸ ਦਿਨ ਨੂੰ ਰਾਸ਼ਟਰੀ ਪੁਲਾੜ ਦਿਵਸ ਘੋਸ਼ਿਤ ਕੀਤਾ ਗਿਆ।ਨਾਲ ਹੀ ਉਹਨਾਂ ਨੇ ਦੱਸਿਆ ਕਿ ਅਮਰੀਕਾ ਯੂ ਐਸ ਐਸ ਆਰ ਅਤੇ ਚਾਈਨਾ ਤੋਂ ਬਾਅਦ ਚੰਦ 'ਤੇ ਪਹੁੰਚਣ ਵਾਲਾ ਭਾਰਤ ਚੌਥਾ ਦੇਸ਼ ਹੈ ਅਤੇ ਚੰਦ ਦੇ ਦੱਖਣੀ ਧਰੁਵ ਉੱਪਰ ਪਹੁੰਚਣ ਵਾਲਾ ਭਾਰਤ ਪਹਿਲਾ ਦੇਸ਼ ਹੈ। ਇਸ ਮੌਕੇ ਸਾਇੰਸ  ਅਧਿਆਪਕ ਗੁਰਲਾਲ ਸਿੰਘ ਅਤੇ ਟੀ.ਪੀ ਸਿਖਿਆਰਥੀ ਅਧਿਆਪਕ ਕੁਲਵਿੰਦਰ ਸਿੰਘ ਦੁਆਰਾ ਚੰਦਰਆਣ-3 ਦਾ ਵਰਕਿੰਗ ਮਾਡਲ ਵੀ ਪੇਸ਼ ਕੀਤਾ ਗਿਆ।ਸਕੂਲ ਇੰਚਾਰਜ ਇੰਦਰਜੀਤ ਸਿੰਘ ਵੱਲੋਂ ਸਾਇੰਸ ਅਧਿਆਪਕਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਅਧਿਆਪਕ ਅਮਨਦੀਪ ਸਿੰਘ ਅਤੇ ਪਵਨਦੀਪ ਕੌਰ ਵੀ ਹਾਜ਼ਰ ਸਨ।