ਐਮਐਲਜੀ ਕਾਨਵੈਂਟ ਸਕੂਲ ਚੀਮਾ ਵਿਖੇ ਸਵ. ਮੋਹਨ ਲਾਲ ਗੋਇਲ ਦੀ ਬਰਸੀ ਮੌਕੇ ਕਰਵਾਇਆ ਧਾਰਮਿਕ ਸਮਾਗਮ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀਬੀਐਸਈ ਨਵੀ ਦਿੱਲੀ ਤੋਂ ਮਾਨਤਾ ਪ੍ਹਾਪਤ ਇਲਾਕੇ ਦੀ ਨਾਮਵਰ ਸੰਸਥਾ ਐਮਐਲਜੀ ਕਾਨਵੈਂਟ ਸਕੂਲ ਚੀਮਾ ਵਿਖੇ ਮੋਹਨ ਲਾਲ ਗੋਇਲ ਦੀ 9ਵੀ ਬਰਸੀ ਮੌਕੇ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਰਸ ਭਿੰਨਾ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ।ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਰਾਗੀ ਦਾ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਬੱਚੇ, ਸਮੂਹ ਸਟਾਫ਼ ਮੈਂਬਰ ਅਤੇ ਆਈ ਸੰਗਤ ਨੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸੇਵਾ ਨਿਭਾਅ ਕੇ ਇਸ ਕਾਰਜ ਨੂੰ ਸਫਲ ਕੀਤਾ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਮੋਹਨ ਲਾਲ ਗੋਇਲ ਦੇ ਜੀਵਨ ਉੱਪਰ ਚਾਨਣਾ ਪਾਉਂਦੇ ਹੋਏ ਦੱਸਿਆ ਉਹ ਇੱਕ ਉੱਘੇ ਸਮਾਜ ਸੇਵੀ ਸਨ ਅਤੇ ਹਰ ਇੱਕ ਦੀ ਮਦਦ ਲਈ ਅੱਗੇ ਰਹਿੰਦੇ ਸਨ।ਓਹਨਾ ਦਾ ਸੁਫਨਾ ਸਕੂਲ ਬਣਾਉਣਾ ਸੀ ਜੋ ਕਿ ਗੋਇਲ ਫੈਮਲੀ ਵੱਲੋਂ ਮੋਹਨ ਲਾਲ ਗੋਇਲ ਦੀ ਯਾਦ ਵਿੱਚ ਐਮਐਲਜੀ ਕਾਨਵੈਂਟ ਸਕੂਲ ਬਣਾ ਕੇ ਪੂਰਾ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਹਰ ਸਾਲ ਓਹਨਾ ਦੀ ਯਾਦ ਵਿੱਚ ਪਾਠ ਕਰਵਾਇਆ ਜਾਂਦਾ ਹੈ ਅਤੇ ਲੰਗਰ ਲਗਾਇਆ ਜਾਂਦਾ ਹੈ।ਇਸ ਮੌਕੇ ਸਕੂਲ ਮੈਨੇਜਮੈਂਟ ਮੈਬਰ ਰਜਿੰਦਰ ਕੁਮਾਰ,ਹੈਪੀ ਕੁਮਾਰ,ਨਵੀਨ ਗੋਇਲ,ਸੋਨੀਆ ਰਾਣੀ,ਮਧੂ ਰਾਣੀ,ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ ਮੌਜੂਦ ਸਨ।
