ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਮੁਫਤ ਮੈਡੀਕਲ ਕੈਂਪ ਲਗਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਮੁਫਤ ਮੈਡੀਕਲ ਕੈਂਪ ਨੀਲਕੰਠ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸ਼ਰਮਾ, ਵੀਰਪਾਲ ਕੌਰ,ਸੁਖਪਾਲ ਸਿੰਘ ਦੀ ਟੀਮ ਵੱਲੋਂ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਕੈਬੋਵਾਲ (ਲੌਂਗੋਵਾਲ) ਵਿਖੇ ਲਗਾਇਆ ਗਿਆ।ਕੈਂਪ ਦੌਰਾਨ 600 ਦੇ ਕਰੀਬ ਮਰੀਜ਼ਾਂ ਨੇ ਲਾਭ ਲਿਆ।ਇਸ ਕੈਂਪ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੈਬਨਟ ਮੰਤਰੀ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਪਹੁੰਚੇ.ਉਨਾਂ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਜਿਸ ਦੇ ਵਿੱਚ ਵਿਸ਼ੇਸ਼ ਸਹਿਯੋਗ ਸ਼ਹੀਦ ਉਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਅਤੇ ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਚੀਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਗੁਰਸੇਵਕ ਸਿੰਘ ਬਿਗੜਵਾਲ, ਜੱਸੀ ਸਰਦਾਰ ਝਾੜੋਂ,ਹਰਵਿੰਦਰ ਰਿਸ਼ੀ ਸਤੋਜ,ਡਾਕਟਰ ਹਰਮੇਸ਼ ਸਿੰਘ ਤੋਗਾਵਾਲ,ਯਸ਼ਪਾਲ ਸੱਲ੍ਹਣ ਲੌਂਗੋਵਾਲ, ਨਛੱਤਰ ਸਿੰਘ ਲੌਂਗੋਵਾਲ,ਕੁਲਵਿੰਦਰ ਸਿੰਘ ਲੌਂਗੋਵਾਲ, ਚਮਕੌਰ ਸਿੰਘ ਸਾਹਪੁਰ ਕਲਾਂ ਸਮਾਜ ਸੇਵੀ,ਕਾਲਾ ਸਿੰਘ ਸ਼ੇਰੋਂ ਆਦਿ ਹਾਜ਼ਰ ਸਨ।ਨੀਲਕੰਠ ਮਲੀਸਪੈਸਲਟੀ ਹਸਪਤਾਲ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਨੇ ਮਰੀਜ਼ਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਬਿਮਾਰੀਆਂ ਤੋਂ ਬਚਣ ਲਈ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
