ਰੁੱਖ ਲਗਾਓ ਪੰਜਾਬ ਬਚਾਓ ਹਰਿਆਵਲ ਲਹਿਰ ਤਹਿਤ ਪਿੰਡ ਵਿੱਚ ਸਾਂਝੀਆਂ ਥਾਵਾਂ 'ਤੇ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਉੱਘੇ ਸਮਾਜ ਸੇਵੀ ਰਾਜਿੰਦਰ ਸਿੰਘ ਗੁਰਨੇ ਕਲਾਂ ਦੀ ਯੋਗ ਅਗਵਾਈ ਵਿੱਚ ਪਿੰਡ ਗੁਰਨੇ ਕਲਾਂ ਦੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਸੁਖਚੈਨ,ਗੁਲਮੋਹਰ, ਮਿੱਠਾ ਨਿੰਮ ਤੇ ਡੇਕ ਦੇ ਬੂਟੇ ਲਗਾਏ ਗਏ।ਇਸ ਮੌਕੇ ਬੋਲਦਿਆਂ ਰਾਜਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਡਾ ਮੁੱਖ ਮਕਸਦ ਹੈ ਇਸ ਲਈ ਹਰ ਇੱਕ ਨੂੰ ਵੱਧ ਤੋਂ ਵੱਧ ਦਰਖਤ ਲਗਾ ਕੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੀ ਜ਼ਰੂਰਤ ਹੈ।ਇਸ ਮੌਕੇ ਕੁਲਵਿੰਦਰ ਸਿੰਘ ਖਾਲਸਾ (ਛਿੰਦਾ),ਅਮਰੀਕ ਮਾਸਟਰ,ਜਸਪਾਲ ਸਿੰਘ ਫੌਜੀ,ਲਾਲ ਸਿੰਘ,ਮੇਘ ਰਾਜ ਸਿੰਘ,ਨਿਰਮਲ ਸਿੰਘ ਨਿੰਮੀ,ਕਾਲੂ ਸਿੰਘ,ਜੱਸੀ ਦੁਕਾਨਦਾਰ,ਬਿੱਟੂ ਬਾਜ਼ੀਗਰ,ਆਗਣਵਾੜੀ ਵਰਕਰ ਲਖਵੀਰ ਕੌਰ,ਸ਼ਿਮਲਾ ਦੇਵੀ,ਵੀਰਪਾਲ ਕੌਰ,ਸੁਖਵਿੰਦਰ ਕੌਰ,ਗੁਰਮੇਲ ਕੌਰ ਆਦਿ ਨੇ ਮਿਲ ਕੇ ਪੌਦੇ ਲਗਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ।ਸਹਿਯੋਗ ਦੇਣ ਲਈ ਰਾਜਿੰਦਰ ਸਿੰਘ ਨੇ ਸਮੂਹ ਸਟਾਫ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
