ਵਿਧਾਇਕ ਬੁੱਧ ਰਾਮ ਨੇ ਸਰਕਾਰੀ ਸਕੂਲ ਗੁੜੱਦੀ ਵਿਖੇ ਬਹੁਮੰਤਵੀ ਸ਼ੈਡ ਕੀਤਾ ਦਾ ਉਦਘਾਟਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਹਾਈ ਸਕੂਲ ਗੁੜੱਦੀ ਵਿਖੇ ਹਲਕਾ ਬੁਢਲਾਡਾ ਦੇ ਵਿਧਾਇਕ ਤੇ ਆਪ ਦੇ ਕਾਰਜਕਾਰੀ ਸੂਬਾ ਪ੍ਰਧਾਨ ਬੁੱਧ ਰਾਮ ਨੇ ਬਹੁਮੰਤਵੀ ਸ਼ੈਡ ਦਾ ਉਦਗ਼ਘਾਟਨ ਕੀਤਾ।ਇਸ ਸਮਾਗਮ ਦੌਰਾਨ ਸਕੂਲੀ ਵਿਿਦਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਸਕੂਲ ਮੁਖੀ ਇੰਦਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਸ਼ੈਡ ਨੂੰ ਬਣਾਉਣ ਵਿੱਚ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਰਮਨ ਗੁੜੱਦੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਬੁੱਧਰਾਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਪਹਿਲਾ ਕੰਮ ਸਿੱਖਿਆ ਨੂੰ ਤਰਜ਼ੀਹ ਦੇਣਾ ਹੈ ਜਿਸ ਤਹਿਤ ਜਦੋਂ ਸਕੂਲ ਅਧਿਆਪਕਾਂ ਵੱਲੋਂ ਸ਼ੈਡ ਬਣਾਉਣ ਸਬੰਧੀ ਉਹਨਾਂ ਕੋਲ ਰਮਨ ਗੁੜੱਦੀ ਯੂਥ ਆਗੂ ਰਾਹੀਂ ਮੰਗ ਰੱਖੀ ਤਾਂ ਇਸ ਨੂੰ ਪਹਿਲੇ ਆਧਾਰ 'ਤੇ ਪੂਰਾ ਕੀਤਾ ਗਿਆ।ਉਹਨਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਦਾਨ ਦੇਣ ਦੇ ਨਾਲ਼-ਨਾਲ਼ ਸਾਨੂੰ ਸਿੱਖਿਆ ਸੰਸਥਾਵਾਂ ਨੂੰ ਵੀ ਦਿਲ ਖੋਲ੍ਹ ਕੇ ਦਾਨ ਦੇਣਾ ਚਾਹੀਦਾ ਹੈ।ਉਹਨਾਂ ਸਿੱਖਿਆ ਦੇ ਮਹੱਤਵ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ।ਉਹਨਾਂ ਕਿਹਾ ਕਿ ਉਹ ਸਿੱਖਿਆ ਦੀ ਬਦੌਲਤ ਹੀ ਤੁਹਾਡੇ ਰੂਬਰੂ ਹੋ ਸਕੇ ਹਨ।ਸਿੱਖਿਆ ਮਨੱਖ ਨੂੰ ਕਦੇ ਵੀ ਹੀਣ-ਭਾਵਨਾ ਮਹਿਸੂਸ ਨਹੀਂ ਹੋਣ ਦਿੰਦੀ।ਉਹਨਾਂ ਪਿੰਡ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਜੋ ਆਪਣੀ ਵਿਦਿਅਕ ਸੰਸਥਾ ਪ੍ਰਤੀ ਚੇਤੰਨ ਹਨ ਅਤੇ ਸਮੇਂ-ਸਮੇਂ ’ਤੇ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਦੇ ਰਹਿੰਦੇ ਹਨ।ਉਹਨਾਂ ਸਮੁੱਚੇ ਸਟਾਫ ਨੂੰ ਤਨਦੇਹੀ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ।ਸਮੁੱਚੇ ਸਕੂਲ ਦਾ ਮਾਹੌਲ ਅਤੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਵੱਖੋ-ਵੱਖ ਵੰਨਗੀਆਂ ਦੀਆਂ ਵਿਧਾਇਕ ਤੇ ਆਏ ਪਤਵੰਤਿਆਂ ਨੇ ਪਸੰਦ ਕੀਤਾ।ਵਿਧਾਇਕ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ।ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਸਕੂਲ ਦਾ ਜੋ ਵੀ ਕੰਮ ਪਿੰਡ ਵਾਸੀ ਜਾਂ ਸਟਾਫ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਉਹਨਾਂ ਨੂੰ ਪਹਿਲੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ।ਆਮ ਆਦਮੀ ਪਾਰਟੀ ਦੇ ਯੂਥ ਜ਼ਿਲਾ ਆਗੂ ਰਮਨ ਗੁੜੱਦੀ ਨੇ ਧੰਨਵਾਦ ਕੀਤਾ।ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ,ਬਿਕਰਮਜੀਤ ਸਿੰਘ ਐਸਐਚਓ ਭੀਖੀ, ਸੁਖਚੈਨ ਸਿੰਘ,ਸਕੂਲ ਡੀ.ਡੀ.ਓ.ਆਰਤੀ ਦੇਵੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁੰਮਾਇੰਦੇ,ਬੱਚਿਆਂ ਦੇ ਮਾਪੇ,ਸਰਪੰਚ ਮਹਿੰਦਰ ਸਿੰਘ,ਰਮਨਦੀਪ ਸਿੰਘ ਗੁੜੱਦੀ,ਹਰਵਿੰਦਰ ਸਿੰਘ ਚੇਅਰਮੈਨ,ਜਗਤਾਰ ਸਿੰਘ,ਕੁਲਵਿੰਦਰ ਸਿੰਘ ਵੱਖ-ਵੱਖ ਸਕੂਲਾਂ ਦੇ ਮੁਖੀ ਅਤੇ ਪਤਵੰਤੇ ਸ਼ਾਮਿਲ ਸਨ।ਸਟੇਜ ਦੀ ਕਾਰਵਾਈ ਅਧਿਆਪਕ ਅਵਤਾਰ ਸਿੰਘ ਦੋਦੜਾ ਨੇ ਬਾਖੂਬੀ ਨਿਭਾਈ।ਸਮਾਗਮ ਦੇ ਅਖੀਰ ਵਿੱਚ ਸਕੂਲ ਸਟਾਫ ਨੇ ਵਿਧਾਇਕ ਬੁੱਧ ਰਾਮ,ਰਮਨ ਗੁੜੱਦੀ ਤੇ ਹੋਰ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ।
