Monday, August 12, 2024

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਦਿ ਰੌਇਲ ਕਾਲਜ ਵਿਖੇ ਮਨਾਇਆ ‘ਅੰਤਰਰਾਸ਼ਟਰੀ ਲਾਇਬ੍ਰੇਰੀਅਨ ਦਿਵਸ’

ਦਿ ਰੌਇਲ ਕਾਲਜ ਵਿਖੇ ਮਨਾਇਆ ‘ਅੰਤਰਰਾਸ਼ਟਰੀ ਲਾਇਬ੍ਰੇਰੀਅਨ ਦਿਵਸ’


ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ‘ਲਾਇਬ੍ਰੇਰੀ ਤੇ ਸੂਚਨਾ ਵਿਭਾਗ’ ਵੱਲੋਂ ਵਿਭਾਗ ਦੇ ਮੁਖੀ ਵਨੀਤਾ ਰਾਣੀ ਦੀ ਅਗਵਾਈ ਅਧੀਨ ਲਾਇਬ੍ਰੇਰੀ ਦੇ ਪਿਤਾਮਾ ਡਾ. ਐਸ.ਆਰ.ਰੰਗਾਨਾਥਨ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ‘ਅੰਤਰਰਾਸ਼ਟਰੀ ਲਾਇਬ੍ਰੇਰੀਅਨ ਦਿਵਸ’ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ.ਰਜਿੰਦਰ ਸਿੰਘ ਸੋਹਲ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਸਭ ਤੋਂ ਪਹਿਲਾਂ ਪ੍ਰਿੰਸੀਪਲ (ਡਾ.) ਕੁਲਦੀਪ ਸਿੰਘ ਬੱਲ ਨੇ ਮੁੱਖ ਮਹਿਮਾਨ,ਸਭ ਸਖ਼ਸ਼ੀਅਤਾਂ ਤੇ ਵਿਿਦਆਰਥੀਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ,ਇਸ ਦਿਨ ਨੂੰ ਪੰਜਾਬ ਦੇ ਇਤਿਹਾਸ ਨਾਲ ਜੋੜਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪੜ੍ਹਾਈ ਦੇ ਪੱਧਰ ਨੂੰ ਯਾਦ ਕੀਤਾ। ਡਾ.ਰਜਿੰਦਰ ਸਿੰਘ ਸੋਹਲ ਨੇ ਜਿੱਥੇ ਲਾਇਬ੍ਰੇਰੀ ਦੇ ਪਿਤਾਮਾ ਡਾ.ਐਸ.ਆਰ.ਰੰਗਾਨਾਥਨ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਓਥੇ ਹੀ ਬੜੇ ਸਹਿਜ ਰੂਪ ਤੇ ਸਧਾਰਨ ਸ਼ਬਦਾਂ ‘ਚ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਤਾਬਾਂ ਦੀ ਮਹੱਤਤਾ ਨੂੰ ਕਦੇ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ,ਜੋ ਮਨੁੱਖ ਦੀਆਂ ਸੱਚੀਆਂ ਦੋਸਤ ਹਨ।ਸਾਨੂੰ ਘੱਟੋ-ਘੱਟ ਸਾਲ ਵਿੱਚ ਇੱਕ ਕਿਤਾਬ ਤਾਂ ਪੜ੍ਹ ਹੀ ਲੈਣੀ ਚਾਹੀਦੀ ਹੈ।ਓਹਨਾਂ ਆਪਣੇ ਨਿੱਜੀ ਜੀਵਨ ‘ਚੋਂ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਮੈਂ ਹਰ ਵਕਤ ਆਪਣੇ ਨਾਲ ਇੱਕ ਕਿਤਾਬ ਜ਼ਰੂਰ ਰਖਦਾ ਹਾਂ ਤੇ ਜਦੋਂ ਵੀ ਸਮਾਂ ਮਿਲੇ ਓਸਨੂੰ ਪੜ੍ਹਦਾ ਹਾਂ।ਓਹਨਾਂ ਕਿਹਾ ਕਿ ਵਿਿਦਆਰਥੀਆਂ ਨੂੰ ਵੱਧ ਤੋਂ ਵੱਧ ਸਮਾਂ ਲਾਇਬ੍ਰੇਰੀ ‘ਚ ਗੁਜ਼ਾਰਨਾ ਚਾਹੀਦਾ ਹੈ ਤਾਂ ਜੋ ਮਾਂ-ਬਾਪ ਦੀ ਮਿਹਨਤ ਦਾ ਮੁੱਲ ਮੋੜ ਸਕਣ ਤੇ ਆਪਣਾ ਕਰੀਅਰ ਬਣਾ ਸਕਣ।ਇਸ ਮੌਕੇ ਫਿਜ਼ੀਕਲ ਐਜ਼ੂਕੇਸ਼ਨ ਦੇ ਵਿਭਾਗੀ ਮੁਖੀ ਅਸਿ.ਪ੍ਰੋ. ਹਰਵਿੰਦਰ ਸਿੰਘ,ਪੰਜਾਬੀ ਦੇ ਵਿਭਾਗੀ ਮੁਖੀ ਡਾ.ਭੁਪਿੰਦਰ ਸਿੰਘ ਤੇ ਕਾਲਜ ਦੇ ਕਰੀਅਰ ਗਾਇਡੈਂਸ ਤੇ ਕੌਸਲੰਿਗ ਸੈੱਲ ਦੇ ਇੰਚਾਰਜ ਅਸਿ.ਪ੍ਰੋ. ਦਵਿੰਦਰ ਸਿੰਘ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਿਦਆਰਥੀਆਂ ਨੂੰ ਬੂਟੇ ਵੀ ਵੰਡੇ ਗਏ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਨੂੰ ਬਚਾਉਣ ‘ਚ ਯੋਗਦਾਨ ਪਾਇਆ ਜਾ ਸਕੇ।ਇਸ ਮੌਕੇ ਕਾਲਜ ਦੇ ਵਿਦਿਆਰਥੀ ਗੁਰਪਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜੋ ਕਿ ਆਪ ਵਧੀਆ ਲਿਖਾਰੀ ਹੋਣ ਦੇ ਨਾਲ-ਨਾਲ ਦੋ ਕਿਤਾਬਾਂ ਦੀ ਸੰਪਾਦਨਾ ਵੀ ਕਰ ਚੁੱਕਾ ਹੈ। ਪ੍ਰੋਗਰਾਮ ਦੇ ਅੰਤ ‘ਚ ਡੀਨ ਅਕਾਦਮਿਕ ਡਾ.ਕੁਲਵਿੰਦਰ ਸਿੰਘ ਸਰਾਂ ਨੇ ਡਾ. ਸ਼ੋਹਲ ਸਮੇਤ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਇਸ ਮੌਕੇ ਇਹ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਕਿਤਾਬਾਂ ਤੋਂ ਸੇਧ ਲੈਂਦਿਆਂ ਸਮਾਜ ਨੂੰ ਵਧੀਆ ਬਣਾਉਣ ਦਾ ਬੀੜਾ ਚੁੱਕਾਂਗੇ,ਰਲ-ਮਿਲ ਕੇ ਰਹਾਂਗੇ ਅਤੇ ਸਹਿਯੋਗ ਤੇ ਭਾਈਚਾਰੇ ਨੂੰ ਬੜਾਵਾ ਦੇਵਾਂਗੇ।ਇਸ ਮੋਕੇ ਅਸਿ. ਪ੍ਰੋ. ਹੈਪੀ ਸਿੰਘ, ਸਰਬਜੀਤ ਕੌਰ ਤੇ ਸੁਖਚੈਨ ਸਿੰਘ ਆਦਿ ਵੀ ਮੌਜੂਦ ਸਨ।