ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇਲਾਕੇ ਦੀ ਨਾਮਵਰ ਸੰਸਥਾ 'ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਵਾਧਾ ਕਰਨ ਦੇ ਉਦੇਸ਼ ਸਦਕਾ, ਕਾਲਜ ਦੀ ਪੰਜਾਬੀ ਸਾਹਿਤ ਸਭਾ ਤੇ ਪੰਜਾਬੀ ਵਿਭਾਗ ਵੱਲੋਂ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ।ਪ੍ਰੋਗਰਾਮ ਦੇ ਕਨਵੀਨਰ ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਨੇ ਦੱਸਿਆ ਕਿ ਸਕਰੀਨ ਦੇ ਜ਼ਮਾਨੇ 'ਚ ਵਿਦਿਆਰਥੀ ਕੰਪਿਊਟਰ,ਲੈਪਟਾਪ ਤੇ ਮੋਬਾਈਲ ਆਦਿ ਸਾਧਨਾਂ ਨਾਲ ਜੁੜਨ ਕਰਕੇ,ਅਜੋਕਾ ਵਿਦਿਆਰਥੀ ਸੁਣਨ, ਸਮਝਣ,ਬੋਲਣ ਅਤੇ ਲਿਖਣ ਅਧਿਐਨ ਅਤੇ ਅਧਿਆਪਨ ਦੇ ਕੌਸਲਾਂ ਨਾਲੋਂ ਕਿਤੇ ਨਾ ਕਿਤੇ ਦੂਰ ਹੁੰਦਾ ਜਾ ਰਿਹਾ ਹੈ।ਪ੍ਰੋਗਰਾਮ ਵਿੱਚ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ,ਜਿਨ੍ਹਾ 'ਚੋ ਕ੍ਰਮਵਾਰ ਸਿਮਰਨਜੀਤ ਕੌਰ ਬੀ.ਏ.ਭਾਗ ਤੀਜਾ ਨੇ ਪਹਿਲਾ,ਪ੍ਰਿੰਯਕਾ ਦੇਵੀ ਬੀ.ਏ.ਭਾਗ ਦੂਜਾ ਨੇ ਦੂਜਾ ਅਤੇ ਪ੍ਰਭਜੋਤ ਕੌਰ ਬੀ.ਏ. ਭਾਗ ਪਹਿਲਾ ਨੇ ਤੀਜਾ ਸਥਾਨ ਹਾਸਿਲ ਕੀਤਾ।ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ.ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਵਿਦਿਆਰਥੀ, ਅਧਿਆਪਕ, ਮਾਪਿਆਂ ਅਤੇ ਖਾਸਕਰ ਬਜੁਰਗਾ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਉਹ ਨੈਤਿਕ ਕਦਰਾਂ ਕੀਮਤਾਂ ਵਿਸਾਰ ਕੇ ਪੱਛਮ ਵੱਲ ਰੁਝਾਨ ਕਰ ਰਿਹਾ । ਇਨ੍ਹਾਂ ਸਾਰੀਆਂ ਕੁਰੀਤੀਆਂ ਤੋਂ ਬਚਣ ਲਈ ਸਾਨੂੰ ਆਪਣੇ ਸਿੱਖਿਆ ਖੇਤਰ ਵਿੱਚ ਅਜਿਹੀਆਂ ਸਚਾਰੂ ਗਤੀਵਿਧੀਆਂ ਕਰਵਾਉਣਾ ਬਹੁਤ ਲਾਜ਼ਮੀ ਹਨ। ਇਸ ਦੇ ਨਾਲ ਹੀ ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਜਿੱਥੇ ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਦੇ ਕਨਵੀਨਰ ਸਹਾਇਕ ਪ੍ਰੋਫੈਸਰ ਸਮਨਦੀਪ ਕੌਰ ਨੂੰ ਵਧਾਈ ਦਿੱਤੀ, ਉੱਥੇ ਹੀ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਸੁੰਦਰ ਲਿਖਣ ਮੁਕਾਬਲੇ ਵਰਗੇ ਪ੍ਰੋਗਰਾਮ ਉਲੀਕਣੇ ਬਹੁਤ ਜ਼ਰੂਰੀ ਹਨ ਭਾਵੇਂ ਸਾਡਾ ਦੇਸ਼ ਅੱਜ ਤਰੱਕੀ ਦੇ ਰਾਹ ਪੈ ਰਿਹਾ ਪਰ ਵਧਦੀ ਆਬਾਦੀ ਘਟਦੀ ਉਪਜਾਊ ਜ਼ਮੀਨ, ਅੱਜ ਦੇ ਮਨੁੱਖ ਵਿੱਚ ਵਧ ਰਿਹਾ ਲਾਲਚ, ਵਧ ਰਿਹਾ ਮਾਨਸਿਕ ਤਨਾਅ ਕਰਕੇ ਅਤੇ ਰਿਸ਼ਤਿਆਂ ਵਿੱਚ ਅੰਦਰੂਨੀ ਫੁੱਟ ਵਧ ਰਹੀ ਜਿਸ ਕਰਕੇ ਪਰਿਵਾਰਾਂ ਦਾ ਰੂਪ ਘਟਦਾ ਜਾ ਰਿਹਾ ਹੈ।ਇਨ੍ਹਾਂ ਸਾਰੀਆਂ ਕੁਰੀਤੀਆਂ ਤੋਂ ਬਚਣ ਲਈ ਸਾਨੂੰ ਅਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਤਾਂ ਕਿ ਵਿਦਿਆਰਥੀਆਂ ਅੰਦਰ ਸਹਿਜਤਾ, ਸਬਰ-ਸੰਤੋਖ, ਦ੍ਰਿੜਤਾ ਅਤੇ ਲਗਨ ਪੈਦਾ ਕੀਤੀ ਜਾ ਸਕੇ। ਇਨ੍ਹਾਂ ਸ਼ਬਦਾਂ ਨਾਲ ਉਹਨਾਂ ਨੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
