ਟ੍ਰੈਫਿਕ ਪੁਲਿਸ ਦੀ ਤਰਫੋਂ ਸਰਕਾਰੀ ਸਮਾਰਟ ਸਕੂਲ ਜਖੇਪਲ ਦੇ ਬੱਚਿਆਂ ਨੂੰ ਆਵਾਜ਼ਾਈ ਨਿਯਮਾਂ ਬਾਰੇ ਕੀਤਾ ਜਾਗਰੂਕ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੋਵਾਸ ਜਖੇਪਲ ਵਿਖੇ ਟ੍ਰੈਫਿਕ ਪੁਲਿਸ ਸੰਗਰੂਰ ਦੀ ਤਰਫ ਤੋਂ ਹਰਦੇਵ ਸਿੰਘ ਸਿੰਘ ਸਹਾਇਕ ਥਾਣੇਦਾਰ ਇੰਚਾਰਜ ਸਿਖਿਆ ਸੈੱਲ ਵੱਲੋ ਟ੍ਰੈਫਿਕ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ ।ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਹਾਜਰੀ ਦਿੱਤੀ। ਹਰਦੇਵ ਸਿੰਘ ਵੱਲੋ ਬੜੇ ਹੀ ਰੌਚਕ ਅਤੇ ਸੌਖੇ ਢੰਗ ਨਾਲ ਟ੍ਰੈਫਿਕ ਨਿਯਮਾ,ਓਨਾ ਦੀ ਪਾਲਣਾ ਕਰਨ ਅਤੇ ਹੋਰ ਉਪਬੰਧਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ।ਉਨਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾ ਦੀ ਪਾਲਣਾ ਨਾ ਕਰਨ ਕਰਕੇ ਲੱਖਾਂ ਕੀਮਤੀ ਜਾਨਾ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ, ਟ੍ਰੈਫਿਕ ਨਿਯਮਾ ਦਾ ਵਿਦਿਆਰਥੀ ਜੀਵਨ ਨਾਲ ਗੂੜਾ ਸੰਬੰਧ ਹੈ ਪੜਾਈ ਦੇ ਨਾਲ ਨਾਲ ਇਸ ਸੰਬੰਧੀ ਜਾਣਕਾਰੀ ਬਹੁਤ ਜਰੂਰੀ ਹੈ ਵਿਦਿਆਰਥੀ ਇਸ ਸੰਬੰਧੀ ਸੁਚੇਤ ਹੋਕੇ ਅੱਗੇ ਆਪਣੇ ਘਰ ਅਤੇ ਆਂਢ ਗਵਾਂਢ ਵਿਚ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰ ਸਕਦੇ ਹਨ। ਸਾਰੇ ਵਿਦਿਆਰਥੀਆਂ ਨੇ ਸੈਮੀਨਾਰ ਵਿਚ ਦਿਲਚਸਪੀ ਨਾਲ ਸੁਣਿਆ ਅਤੇ ਇਸਦੀ ਪਾਲਣਾ ਕਰਨ ਸੰਬੰਧੀ ਪ੍ਰਣ ਕੀਤਾ।ਇਸ ਮੌਕੇ ਲੈਕਚਰਰ ਸ਼ਿਵ ਸਿੰਘ ਨੇ ਟ੍ਰੈਫਿਕ ਪੁਲਿਸ ਸੰਗਰੂਰ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਸਕੂਲ ਵਿੱਚ ਲੱਗਣੇ ਜਰੂਰੀ ਹਨ ਤਾਂ ਜੋ ਵਿਦਿਆਰਥੀ ਇਸਤੋ ਫਾਇਦਾ ਲੈ ਸਕਣ।ਲੈਕਚਰਰ ਕੁਲਵਿੰਦਰ ਸਿੰਘ ਮੋਹਲ ਨੇ ਹਰਦੇਵ ਸਿੰਘ ਦਾ ਧੰਨਵਾਦ ਕੀਤਾ।ਸੈਮੀਨਾਰ ਵਿੱਚ ਲੈਕਚਰਰ ਅਵਿਨਾਸ਼ ਕੁਮਾਰ,ਲੈਕਚਰਾਰ ਯਾਦਵਿੰਦਰ ਭਾਰਦਵਾਜ ਮੀਡੀਆ ਕੋਆਰਡੀਨੇਟਰ,ਲੈਕਚਰਰ ਹਰਪ੍ਰੀਤ ਸਿੱਧੂ,ਲੈਕਚਰਾਰ ਮਨਪ੍ਰੀਤ ਕੌਰ,ਰਿੰਕੂ ਚੋਪੜਾ,ਮਨਦੀਪ ਕੌਰ,ਰਜਨਦੀਪ ਕੌਰ,ਮੋਨਿਕਾ,ਭਾਵਨਾ ਸਿੰਗਲਾ,ਭੁਪਿੰਦਰਪਾਲ ਕੌਰ,ਵੀਰਪਾਲ ਕੌਰ, ਰਾਜਬੀਰ ਕੌਰ,ਊਸ਼ਾ ਰਾਣੀ,ਦਰਸ਼ਨ ਲਾਲ,ਜਸਪ੍ਰੀਤ ਕੌਰ ਹਾਜ਼ਰ ਸਨ।
