ਫਫੜੇ ਭਾਈਕੇ ਦੇ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਜਿੱਤਿਆ ਫਾਈਨਲ ਮੈਚ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜਿਲ੍ਹਾ ਪੱਧਰੀ ਸਕੂਲ ਖੇਡਾਂ ਅੰਡਰ 14 ਸਾਲ ਹਾਕੀ ਲੜਕਿਆਂ ਦੀ ਟੀਮ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਪਿਛਲੇ ਦਿਨੀਂ ਸਮਾਪਤ ਹੋਈਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਮਾਸਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਫਫੜੇ ਭਾਈਕੇ ਦੇ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਝੁਨੀਰ ਦੀ ਟੀਮ ਨੂੰ ਹਰਾ ਕੇ ਲਗਾਤਾਰ ਅੰਡਰ 14 ਸਾਲ ਗਰੁੱਪ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਜਗਸੀਰ ਸਿੰਘ ਡੀਪੀਈ ਅਤੇ ਗੋਬਿੰਦ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 17 ਸਾਲ ਲੜਕੇ ਅਤੇ ਅੰਡਰ 14 ਸਾਲ ਲੜਕੀਆਂ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ ਜਿਸ ਤਹਿਤ ਬੱਚਿਆਂ ਨੂੰ ਭਾਈ ਬਹਿਲੋ ਹਾਕੀ ਅਤੇ ਸਪੋਰਟਸ ਵੈੱਲਫੇਅਰ ਕਲੱਬ ਦੇ ਨੁਮਾਇੰਦਿਆਂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਧਾਈ ਦਿੱਤੀ। ਇਸ ਮੌਕੇ ਕੁਲਦੀਪ ਸਿੰਘ ਡੀਪੀਈ ਜਿੰਦਲ ਇੰਟਰਨੈਸ਼ਨਲ ਸਕੂਲ ਮੰਡੇਰ, ਜਗਸੀਰ ਸਿੰਘ, ਭੀਮ ਸਿੰਘ, ਅਕਾਸ਼ਦੀਪ ਸਿੰਘ,ਸਨਵੀਰ ਸਿੰਘ, ਮਿਲਖਾ ਸਿੰਘ ਹਾਕੀ ਖਿਡਾਰੀ ਹਾਜਰ ਸਨ।
