ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਨਾਲ ਮਨਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਨਾਲ ਮਨਾਇਆ ਪ੍ਰੋਗਰਾਮ ਹੈਡ ਕਾਰਡੀਨੇਟਰ ਮੈਡਮ ਜਸਪ੍ਰੀਤ ਕੌਰ ਅਤੇ ਮੈਡਮ ਅੰਜਲੀ ਦੁਆਰਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ।ਪ੍ਰੀ-ਨਰਸਰੀ ਅਤੇ ਨਰਸਰੀ ਕਲਾਸ ਦੇ ਬੱਚੇ ਰਾਧਾ ਅਤੇ ਕ੍ਰਿਸਨ ਦੀਆ ਪੋਸ਼ਾਕਾ ਪਾ ਕੇ ਸਭ ਦਾ ਮਨ ਮੋਹ ਰਹੇ ਸਨ।ਮਾਖਨ ਚੋਰ,ਕ੍ਰਿਸ਼ਨਾ,ਟਵਿੰਕਲ ਟਵਿੰਕਲ ਲਿਟਲ ਸਟਾਰ,ਕ੍ਰਿਸ਼ਨਾ ਮੇਰਾ ਸੁਪਰ ਸਟਾਰ ਰਾਧੇ ਰਾਧੇ,ਮਈਆ ਯਸ਼ੋਧਾ,ਆਲਾ ਰੇ ਆਲਾ,ਚਾਟੀ ਚੋ ਮਧਾਣੀ ਲੈ ਗਿਆ ਆਦਿ ਰਾਧਾ ਕ੍ਰਿਸ਼ਨਾ ਨੂੰ ਦਰਸ਼ਾੳਦੇ ਹੋਏ ਰੰਗਾਰੰਗ ਪ੍ਰਗਰਾਮ ਪੇਸ਼ ਕਰਕੇ ਸਭ ਨੂੰ ਮੰਤਰ ਮੁਗਧ ਕੀਤਾ । ਤੀਸਰੀ ਕਲਾਸ ਦੇ ਬੱਚੇਆਂ ਵੱਲੋਂ ਕਿ੍ਸ਼ਨ ਜੀ ਦੇ ਜੀਵਨ ਤੇ ਕੋਰੀਉਗ੍ਰਾਫੀ ਪੇਸ਼ ਕੀਤੀ ਗਈ।ਜੂਨੀਅਰ ਵਿੰਗ ਦੇ ਅਧਿਆਪਕ ਨੇਹਾ ਮੈਮ ਨੇ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਚਾਨਣਾ ਪਾਇਆ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਦੱਸੇ ਮਾਰਗ ਉੱਤੇ ਚੱਲਣ ਲਈ ਕਿਹਾ। ਸਟੇਜ ਦੀ ਭੂਮਿਕਾ ਜਸਪ੍ਰੀਤ ਮੈਡਮ ਵੱਲੋਂ ਨਿਭਾਈ ਗਈ।ਸਕੂਲ ਦੇ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਦਵਾਪਰ ਯੁਗ ਵਿੱਚ ਪਾਪ ਅਤੇ ਅਤਿਆਚਾਰ ਦਾ ਅੰਤ ਕਰਨ ਲਈ ਸ੍ਰੀ ਕ੍ਰਿਸਨ ਨੇ ਵਿਸ਼ਨੁੰ ਦੇ ਅਠਵੇ ਅਵਤਾਰ ਦੇ ਰੁਪ ਵਿੱਚ ਜਨਮ ਲਿਆ ਤੇ ਪਾਪ ਦਾ ਅੰਤ ਕੀਤਾ ਅਤੇ ਉਹਨਾ ਦੇ ਜੀਵਨ ਤੋ ਸੇਧ ਲੈਕੇ ਚੰਗੇ ਕਰਮ ਕਰਨ ਲਈ ਸਭ ਨੂੰ ਪ੍ਰੇਰੇਰਿਤ ਕੀਤਾ।ਉਹਨਾ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ।
.jpeg)