ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੇ ਵਿਿਦਆਰਥੀਆਂ ਨੇ ਉੱਤਰ ਭਾਰਤ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ
ਐਨ.ਸੀ.ਸੀ. ਕੈਡਿਟਾਂ ਨੇ ਰਨ ਟੂ ਫਿੱਟ ਅਧੀਨ ਰਾਸ਼ਟਰੀ ਖੇਡ ਦਿਵਸ ਮਨਾਇਆਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਭੀਖੀ ਦੇ ਖਿਡਾਰੀਆਂ ਨੇ ਉੱਤਰ ਖੇਤਰ ਖੇਡ ਮੁਕਾਬਲਿਆ ਵਿੱਚ ਵਧੀਆ ਪੁਜੀਸ਼ਨਾਂ ਹਾਸਿਲ ਕੀਤੀਆਂ।ਇਹ ਖੇਡਾਂ ਚੰੁਨੀ ਲਾਲ ਸਰਸਵਤੀ ਬਾਲ ਵਿੱਦਿਆ ਮੰਦਰ ਹਰੀ ਨਗਰ ਨਵੀ ਦਿੱਲੀ ਵਿਖੇ ਹੋਈਆਂ।ਇਨ੍ਹਾਂ ਖੇਡਾਂ ਵਿੱਚ ਸਕੇਟਿੰਗ ਵਿੱਚ ਅੰਡਰ-14 ਵਿੱਚ ਜਪਨੂਰ ਸਿੰਘ ਨੇ 500 ਮੀਟਰ ਵਿੱਚ ਦੂਜਾ,1000 ਮੀਟਰ ਵਿੱਚ ਦੂਜਾ ਅਤੇ ਇੱਕ ਲੈਪ ਵਿੱਚ ਤੀਜਾ ਸਥਾਨ,ਅੰਡਰ-17 ਵਿੱਚ ਮਨਿੰਦਰ ਸਿੰਘ ਨੇ 500,1000 ਮੀਟਰ ਵਿੱਚ ਪਹਿਲਾ,ਪ੍ਰੀਤਇੰਦਰ ਸਿੰਘ ਨੇ 500,1000 ਅਤੇ 5000 ਮੀਟਰ ਵਿੱਚ ਪਹਿਲਾ, ਅੰਡਰ-19 ਵਿੱਚ ਅਰਸ਼ਦੀਪ ਸਿੰਘ ਨੇ 5000 ਮੀਟਰ ਵਿੱਚ ਪਹਿਲਾ, 1000 ਮੀਟਰ ਵਿੱਚ ਦੂਜਾ ਅਤੇ ਸ਼ਿਵਮ ਸ਼ਰਮਾ ਨੇ 500 ਮੀਟਰ ਵਿੱਚ ਦੂਜਾ ਅਤੇ ਇੱਕ ਲੈਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਬਾਸਕਿਟਬਾਲ ਲੜਕੀਆਂ ਵਿੱਚ ਅੰਡਰ-19 , ਅੰਡਰ-17 ਵਿੱਚ ਦੂਜਾ ਅਤੇ ਅੰਡਰ-14 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।ਨਾਲ ਹੀ ਐਨ.ਸੀ.ਸੀ. ਕੈਡਿਟਾਂ ਨੇ ਰਨ ਟੂ ਫਿੱਟ ਅਧੀਨ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਇਸ ਦੌਰਾਨ ਐਨ.ਸੀ.ਸੀ. ਕੈਡਿਟਾਂ ਵੱਲੋਂ ਲੱਗਭੱਗ 3 ਕਿਲੋਮੀਟਰ ਦੌੜ ਲਗਾਈ ਗਈ।ਇਸ ਮੌਕੇ ਏ.ਐਨ.ਓ. ਭਰਪੂਰ ਸਿੰਘ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਮੌਜੂਦ ਸੀ।
