ਪੀਐਸਪੀਸੀਐਲ ਦੇ ਜੇ.ਈ. ਮੱਖਣ ਸਿੰਘ ਹੀਰੋਂ ਖ਼ੁਰਦ ਹੋਏ ਸੇਵਾਮੁਕਤ
ਪੀਐਸਪੀਸੀਐਲ ਮਹਿਕਮੇ ਤੇ ਮੁਲਾਜ਼ਮ ਜਥੇਬੰਦੀ ਨੇ ਦਿੱਤੀ ਵਿਦਾਇਗੀ ਪਾਰਟੀ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹੀਰੋਂ ਖ਼ੁਰਦ ਵਾਸੀ ਇੰਜ. ਮੱਖਣ ਸਿੰਘ ਜੇ.ਈ. 66 ਕੇਵੀ ਗਰਿੱਡ ਢੈਪਈ ਤੋਂ ਆਪਣੀ 32 ਸਾਲ 3 ਮਹੀਨੇ ਦੀ ਬੇ ਦਾਗ ਨੌਕਰੀ ਕਰਕੇ ਸੇਵਾ ਮੁਕਤ ਹੋ ਗਏ ਹਨ ਜਿਹਨਾਂ ਨੂੰ ਮਹਿਕਮੇ ਅਤੇ ਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਜਥੇਬੰਦੀ ਵੱਲੋਂ ਗ੍ਰੀਨ ਹੋਟਲ ਵਿਚ ਇਕ ਸ਼ਾਨਦਾਰ ਪਾਰਟੀ ਕਰਕੇ ਆਪਣੇ ਪੀਐਸਪੀਸੀਐਲ ਦੇ ਪਰਿਵਾਰ ਵਿੱਚੋਂ ਵਿਦਾਇਗੀ ਦਿੱਤੀ ਗਈ। ਜੇਕਰ ਮੱਖਣ ਸਿੰਘ ਜੇ.ਈ. ਦੇ ਸੁਭਾਅ ਬਾਰੇ ਗੱਲ ਕਰੀਏ ਤਾਂ ਉਹ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹਨ। ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਇੱਕ ਨੂੰ ਮਿੱਠਾ ਬੋਲਣਾ ਤੇ ਹਰ ਇੱਕ ਨੂੰ ਸਤਿਕਾਰ ਦੇਣਾ ਇਹਨਾਂ ਦੇ ਚੰਗੇ ਸੁਭਾਅ ਅਤੇ ਮਾਪਿਆਂ ਵਲੋਂ ਮਿਲੇ ਚੰਗੇ ਸੰਸਕਾਰਾਂ ਨੂੰ ਸਾਬਤ ਕਰਦਾ ਹੈ। ਜਿਨ੍ਹਾਂ ਸਮਾਂ ਇਹਨੇ ਨੇ ਮਹਿਕਮੇ ਨੌਕਰੀ ਕੀਤੀ ਹੈ ਕਦੇ ਵੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਜਾਂ ਕਿਸੇ ਖਪਤਕਾਰ ਨਾਲ ਇਨ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ। ਇਨ੍ਹਾਂ ਨੇ ਮਹਿਕਮੇ ਵਿੱਚ ਬਹੁਤ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਇਹਨਾਂ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਦੇਖਦਿਆਂ ਇਨ੍ਹਾਂ ਨੂੰ ਪਾਵਰਕਾਮ ਦੇ ਸੀ ਐਮ ਡੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।ਇਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਮਹਿਕਮੇ ਨੂੰ ਤਾਂ ਘਾਟਾ ਪਿਆ ਹੀ ਹੈ ਪਰ ਹੁਣ ਗਰਿੱਡ ਸਟਾਫ਼ ਅਤੇ ਖਪਤਕਾਰਾਂ ਨੂੰ ਵੀ ਇਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਰਹੇਗੀ। ਸਮੂਹ ਗਰਿੱਡ ਸਟਾਫ਼ ਅਤੇ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।ਮੱਖਣ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਸਾਥੀਆਂ ਨਾਲ ਬਿਤਾਏ ਹੋਏ ਪਲ ਹਮੇਸ਼ਾ ਯਾਦ ਰਹਿਣਗੇ। ਉਹਨਾਂ ਸਮੁੱਚੇ ਮੁਲਾਜ਼ਮ ਭਾਈਚਾਰੇ ਦਾ ਉਹਨਾਂ ਦਾ ਸਨਮਾਨ ਕਰਨ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।
