ਦਿ ਰੌਇਲ ਕਾਲਜ ਆਫ਼ ਨਰਸਿੰਗ ਨੂੰ ਬੀ.ਐਸ.ਸੀ. ਨਰਸਿੰਗ ਕੋਰਸ ਦੀ ਮਾਨਤਾ ਹੋਈ ਹਾਸਿਲ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਫ਼ਲਤਾ-ਪੂਰਵਕ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਦੇ ਅਧੀਨ ਕਾਮਯਾਬੀ ਨਾਲ ਚੱਲ ਰਹੇ ‘ਦਿ ਰੌਇਲ ਕਾਲਜ ਆਫ਼ ਨਰਸਿੰਗ’ ਨੇ ਸ਼ਾਨਦਾਰ ਨਵੀਂ ਪੁਲਾਂਘ ਪੁੱਟਦਿਆਂ ਬੀ.ਐੱਸ.ਸੀ. ਨਰਸਿੰਗ ਦੇ ਨਵੇਂ ਕੋਰਸ ਦੀ ਮਾਨਤਾ ਹਾਸਲ ਕਰ ਲਈ ਹੈ।ਦੱਸਿਆ ਜਾਂਦਾ ਹੈ ਕਿ ਕਾਲਜ ਵਿਖੇ ਪਹਿਲਾਂ ਹੀ ਏ.ਐਨ.ਐਮ ਤੇ ਜੀ ਐਨ.ਐਮ ਦੇ ਕੋਰਸ ਸਫ਼ਲਤਾ ਨਾਲ ਚੱਲ ਰਹੇ ਹਨ। ਇਸ ਖ਼ੁਸ਼ੀ ਨੂੰ ਸਾਂਝਾ ਕਰਦਿਆਂ ਡਾਇਰੈਕਟਰ-ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਜਾਣਕਾਰੀ ਦਿੱਤੀ ਕਿ ਆਈਐਨਸੀ,ਪੀਐਨਆਰਸੀ,ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਤੇ ਪੰਜਾਬ ਸਰਕਾਰ ਵੱਲੋਂ ਏਸ ਕੋਰਸ ਦੀ ਮਾਣਤਾ ਮਿਲ ਚੁੱਕੀ ਹੈ।ਨਰਸਿੰਗ ਕਾਲਜ ਦੇ ਇੰਚਾਰਜ ਡਾ. ਸੰਜੇ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਾਲਜ ਦੀਆਂ ਸੀਟਾਂ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਲਏ ਗਏ ਪੰਜਾਬ ਪੈਰਾ ਮੈਡੀਕਲ ਇੰਟਰਸ ਟੈਸਟ (ਪੀ.ਪੀ.ਐਮ.ਈ.ਟੀ.) ਦੇਣ ਵਾਲੇ ਚਾਹਵਾਨ ਵਿਦਿਆਰਥੀਆਂ ਦੀ ਕੌਸਲਿੰਗ ਰਾਹੀਂ ਭਰੀਆ ਜਾਣਗੀਆਂ। ਰੌਇਲ ਸੰਸਥਾਵਾਂ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਸਮੂਹ ਸਟਾਫ਼ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ।ਓਹਨਾਂ ਕਿਹਾ ਕਿ ਸੰਸਥਾ ਦਾ ਮਿਸ਼ਨ ਇਲਾਕੇ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ,ਓਹਨਾਂ ਦੀ ਸਖ਼ਸ਼ੀਅਤ ਦਾ ਸਰਵ-ਪੱਖੀ ਵਿਕਾਸ ਕਰਨਾ ਤੇ ਓਹਨਾਂ ਨੂੰ ਪੇਸ਼ੇਵਰ ਯੋਗਤਾ ਮੁਹੱਈਆ ਕਰਵਾਉਂਦਿਆਂ ਓਹਨਾਂ ਦੀ ਕਰੀਅਰ ਉਸਾਰੀ ਕਰਨਾ ਵੀ ਹੈ ।
