ਸ਼੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਕਰਵਾਏ ਵਿਭਾਗ ਪੱਧਰ ਦੇ ਸਾਇੰਸ ਮਾਡਲ ਮੁਕਾਬਲੇ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਵੱਲੋਂ ਵਿਭਾਗ ਪੱਧਰ ਦਾ ਵਿਿਗਆਨ ਮੇਲਾ ਕਰਵਾਇਆ।ਇਸ ਮੇਲੇ ਵਿੱਚ ਗਣਿਤ,ਵਿਿਗਆਨ ਅਤੇ ਕੰਪਿਊਟਰ ਨਾਲ ਸਬੰਧਿਤ ਮਾਡਲਾਂ ਦੇ ਮੁਕਾਬਲੇ ਕਰਵਾਏ।ਜਿਸ ਵਿੱਚ ਲੱਗਭੱਗ 180 ਵਿੱਦਿਆਰਥੀਆਂ ਨੇ ਭਾਗ ਲਿਆ।ਵਧੀਆਂ ਪੁਜੀਸ਼ਨਾਂ ’ਤੇ ਆਉਣ ਵਾਲੇ ਵਿੱਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਧਾਨ ਮਾਸਟਰ ਸਤੀਸ਼ ਕੁਮਾਰ, ਉਪ ਪ੍ਰਧਾਨ ਪ੍ਰਸੋਤਮ ਮੱਤੀ,ਸੀਨੀਅਰ ਉਪ ਪ੍ਰਧਾਨ ਬ੍ਰਿਜ਼ ਲਾਲ,ਐਡਵੋਕੇਟ ਮਨੋਜ ਕੁਮਾਰ, ਡਾ. ਮੱਖਣ ਲਾਲ, ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਪ੍ਰਿੰਸੀਪਲ ਗਗਨਦੀਪ ਪਰਾਸ਼ਰ,ਸਰਵਹਿੱਤਕਾਰੀ ਵਿੱਦਿਆ ਮੰਦਰ (ਨਰਾਇਣ ਮਾਨਸਾ) ਦੇ ਪ੍ਰਿੰਸੀਪਲ ਅਸਵਨੀ ਕੁਮਾਰ,ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਦੇ ਪ੍ਰਿੰਸੀਪਲ ਪਵਨ ਕੁਮਾਰ ਵਿਸੇਸ਼ ਤੌਰ ’ਤੇ ਹਾਜ਼ਿਰ ਸਨ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਆਏ ਹੋਏ ਅਧਿਆਪਕਾਂ ਜਿਨ੍ਹਾਂ ਨੇ ਮਾਡਲਾਂ ਦੌਰਾਨ ਜੱਜਮੈਂਟ ਕੀਤੀ,ਉਨ੍ਹਾਂ ਦਾ ਸਕੂਲ ਪਹੁੰਚਣ ’ਤੇ ਧੰਨਵਾਦ ਕੀਤਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ ਚਿੰਨ ਭੇਟ ਕੀਤਾ।
